ਪੰਜਾਬ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਹੋ ਰਹੀ ਹੈ ਮੰਤਰੀਆਂ ਦੀ ਮੀਟਿੰਗ

TeamGlobalPunjab
1 Min Read

ਪੰਜਾਬ: ਪੰਜਾਬ ਦੇ ਕਾਂਗਰਸੀ ਆਗੂਆਂ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਕਾਂਗਰਸੀ ਆਗੂ ਵੱਖ-ਵੱਖ ਖੇਮਿਆਂ ਵਿੱਚ ਵੰਡੇ ਹੋਏ ਨਜ਼ਰ ਆ ਰਹੇ ਹਨ । ਸੂਤਰਾਂ ਦੀ ਮੰਨੀਏ ਤਾਂ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਇਕ ਗੁਪਤ ਮੀਟਿੰਗ ਜਾਰੀ ਹੈ ।ਇਸ ਮੀਟਿੰਗ ਵਿਚ ਕੁਝ ਕਾਂਗਰਸੀ ਵਿਧਾਇਕ ਅਤੇ ਕਾਂਗਰਸ ਦੇ ਇਕ ਐਮ ਪੀ ਵੱਲੋਂ ਸ਼ਿਰਕਤ ਕੀਤੇ ਜਾਣ ਦੀ ਖਬਰ ਹੈ।

ਫਿਲਹਾਲ ਇਸ ਗੱਲ ਤੇ ਸਸਪੈਂਸ ਬਣਿਆ ਹੋਇਆ ਹੈ ਕਿ ਇਹ ਮੀਟਿੰਗ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਚਰਨਜੀਤ ਚੰਨੀ ਨੂੰ ਨੋਟਿਸ ਭੇਜੇ ਜਾਣ ਦੇ ਬਾਰੇ ਵਿੱਚ ਹੈ ਜਾਂ ਮਸਲਾ ਕੋਈ ਹੋਰ ਹੈ।

Share this Article
Leave a comment