ਕੈਨੇਡਾ ’ਚ 27 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Prabhjot Kaur
2 Min Read

ਓਕਵਿਲ : ਕੈਨੇਡਾ ਦੇ ਓਕਵਿਲ ਸ਼ਹਿਰ ‘ਚ ਬੀਤੇ ਦਿਨੀਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸ ਦੀ ਮਹਿਲਾ ਸਾਥੀ ਗੰਭੀਰ ਜ਼ਖ਼ਮੀ ਹੋ ਗਈ ਸੀ। ਹਾਲਟਨ ਰੀਜਨਲ ਪੁਲਿਸ ਵੱਲੋਂ ਨੌਜਵਾਨ ਦੀ ਪਛਾਣ 27 ਸਾਲਾ ਪੰਜਾਬੀ ਨੌਜਵਾਨ ਅਰਮਾਨ ਢਿੱਲੋਂ ਵਜੋਂ ਕੀਤੀ ਗਈ ਹੈ ਜੋ ਐਲਬਰਟਾ ਦਾ ਰਹਿਣ ਵਾਲਾ ਸੀ।

ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁਤਾਬਕ ਇਹ ਵਾਰਦਾਤ 19 ਅਗਸਤ ਨੂੰ ਵੱਡੇ ਤੜਕੇ ਵਾਪਰੀ ਜਦੋਂ ਓਕਵਿਲ ਦੇ ਬੈਲਟ ਲੇਨ ਅਤੇ ਲਿਟਲਫੀਲਡ ਕ੍ਰੈਸੈਂਟ ਇਲਾਕੇ ‘ਚ ਗੋਲੀਆਂ ਚੱਲਣ ਦੀ ਇਤਲਾਹ ਮਿਲੀ।

ਮੌਕੇ ’ਤੇ ਪੁਹੁੰਚੇ ਅਫ਼ਸਰਾ ਨੂੰ ਦੋ ਜਣੇ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੇ ਜਿਨ੍ਹਾਂ ‘ਚੋਂ 27 ਸਾਲ ਦੇ ਅਰਮਾਨ ਢਿੱਲੋਂ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ ਉਸ ਦੀ ਮਹਿਲਾ ਸਾਥੀ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਪਹਿਲਾਂ ਇਸਨੂੰ ਇਕ ਮਿੱਥ ਕੇ ਕੀਤੀ ਗਈ ਵਾਰਦਾਤ ਕਰਾਰ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਸ਼ੱਕੀ ਹਮਲਾਵਰਾਂ ਵਲੋਂ ਵਰਤੀ ਗਈ ਕਾਰ ਘਟਨਾ ਤੋਂ ਥੋੜੀ ਦੇਰ ਬਾਅਦ ਅੱਗ ਦੀ ਲਪੇਟ ‘ਚ ਮਿਲੀ ਸੀ।

ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਹੈ ਉਹਨਾਂ ਨਾਲ 905-825-4776 ‘ਤੇ ਸੰਪਰਕ ਕਰਨI

- Advertisement -

ਦੱਸਣਸੋਗ ਹੈ ਕਿ ਐਡਮੰਟਨ ‘ਚ ਸਾਲ 2018 ਦੌਰਾਨ ਗੋਲੀਬਾਰੀ ਦੇ ਮਾਮਲੇ ‘ਚ ਢਿੱਲੋਂ ਨੂੰ ਫਰਸਟ-ਡਿਗਰੀ ਕਤਲ ਦੇ ਦੋਸ਼ ‘ਚ ਬਰੀ ਕਰ ਦਿੱਤਾ ਗਿਆ ਸੀ I ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਪਹਿਲਾਂ ਉਸ ਨੂੰ 17 ਮਹੀਨੇ ਹਿਰਾਸਤ ‘ਚ ਰੱਖਿਆ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment