ਅੰਗਰੇਜਣ ਦਾ ਪਿੰਡ ‘ਚ ਵੱਡਾ ਕਾਰਨਾਮਾ, ਪਿੰਡ ਵਾਸੀਆਂ ਨੇ ਖੜ੍ਹ-ਖੜ੍ਹ ਦੇਖਿਆ ਕਾਂਡ, ਦੇਖੋ ਵੀਡੀਓ

TeamGlobalPunjab
3 Min Read

ਗੁਰਦਾਸਪੁਰ : ਕਹਿੰਦੇ ਨੇ ਪਿਆਰ ਅੰਨ੍ਹਾਂ ਹੁੰਦਾ ਹੈ, ਉਸ ਨੂੰ ਆਪਣੇ ਪ੍ਰੇਮੀ ਤੋਂ ਇਲਾਵਾ ਕੁਝ ਦਿਖਾਈ ਨਹੀਂ ਦਿੰਦਾ ਤੇ ਇਹ ਗੱਲ ਭੂਤਕਾਲ ਵਿੱਚ ਵੀ ਸਾਬਤ ਹੋਈ ਹੈ, ਹੁਣ ਵੀ ਸਾਬਤ ਹੋ ਰਹੀ ਹੈ ਤੇ ਭਵਿੱਖ ‘ਚ ਵੀ ਸਾਬਤ ਹੁੰਦੀ ਰਹੇਗੀ। ਅਜਿਹਾ ਇੱਥੇ ਇਸ ਲਈ ਕਿਹਾ  ਜਾ ਰਿਹਾ ਹੈ ਕਿਉਂਕਿ ਜਿਸ ਮਾਮਲੇ ਦਾ ਅਸੀਂ ਜਿਕਰ ਕਰਨ ਜਾ ਰਹੇ ਹਾਂ ਉਸ ‘ਤੇ ਇਹ ਕਹਾਵਤ  ਬਿਲਕੁਲ ਫਿੱਟ ਬੈਠਦੀ ਹੈਇਹ ਮਾਮਲਾ ਹੈ ਇੱਥੋਂ ਦੇ ਪਿੰਡ ਸੁੰਡਲ ਦਾ ਜਿੱਥੋਂ ਦੇ ਰਹਿਣ ਵਾਲੇ ਇੱਕ ਨੌਜਵਾਨ ਮਲਕੀਤ ਸਿੰਘ ਦੇ ਪਿਆਰ ਦੇ ਚੱਕਰਾਂ ‘ਚ ਫਸੀ ਡੈਨਮਾਰਕ ਦੀ ਇੱਕ ਕੁੜੀ ਨਿਤਾਸ਼ਾ ਸੋਮਰ ਸੱਤ ਸਮੁੰਦਰ ਪਾਰ ਕਰਕੇ ਉਸ ਨਾਲ ਵਿਆਹ ਕਰਵਾਉਣ ਇੱਥੇ ਪਹੁੰਚ ਗਈ ਹੈ ਤੇ ਉਹ ਵੀ ਉਸ ਹਾਲਤ ਵਿੱਚ ਜਦੋਂ ਉਸ ਨੂੰ ਪਤਾ ਸੀ ਕਿ ਮਲਕੀਤ ਸਿੰਘ ਨਸ਼ਾ ਲੈਣ ਦਾ ਆਦੀ ਹੈ। ਜਾਣਕਾਰੀ ਮੁਤਾਬਕ  ਨਿਤਾਸ਼ਾ ਦੀ ਮਲਕੀਤ ਸਿੰਘ ਨਾਲ ਨਿਤਾਸ਼ਾ ਦੀ ਗੱਲਬਾਤ ਸੋਸ਼ਲ ਮੀਡੀਆ ਜ਼ਰੀਏ ਹੋਈ ਤੇ ਇਸ ਦੌਰਾਨ ਉਸ ਦੀ ਇਹ ਮਲਕੀਤ ਨਾਲ ਡੂੰਘੇ ਪਿਆਰ ਵਿੱਚ ਕਦੋਂ ਬਦਲ ਗਈ ਉਸ ਨੂੰ ਪਤਾ ਹੀ ਨਹੀਂ ਚੱਲਿਆ। ਜਦੋਂ ਪਤਾ ਚੱਲਿਆ ਉਸ ਵੇਲੇ ਤੱਕ ਬਹੁਤ ਦੇਰ ਹੋ ਚੁਕੀ ਸੀ ਕਿਉਂਕਿ ਆਪਣੇ ਪਿਆਰ ਦੇ ਹੱਥੋਂ ਮਜ਼ਬੂਰ ਹੋਈ ਨਿਤਾਸ਼ਾ ਹੁਣ ਮਲਕੀਤ ਦੀ ਨਸ਼ੇ ਦੀ ਆਦਤ ਕਾਰਨ ਉਸ ਨੂੰ ਛੱਡਣ ਦੀ ਹਾਲਤ ਵਿੱਚ ਨਹੀਂ ਸੀ। ਲਿਹਾਜਾ ਉਸ ਨੇ ਮਲਕੀਤ ਨੂੰ ਛੱਡਣ ਦੀ ਬਜਾਏ ਉਸ ਦਾ ਇਲਾਜ਼ ਕਰਵਾਉਣ ਦਾ ਫੈਸਲਾ ਲਿਆ ਤੇ ਇਸ ਲਈ ਨਿਤਾਸ਼ਾ ਨੇ ਪੰਜਾਬ ਆਕੇ ਮਲਕੀਤ ਨਾਲ ਸਿੱਖ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ। ਜਿਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਇਲਾਜ਼ ਕਰਵਾਉਣ ਲਈ ਵਿਦੇਸ਼ ਲੈ ਗਈ, ਪਰ ਉੱਥੇ ਸਹੀ ਇਲਾਜ਼ ਨਾ ਹੋਣ ਕਾਰਨ ਉਸ ਨੂੰ ਇੱਕ ਵਾਰ ਫਿਰ ਪੰਜਾਬ ਆਉਣਾ ਪਿਆ। ਇੰਨੀ ਦਿਨੀਂ ਮਲਕੀਤ ਨਸ਼ਾ ਛੁਡਾਊ ਕੇਂਦਰ ‘ਚੋਂ ਆਪਣਾ ਇਲਾਜ਼ ਕਰਵਾ ਰਿਹਾ ਹੈ।

ਇੱਧਰ ਇਸ ਸਬੰਧੀ  ਜਦੋਂ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਨਿਤਾਸ਼ਾ ਨੂੰ ਸਾਫ ਸਾਫ ਦੱਸ ਦਿੱਤਾ ਸੀ ਕਿ ਉਹ ਨਸ਼ਾ ਕਰਨ ਦਾ ਆਦੀ ਹੋ ਚੁਕਿਆ ਹੈ। ਜਿਸ ਤੋਂ ਬਾਅਦ ਨਿਤਾਸ਼ਾ ਨੇ ਉਸ (ਮਲਕੀਤ ਸਿੰਘ) ਦਾ ਇਲਾਜ ਕਰਵਾਇਆ। ਮਲਕੀਤ ਅਨੁਸਾਰ ਇਸ ਲਈ ਉਨ੍ਹਾਂ ਨੂੰ ਕਈ ਵਾਰ ਵਿਦੇਸ਼ਾਂ ‘ਚ ਜਾਣਾ ਪਿਆ। ਇਸੇ ਤਰ੍ਹਾਂ ਦੂਜੇ ਪਾਸੇ ਮਲਕੀਤ ਦੀ ਪਤਨੀ ਅਤੇ ਵਿਦੇਸ਼ੀ ਕੁੜੀ ਨਿਤਾਸ਼ਾ ਨੇ ਵੀ ਇਹ ਮੰਨਿਆ,ਕਿ ਉਸ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ , ਕਿ ਜਿਸ ਮੁੰਡੇ ਨੂੰ ਉਹ ਪਿਆਰ ਕਰਦੀ ਹੈ ਉਹ ਨਸ਼ੇ ਦਾ ਆਦੀ ਹੈ, ਪਰ ਇਸ ਦੇ ਬਾਵਜੂਦ ਵੀ ਉਹ ਉਸਦੇ ਨਾਲ ਖੜ੍ਹੀ ਹੈ ਤੇ ਹੁਣ ਉਸ ਦਾ ਇਲਾਜ਼ ਕਰਵਾ ਰਹੀ ਹੈ।

ਦੇਖੋ ਕੀ ਹੈ ਇਹ ਪੂਰਾ ਮਾਮਲਾ ਹੇਠ ਦਿੱਤੇ ਵੀਡੀਓ ਲਿੰਕ ਜਰੀਏ ।

https://youtu.be/v-omaLbaz3g

- Advertisement -

Share this Article
Leave a comment