ਆਖ਼ਰਕਾਰ ਆਹ ਸਾਬਕਾ ਜਥੇਦਾਰ ਆਇਆ ਸਾਹਮਣੇ, ਬਾਦਲਾਂ ਦੇ ਰਾਮ ਰਹੀਮ ਨਾਲ ਰਿਸ਼ਤਿਆਂ ਬਾਰੇ ਕਰਤੇ ਵੱਡੇ ਖੁਲਾਸੇ!

TeamGlobalPunjab
2 Min Read

ਅੰਮ੍ਰਿਤਸਰ ਸਾਹਿਬ : ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਖਜਾਨੇ ‘ਤੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਇਸ ਸਬੰਧ ‘ਚ ਦਿਨ-ਬ-ਦਿਨ ਨਵੇਂ ਖੁਲਾਸੇ ਹੋ ਰਹੇ ਨੇ। ਦੱਸਣਯੋਗ ਹੈ ਕਿ ਬੀਤੇ ਦਿਨੀਂ ਜਦੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਖਜਾਨਾ ਫੌਜ ਵੱਲੋਂ ਵਾਪਸ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ ਤਾਂ ਐਸਜੀਪੀਸੀ ਅਤੇ ਕੁਝ ਸਿੱਖ ਆਗੂਆਂ ‘ਤੇ ਖਜਾਨੇ ਨੂੰ ਵਿਦੇਸ਼ਾਂ ‘ਚ ਵੇਚ ਦੇਣ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਐਸਜੀਪੀਸੀ ਵੱਲੋਂ 13 ਜੂਨ ਨੂੰ ਮੀਟਿੰਗ ਵੀ ਬੁਲਾਈ ਗਈ ਸੀ। ਇਸ ਮੀਟਿੰਗ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਖਜਾਨੇ ਦੀ ਜਾਂਚ ਕਰਨ ਲਈ ਐਸਜੀਪੀਸੀ ਵੱਲੋਂ ਇੱਕ ਜਾਂਚ ਟੀਮ ਦਾ ਗਠਨ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਗਿਆ ਸੀ। ਪਰ ਹੁਣ ਇਸ ਮਾਮਲੇ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਨਵੇਂ ਖੁਲਾਸੇ ਕੀਤੇ ਹਨ। ਸਾਡੇ ਪੱਤਰਕਾਰ ਦਰਸ਼ਨ ਸਿੰਘ ਖੋਖਰ ਨਾਲ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਨੇ ਇਹ ਖੁਲਾਸੇ ਕਰਦਿਆਂ ਕਿਹਾ ਕਿ ਜਦੋਂ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦਿਆਂ ਗੋਬਿੰਦਗੜ੍ਹ ਕਿਲ੍ਹੇ ‘ਚ ਆਏ ਸਨ ਤਾਂ ਉਨ੍ਹਾਂ ਨੇ ਕੁਝ ਟਰੰਕ ਮਿਲਟਰੀ ਤੋਂ ਸਿੱਖ ਰਾਇਫ੍ਰੈਂਸ ਲਾਇਬ੍ਰੇਰੀ ਨੂੰ ਦਵਾਏ ਸਨ, ਪਰ ਨਾਲ ਹੀ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਟਰੰਕਾਂ ਵਿੱਚ ਕੀ ਸੀ? ਇੱਥੇ ਹੀ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਸ੍ਰਰਪਰਸਤ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਵੀ ਬੜੇ ਹੀ ਗੰਭੀਰ ਦੋਸ਼ ਲਾਏ।

ਇਸ ਜਥੇਦਾਰ ਨੇ ਵੱਡੇ ਬਾਦਲ ਵਿਰੁੱਧ ਕੀ ਕੀ ਕਿਹਾ ਅਤੇ ਕੀ ਕੀ ਕੀਤੇ ਖੁਲਾਸੇ, ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/yb9EpKton5I

Share this Article
Leave a comment