ਆਹ ਚੱਕੋ ਹੋ ਗਿਆ ਵੱਡਾ ਐਲਾਨ, ਫੂਲਕਾ ‘ਸਿੱਖ ਸੇਵਕ ਸੰਗਠਨ’ ਰਾਂਹੀ ਐਸਜੀਪੀਸੀ ਨੂੰ ਕਰਾਉਣਗੇ ਬਾਦਲਾਂ ਤੋਂ ਮੁਕਤ

Prabhjot Kaur
2 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁਕੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਆਪਣੇ ਕਹੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਚੋਂ ਮੁਕਤ ਕਰਾਉਣ ਵਾਲੇ ਸੰਗਠਨ ਦਾ ਐਲਾਨ ਕਰ ਦਿੱਤਾ ਹੈ। ਫੂਲਕਾ ਅਨੁਸਾਰ ਇਸ ਸੰਗਠਨ ਦਾ ਨਾਮ ‘ਸਿੱਖ ਸੇਵਕ ਸੰਗਠਨ’ ਹੋਵੇਗਾ। ਫੂਲਕਾ ਦੇ ਇਸ ਐਲਾਨ ਤੋਂ ਬਾਅਦ ਕੀ ਸਮਾਜਿਕ, ਕੀ ਧਾਰਮਿਕ ਤੇ ਕੀ ਰਾਜਨੀਤਕ ਸਾਰੇ ਹੀ ਹਲਕਿਆਂ ਵਿੱਚ ਇਹ ਕਨਸੋਹੀਆਂ ਸ਼ੁਰੂ ਹੋ ਗਈਆਂ ਹਨ ਕਿ ਫੂਲਕਾ ਨੇ ਹੁਣ ਤੱਕ ਜਿਸ ਵੀ ਕੰਮ ਨੂੰ ਹੱਥ ਪਾਇਆ ਹੈ ਉਸ ਵਿੱਚ ਅਸਫਲਤਾ ਦੀ ਦਰ ਬਹੁਤ ਘੱਟ ਰਹੀ ਹੈ। ਤੇ ਸਵਾਲ ਇਹ ਪੁੱਛੇ ਜਾ ਰਹੇ ਹਨ ਕਿ, ਕੀ ਐਸਜੀਪੀਸੀ ਤੋਂ ਬਾਦਲਾਂ ਦਾ ਕਬਜ਼ਾ ਵਾਕਿਆ ਹੀ ਖਤਮ ਹੋਣ ਜਾ ਰਿਹਾ ਹੈ?

ਦੱਸ ਦਈਏ ਕਿ ਬੀਤੇ  ਦਿਨੀਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਐੱਚ ਐਸ ਫੂਲਕਾ ਨੇ ਛੁਪੇ ਲਫਜਾਂ ਵਿੱਚ ਆਪ ਤੋਂ ਮਿਲੀ ਨਿਰਾਸ਼ਾ ਜੱਗ ਜਾਹਿਰ ਕੀਤੀ ਸੀ ਉੱਥੇ ਦੂਜੇ ਪਾਸੇ ਪੰਜਾਬੀਆਂ ਨੂੰ ਨਸ਼ਿਆਂ ਤੋਂ ਨਿਜਾਤ ਦਵਾਉਣ ਤੇ ਐੱਸਜੀਪੀਸੀ ਨੂੰ ਬਾਦਲਾਂ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਨਿਰੋਲ ਸਮਾਜ ਸੇਵੀ ਸੰਗਠਨ ਬਣਾ ਕੇ ਵਿਸ਼ੇਸ਼ ਮੁਹਿੰਮ ਵਿੱਢਣ ਦਾ ਵੀ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਜਿਹੜੀ ਐਸ ਜੀ ਪੀਸੀ ਫੂਲਕਾ ਨੁੰ ਸੱਜਣ ਕੁਮਾਰ ਵਰਗੇ ਮੁਲਜ਼ਮਾਂ ਨੂੰ 84 ਸਿੱਖ ਨਸ਼ਲਕੁਸ਼ੀ ਦੇ ਮਾਮਲਿਆਂ ਵਿੱਚ ਸਜ਼ਾ ਦਵਾਉਣ ਲਈ ਸਨਮਾਨਿਤ ਕਰਨ ਜਾ ਰਹੀ ਸੀ ਉਸੇ ਐਸ ਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਫੂਲਕਾ ਨੂੰ ਬੁਖਲਾਇਆ ਹੋਇਅਆ ਬੰਦਾ ਐਲਾਨ ਦਿੱਤਾ ਸੀ। ਜਿਸ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਐੱਚ ਐੱਸ ਫੂਲਕਾ ਦੇ ਇੱਕ ਬਿਆਨ ਨੇ ਐਨਾ ਦਰਦ ਦਿੱਤਾ ਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਫੂਲਕਾ ਬੁਖਲਾਇਆ ਹੋਇਆ ਬੰਦਾ ਦਿਖਣ ਲੱਗ ਪਏ, ਉਸ ਐਸ ਜੀ ਪੀਸੀ ਦਾ ਉਸ ਵੇਲੇ ਕੀ ਹਾਲ ਹੋਵੇਗਾ ਜਦੋਂ ਉਹ ਸਿੱਖ ਸੇਵਕ ਸੰਗਠਨ ਰਾਂਹੀ ਸ਼ਰੇਆਮ ਸਟੇਜ਼ਾਂ ਤੋਂ ਬਾਦਲਾਂ ਅਤੇ ਐਸ ਜੀਪੀਸੀ ਅਹੁਦੇ ਦਾਰਾਂ ਨੂੰ ਭੰਡਣ ਲੱਗ ਪਏ? ਸਵਾਲ ਵੱਡਾ ਹੈ ਪਰ ਜਵਾਬ ਅਜੇ ਭਵਿੱਖ ਦੇ ਗਰਭ ਵਿੱਚ ਹੈ ਜਿਸ ਬਾਰੇ ਸਿਰਫ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ।

Share this Article
Leave a comment