ਅਲਬਰਟਾ ਦੇ ਜੰਗਲਾਂ ‘ਚ ਅੱਗ ਦਾ ਕਹਿਰ, ਸੈਂਕੜੇ ਲੋਕਾਂ ਨੂੰ ਘਰ ਛੱਡ ਕੇ ਜਾਣ ਦੇ ਹੁਕਮ ਜਾਰੀ

TeamGlobalPunjab
2 Min Read

ਅਲਬਰਟਾ: ਕੈਨੇਡਾ ਦੇ ਅਲਬਰਟਾ ‘ਚ ਸਥਿਤ ਮਾਰਲਬਰੋ ਦੇ ਨੇੜ੍ਹੇ ਲਗਦੇ ਜੰਗਲਾਂ ‘ਚ ਬੇਕਾਬੂ ਭਿਆਨਕ ਅੱਗ ਨੇ ਉੱਤਰੀ ਇਲਾਕੇ ਦੇ ਬਹੁਤ ਵੱਡੇ ਹਿੱਸੇ ਨੂੰ ਘੇਰ ਲਿਆ ਹੈ। ਹਾਈ ਲੈਵਲ ‘ਚ ਤੇ ਨੇੜੇ ਤੇੜੇ ਦੇ ਇਲਾਕੇ ‘ਚ ਰਹਿਣ ਵਾਲਿਆ ਨੂੰ ਆਪਣੇ ਘਰਾਂ ਨੂੰ ਛੱਡਣ ਦਾ ਹੁਕਮ ਜਾਰੀ ਕਰ ਦਿਤੇ ਗਏ ਹਨ।
ਉੱਥੇ ਹੀ 87 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
Alberta wildfire
ਇਲਾਕੇ ਦੇ ਮੇਅਰ ਕ੍ਰਿਸਟਲ ਮੈਕ ਅਟੀਰ ਨੇ ਇਕ ਬਿਆਨ ਜਾਰੀ ਕਰਕੇ ਇਲਾਕੇ ਦੇ 4000 ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਕਹਿ ਦਿੱਤਾ ਹੈ। ਇਹ ਘਟਨਾ ਅਲਬਰਟਾ ਤੋਂ 15 ਕਿਲੋਮੀਟਰ ਦੂਰ ਪੱਛਮੀ ਐਡਸਨ ‘ਚ ਵਾਪਰੀ। ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਯੈਲੋਹੈੱਡ ਕਾਊਂਟੀ ਅਫ਼ਸਰਾਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੰਗਲ ਨੂੰ ਲੱਗੀ ਇਹ ਭਿਆਨਕ ਅੱਗ ਹਾਈਵੇਅ 16 ਤੱਕ ਪਹੁੰਚ ਗਈ ਅਤੇ ਸੜਕ ਦੇ ਦੋਵੇਂ ਪਾਸੇ ਅੱਗ ਤੇਜ਼ੀ ਨਾਲ ਫ਼ੈਲ ਗਈ। ਅੱਗ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਲੋਕਾਂ ਨੂੰ ਘਰੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
Alberta wildfire
ਇਸ ਘਟਨਾ ਨਾਲ ਚਾਰੇ ਪਾਸੇ ਧੂੰਆ ਫ਼ੈਲ ਗਿਆ ਜਿਸ ਕਾਰਨ ਵਿਜ਼ੀਬਿਲੀਟੀ ਬਿਲਕੁੱਲ ਜ਼ੀਰੋ ਹੋ ਗਈ ਹੈ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਓਬੇਡ ਅਤੇ ਹਾਈਵੇਅ 16 ਦੀ ਆਵਾਜਾਈ ਨੂੰ ਰਾਤ ਭਰ ਲਈ ਬੰਦ ਰੱਖਿਆ। ਯੈਲੋਹੈੱਡ ਕਾਊਂਟੀ ਅਫ਼ਸਰਾਂ ਨੇ ਦੱਸਿਆ ਕਿ ਸਥਿਤੀ ਕੰਟਰੋਲ ‘ਚ ਆਉਣ ‘ਤੇ ਹਾਈਵੇਅ ਦੀ ਆਵਾਜਾਈ ਨੂੰ ਮੁੜ ਬਹਾਲ ਕੀਤਾ ਜਾਵੇਗਾ। ਅਲਬਰਟਾ ਐਮਰਜੰਸੀ ਅਲਰਟ ਮੁਤਾਬਕ ਪੀੜਤ ਲੋਕਾਂ ਲਈ ਐਡਸਨ ਦੇ ਬੈਸਟ ਵੈਸਟਰਨ ਹੋਟਲ ਵਿੱਚ ਰਿਸੈਪਸ਼ਨ ਸੈਂਟਰ ਬਣਾਇਆ ਗਿਆ ਅਤੇ ਪੀੜਤ ਲੋਕ ਉਥੇ ਚੈੱਕ ਇਨ ਕਰ ਸਕਦੇ ਹਨ।

 

Share this Article
Leave a comment