ਸੋਨੀਪਤ ‘ਚ ਮਹਿਲਾ ਪਹਿਲਵਾਨ ਅਤੇ ਉਸਦੇ ਭਰਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

TeamGlobalPunjab
2 Min Read

ਸੋਨੀਪਤ : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਹਲਾਲਪੁਰ ਵਿੱਚ ਇੱਕ ਕੁਸ਼ਤੀ ਅਕੈਡਮੀ ਵਿੱਚ ਇੱਕ ਮਹਿਲਾ ਪਹਿਲਵਾਨ ਅਤੇ ਉਸ ਦੇ ਛੋਟੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵਾਂ ਨੂੰ ਮਾਰਨ ਵਾਲਾ ਕੁਸ਼ਤੀ ਕੋਚ ਪਵਨ ਕੁਮਾਰ ਫਰਾਰ ਹੈ। ਜਿਸ ਅਕੈਡਮੀ ‘ਚ ਦੋਵਾਂ ਨੇ ਗੋਲੀ ਚਲਾਈ, ਉਸ ਦਾ ਨਾਂ ਸੁਸ਼ੀਲ ਕੁਮਾਰ ਰੈਸਲਿੰਗ ਅਕੈਡਮੀ ਹੈ। ਨਿਸ਼ਾ ਨੂੰ ਡੇਢ ਮਹੀਨਾ ਪਹਿਲਾਂ ਵੀ ਗੋਲੀ ਮਾਰੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਸਾਬਕਾ ਓਲੰਪੀਅਨ ਸੁਸ਼ੀਲ ਕੁਮਾਰ ਦੀ ਅਕੈਡਮੀ ਦੀ ਫਰੈਂਚਾਈਜ਼ੀ ਹੈ ਅਤੇ ਇਸ ਨੂੰ ਹਲਕਾ ਹਲਾਲਪੁਰ ਪਿੰਡ ਦਾ ਕੁਸ਼ਤੀ ਕੋਚ ਪਵਨ ਕੁਮਾਰ ਚਲਾ ਰਿਹਾ ਸੀ । ਮਹਿਲਾ ਪਹਿਲਵਾਨ ਇਸ ਅਕੈਡਮੀ ਵਿੱਚ 3 ਸਾਲਾਂ ਤੋਂ ਅਭਿਆਸ ਕਰ ਰਹੀ ਸੀ। ਦਿਨ ਦਿਹਾੜੇ ਇਸ ਦੋਹਰੇ ਕਤਲ ਦੀ ਸੂਚਨਾ ਮਿਲਦਿਆਂ ਹੀ ਖਰਖੌਦਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸੋਨੀਪਤ ਹਸਪਤਾਲ ਭੇਜ ਦਿੱਤਾ ਗਿਆ ਹੈ।

ਹਲਾਲਪੁਰ-ਨਾਹਰਾ ਰੋਡ ‘ਤੇ ਸਥਿਤ ਸੁਸ਼ੀਲ ਕੁਮਾਰ ਰੈਸਲਿੰਗ ਅਕੈਡਮੀ ‘ਚ ਅਭਿਆਸ ਕਰਨ ਵਾਲੀ 21 ਸਾਲਾ ਨਿਸ਼ਾ ‘ਤੇ ਪਹਿਲਾਂ ਵੀ ਹਮਲਾ ਹੋਇਆ ਸੀ। ਡੇਢ ਮਹੀਨਾ ਪਹਿਲਾਂ ਉਸ ਨੂੰ ਕੁਝ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ ਸੀ। ਉਸ ਘਟਨਾ ਤੋਂ ਬਾਅਦ ਅਕੈਡਮੀ ‘ਚ ਸਿਰਫ ਸੂਰਜ ਹੀ ਆਪਣੀ ਭੈਣ ਨੂੰ ਛੱਡਣ ਅਤੇ ਲੈਣ ਆਉਂਦਾ ਸੀ।

ਉਧਰ ਇਸ ਘਟਨਾ ਤੋਂ ਬਾਅਦ ਕੁਝ ਮੀਡੀਆ ਅਦਾਰਿਆਂ ਨੇ ਅਨਜਾਣੇ ‘ਚ ਰੈਸਲਿੰਗ ਦੀ ਨੈਸ਼ਨਲ ਖਿਡਾਰਣ ਨਿਸ਼ਾ ਦਹੀਆ  ਦੀਆਂ ਤਸਵੀਰਾਂ ਪ੍ਰਸਾਰਿਤ ਕਰ ਦਿੱਤੀਆਂ (ਦੋਹਾਂ ਦਾ ਨਾਮ ਇੱਕੋ ਜਿਹਾ ਹੋਣ ਕਾਰਨ ਪਿਆ ਭੁਲੇਖਾ), ਜਿਸ ਤੋਂ ਬਾਅਦ ਨੈਸ਼ਨਲ ਖਿਡਾਰਣ ਨਿਸ਼ਾ ਦਹੀਆ ਨੂੰ ਆਪਣੇ ਠੀਕ ਹੋਣ ਬਾਰੇ ਵੀਡੀਓ ਸੁਨੇਹਾ ਜਾਰੀ ਕਰਨਾ ਪਿਆ ।

- Advertisement -

 

- Advertisement -

ਉਧਰ ਸੋਨੀਪਤ ਪੁਲਿਸ ਨੇ ਵੀ ਸਾਫ਼ ਕੀਤਾ ਹੈ ਕਿ ਘਟਨਾ ‘ਚ ਮਾਰੀ ਗਈ ਮਹਿਲਾ ਪਹਿਲਵਾਨ ਅਤੇ ਨੈਸ਼ਨਲ ਪਹਿਲਵਾਨ ਦੋ ਵੱਖ-ਵੱਖ ਪਹਿਲਵਾਨ ਹਨ। ਨਾਮ ਇੱਕੋ ਜਿਹਾ ਹੋਣ ਕਾਰਨ ਅਜਿਹਾ ਹੋਇਆ, ਨਾਲ ਹੀ ਉਨ੍ਹਾਂ ਕਿਹਾ ਘਟਨਾ ਦੀ ਜਾਂਚ ਲਈ ਕੀਤੀ ਜਾ ਰਹੀ ਹੈ।

 

Share this Article
Leave a comment