MiG-21 Plane Crash Case: ਮਿਗ -21 ਜਹਾਜ਼ ਦਾ ਬਲੈਕ ਬਾਕਸ 37 ਘੰਟੇ ਦੀ ਛਾਣਬੀਣ ਤੋਂ ਬਾਅਦ ਹੋਇਆ ਬਰਾਮਦ, ਹੁਣ ਹਾਦਸੇ ਦੀ ਸਚਾਈ ਆਵੇਗੀ ਸਾਹਮਣੇ

TeamGlobalPunjab
3 Min Read

ਮੋਗਾ: ਵੀਰਵਾਰ ਰਾਤ ਨੂੰ ਹਾਦਸਾਗ੍ਰਸਤ ਹੋਏ ਮਿਗ -21 ਜਹਾਜ਼ ਦਾ ਬਲੈਕ ਬਾਕਸ 37 ਘੰਟੇ ਦੀ ਛਾਣਬੀਣ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਜਹਾਜ਼ ਦੇ ਮਲਬੇ ਵਿਚ ਟੋਏ ‘ਚੋਂ ਬਰਾਮਦ ਕਰ ਲਿਆ ਗਿਆ।

ਇਸ ਤੋਂ ਬਾਅਦ ਫੌਜ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਸੈਨਾ ਦੇ ਅਧਿਕਾਰੀ ਬਲੈਕ ਬਾਕਸ ਦੇ ਰਾਜ਼ ਤੋਂ ਹੀ ਜਾਣ ਸਕਦੇ ਹਨ ਕਿ ਜਹਾਜ਼ ਵਿਚ ਕੀ ਤਕਨੀਕੀ ਨੁਕਸ ਸੀ, ਕਿਉਂਕਿ ਹਾਦਸੇ ਤੋਂ ਦੋ ਘੰਟੇ ਪਹਿਲਾਂ ਦੀ ਪੂਰੀ ਆਵਾਜ਼ ਰਿਕਾਰਡਿੰਗ ਬਲੈਕ ਬਾਕਸ ਵਿਚ ਰਿਕਾਰਡ ਰਹਿੰਦੀ ਹੈ। ਇਸ ਦੇ ਨਾਲ ਹੀ ਪਿੰਡ ਦਾ ਆਸ ਪਾਸ ਸੀਲ ਕੀਤਾ ਖੇਤਰ ਵੀ ਸੈਨਾ ਨੇ ਖੋਲ੍ਹ ਦਿੱਤਾ ਹੈ। ਜਹਾਜ਼ ਦੇ ਮਲਬੇ ਨੂੰ ਚੁੱਕਣ ਦਾ ਕੰਮ ਅਜੇ ਜਾਰੀ ਹੈ।

ਹਾਦਸੇ ਤੋਂ ਬਾਅਦ ਪਹਿਲੇ ਹਵਾਈ ਫੌਜ ਦੇ ਜਵਾਨਾਂ ਨੇ ਆਪਣੇ ਪਾਇਲਟ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਕ ਘੰਟੇ ਵਿਚ ਸਫਲਤਾ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਪਿੰਡ ਲੰਗੇਆਣਾ ਨਵਾਂ ਦੇ ਸਰਪੰਚ ਜਗਸੀਰ ਸਿੰਘ ਤੋਂ ਮਦਦ ਮੰਗੀ। ਸ਼ੁੱਕਰਵਾਰ ਤੜਕੇ 3.30 ਵਜੇ, ਗੁਰਕੰਵਲ ਸਿੰਘ ਨੇ ਜਹਾਜ਼ ਦੇ ਡਿੱਗਣ ਤੋਂ ਲਗਭਗ 500 ਮੀਟਰ ਦੀ ਦੂਰੀ ‘ਤੇ ਪਾਇਲਟ ਦੀ ਮ੍ਰਿਤਕ ਦੇਹ ਨੂੰ ਲੱਭ ਲਿਆ। ਸਰਪੰਚ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਉਹ ਰਾਤ ਕਰੀਬ 11.30 ਵਜੇ ਖੇਤਾਂ ਤੋਂ ਕੰਮ ਕਰਕੇ , ਜਦੋਂ ਉਸਨੇ ਪਿੰਡ ਲੰਗੇਆਣਾ ਖੁਰਦ ਨੇੜੇ ਪਿੰਡ ਭੇਖਾਂ ਦੇ ਉੱਪਰ ਅਸਮਾਨ ਵਿੱਚ ਇਕ ਜਹਾਜ਼ ਨੂੰ ਚੱਕਰ ਕੱਟਦੇ ਵੇਖਿਆ। ਜਹਾਜ਼ ਦੇ ਪਿਛਲੇ ਪਾਸੇ ਵਿਚ ਅੱਗ ਲੱਗੀ ਹੋਈ ਸੀ। ਜਹਾਜ਼ ਲੰਗੇਆਣਾ ਖੁਰਦ ਨੇੜੇ ਖਾਲੀ ਖੇਤਾਂ ਵਿੱਚ ਡਿੱਗ ਗਿਆ। ਜਗਸੀਰ ਸਿੰਘ ਨੇ ਕਿਹਾ ਕਿ ਜਿਵੇਂ ਹੀ ਜਹਾਜ਼ ਡਿੱਗਿਆ, ਧਮਾਕਾ ਇੰਨਾ ਤੇਜ਼ ਸੀ ਕਿ ਦੂਰ ਤੱਕ ਸੁਣਿਆ ਗਿਆ। ਤਕਰੀਬਨ ਡੇਢ ਘੰਟੇ ਬਾਅਦ ਫੌਜ ਪਹੁੰਚ ਗਈ ਸੀ ਅਤੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਸੀ।

ਮੋਗਾ ਵਿਖੇ ਮਿਗ -21 ਲੜਾਕੂ ਜਹਾਜ਼ ਦੇ ਹਾਦਸੇ ਨੂੰ ਭਾਰਤੀ ਹਵਾਈ ਫੌਜ ਦੇ ਸਾਬਕਾ ਏਅਰ ਵਾਈਸ ਮਾਰਸ਼ਲ ਐਸ ਐਸ ਹੋਠੀ ਨੇ ਦੁਖਦਾਈ ਦੱਸਿਆ ਹੈ।ਉਨ੍ਹਾਂ ਕਿਹਾ ਕਿ  ਮਿਗ -21 ਇਕ ਮਹਾਨ ਲੜਾਕੂ ਜਹਾਜ਼ ਹੈ। ਉਹ ਖੁਦ ਲਗਭਗ 1500 ਘੰਟੇ ਇਸਨੂੰ ਉਡਾ ਚੁੱਕੇ ਹਨ।  ਸਾਬਕਾ ਏਅਰ ਵਾਈਸ ਮਾਰਸ਼ਲ ਹੋਠੀ ਨੇ ਕਿਹਾ ਕਿ ਜੇਕਰ ਮਿਗ -21 ਵਿਚ ਕੋਈ ਖਾਮੀ ਸੀ ਤਾਂ ਕੋਈ ਵੀ ਪਾਇਲਟ ਇਸ ਨੂੰ ਉਡਾਉਣ ਤੋਂ ਇਨਕਾਰ ਕਰ ਦਿੰਦਾ ਸੀ। ਲੜਾਕੂ ਜਹਾਜ਼ਾਂ ਦੀ ਦੇਖਭਾਲ ਲਈ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ  ਜਹਾਜ਼ ਦੀ ਸਮੇਂ-ਸਮੇਂ ਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਸੰਭਾਲ ਕੀਤੀ ਜਾਂਦੀ ਹੈ।

- Advertisement -

Share this Article
Leave a comment