ਐੱਨ.ਐੱਸ.ਕਿਊ.ਐੱਫ. ਅਧਿਆਪਕਾਂ ਨੇ ਪਟਿਆਲਾ ਵਿਖੇ ਕੱਢੀ ‘ਕੰਪਨੀਆਂ ਭਜਾਓ-ਸਿੱਖਿਆ ਬਚਾਓ’ ਰੈਲੀ

TeamGlobalPunjab
2 Min Read

ਪਟਿਆਲਾ : ਆਪਣੀਆਂ ਮੰਗਾਂ ਲਈ ਸਰਕਾਰ ਖ਼ਿਲਾਫ਼ ਡਟੇ NSQF ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਵਿਸ਼ਾਲ ਰੈਲੀ ਕੱਢੀ। ‘ਕੰਪਨੀਆਂ ਭਜਾਓ-ਸਿੱਖਿਆ ਬਚਾਓ’ ਦੀ ਮੰਗ ਕਰਦਿਆਂ ਇਸ ਰੈਲੀ ‘ਚ ਸੂਬੇ ਭਰ ਤੋਂ 1500 ਤੋਂ ਵੱਧ ਗਿਣਤੀ ਵਿੱਚ NSQF ਅਧਿਆਪਕ ਸ਼ਾਮਲ ਹੋਏ । ਇਸ ਰੈਲੀ ਨੂੰ ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਵੀ ਪੂਰਾ ਸਮਰਥਨ ਦਿੱਤਾ। ਮਸ਼ਹੂਰ ਪੰਜਾਬੀ ਗਾਇਕ ਹਰਿੰਦਰ ਸੰਧੂ ਵੀ ਇਸ ਰੈਲੀ ‘ਚ ਵਿਸ਼ੇਸ਼ ਤੌਰ ਤੇ ਹਮਾਇਤ ਕਰਨ ਪੁੱਜੇ।

 

NSQF ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਸਵਰਨਜੀਤ ਸਿੰਘ, ਸੂਬਾ ਮੀਤ ਪ੍ਰਧਾਨ ਨਵਨੀਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ NSQF ਅਧਿਆਪਕ ਸਰਕਾਰੀ ਸਕੂਲਾਂ ਵਿੱਚ ਹਰ ਇੱਕ ਕੰਮ ਨੂੰ ਪੂਰੀ ਤਨਦੇਹੀ ਨਾਲ ਕਰਦੇ ਆ ਰਹੇ ਹਨ ਪਰ ਪਿਛਲੇ ਸੱਤ ਸਾਲਾਂ ਤੋਂ ਸਾਡੀਆਂ ਮੰਗਾਂ ਉੱਪਰ ਇੱਕ ਵੀ ਹੱਲ ਨਹੀਂ ਕੀਤਾ ਗਿਆ, ਉਲਟਾ ਇਹਨਾਂ ਕੰਪਨੀਆਂ ਨੂੰ ਲਾਭ ਦਿੱਤਾ ਜਾ ਰਿਹਾ ਹੈ।

- Advertisement -

ਆਗੂਆਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਸਰਕਾਰ ਇਹਨਾਂ ਕੰਪਨੀਆਂ ਨੂੰ ਬਾਹਰ ਦਾ ਰਸਤਾ ਨਹੀਂ ਦਿਖਾਉਂਦੀ ਓਨਾ ਸਮਾਂ ਸੰਘਰਸ਼ ਚਲਦਾ ਰਹੇਗਾ ।  ਆਗੂਆਂ ਦਾ ਕਹਿਣਾ ਹੈ ਕਿ NSQF ਅਧਿਆਪਕ ਪਿਛਲੇ 44 ਦਿਨਾਂ ਤੋਂ ਲਗਾਤਾਰ ਇੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਬੈਠੇ ਹੋਏ ਹਨ ਅਤੇ ਸਰਕਾਰ ਵਲੋਂ ਕੋਈ ਵੀ ਨੁਮਾਇੰਦਾ ਸਾਡੇ ਧਰਨੇ ਵਿੱਚ ਨਹੀਂ ਪਹੁੰਚਿਆ ਅਤੇ ਸਾਡੀਆਂ ਮੰਗਾਂ ਦੇ ਹੱਲ ਨਹੀਂ ਕੀਤੇ ਜਾ ਰਹੇ, ਜਿਸ ਕਰਕੇ ਐੱਨ ਐੱਸ ਕਿਊ ਐੱਫ ਅਧਿਆਪਕਾਂ ਵਿੱਚ ਭਾਰੀ ਰੋਸ ਹੈ ਅਤੇ ਅੱਜ ਆਪਣੀਆਂ ਮੰਗਾਂ ਦੇ ਹੱਲ ਕਰਵਾਉਣ ਲਈ NSQF ਅਧਿਆਪਕਾਂ ਨੇ ਬੱਸ ਸਟੈਂਡ ਸਾਹਮਣੇ ਧਰਨਾ ਦਿੱਤਾ।

 

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਆਦਿ ਜਥੇਬੰਦੀਆਂ ਵਲੋਂ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਪੁਰਜੋਰ ਸਮਰਥਨ ਕੀਤਾ ਗਿਆ ।

ਇਸ ਮੌਕੇ ਖਾਸ ਤੌਰ ਤੇ ਤਰੋੜਾ ਬਲਾਕ (ਪਟਿਆਲਾ) ਪ੍ਰਧਾਨ ਹਰਜਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬੀ ਗੌਰਮਿੰਟ ਟੀਚਰਜ਼ ਯੂਨੀਅਨ ਤੋਂ ਡੈਲੀਗੇਟ ਚਰਨਜੀਤ ਸਿੰਘ, ਰਣਜੀਤ ਸਿੰਘ (ਪਟਿਆਲਾ) ਗੌਰਮਿੰਟ ਟੀਚਰਜ਼ ਯੂਨੀਅਨ, ਤਰਕਸ਼ੀਲ ਸੁਸਾਇਟੀ ਪਟਿਆਲਾ ਦੇ ਆਗੂ ਬਲਵਾਨ ਆਦਿ ਸ਼ਾਮਲ ਹੋਏ।

- Advertisement -
Share this Article
Leave a comment