ਕੈਨੇਡਾ ‘ਚ ਭਾਰਤੀ ਮੂਲ ਦੀ ਗੀਤਾ ਨਾਰੰਗ ਨੂੰ ਮਿਲਿਆ ਅਹਿਮ ਅਹੁਦਾ

TeamGlobalPunjab
2 Min Read

ਕਿਊਬਿਕ : ਕੈਨੇਡਾ ਵਿੱਚ ਭਾਰਤੀ ਮੂਲ ਦੀ ਗੀਤਾ ਨਾਰੰਗ ਨੂੰ ਅਹਿਮ ਅਹੁਦੇ ਨਾਲ ਨਵਾਜਿਆ ਗਿਆ ਹੈ। ਨਿਆਂ ਮੰਤਰੀ ਡੇਵਿਡ ਲਮੇਟੀ ਅਤੇ ਅਟਾਰਨੀ ਜਨਰਲ ਆਫ਼ ਕੈਨੇਡਾ ਨੇ ਗੀਤਾ ਨਾਰੰਗ ਨੂੰ ਮੌਂਟਰੀਅਲ ਡਿਸਟ੍ਰਿਕਟ ਲਈ ਕਿਊਬਿਕ ਦੀ ਸੁਪੀਰੀਅਰ ਕੋਰਟ ਦੀ ਛੋਟੀ ਜੱਜ ਨਿਯੁਕਤ ਕੀਤਾ ਹੈ। ਮੌਂਟਰੀਅਲ ਵਿੱਚ ਸਥਿਤ ਨਾਰੰਗ ਐਂਡ ਐਸੋਸੀਏਟਸ ਦੀ ਭਾਈਵਾਲ ਗੀਤਾ ਨਾਰੰਗ ਜੱਜ ਆਰ. ਕੈਸਟਿਗਲੀਓ ਦੀ ਥਾਂ ਇਹ ਅਹੁਦਾ ਸੰਭਾਲੇਗੀ, ਜਿਹੜੇ ਕੇ 18 ਜੁਲਾਈ 2020 ਨੂੰ ਇਸ ਅਹੁਦੇ ‘ਤੇ ਵਿਰਾਜਮਾਨ ਹੋਏ ਸਨ।

ਗੀਤਾ ਦੀ ਇਹ ਨਿਯੁਕਤੀ 2016 ‘ਚ ਸਥਾਪਤ ਕੀਤੀ ਗਈ ਜੁਡੀਸ਼ੀਅਲ ਐਪਲੀਕੇਸ਼ਨ ਪ੍ਰੋਸੈਸ ਅਧੀਨ ਕੀਤੀ ਗਈ ਹੈ। ਗੀਤਾ ਨਾਰੰਗ ਨੇ ਮੌਂਟਰੀਅਲ ਦੀ ਯੂਨੀਵਰਸਿਟੀ ਮੈਕਗਿੱਲ ਤੋਂ ਸਿਵਲ ਲਾਅ ਦੀ ਬੈਚਲਰ ਕੀਤੀ ਹੋਈ ਹੈ। ਉਨ੍ਹਾਂ ਨੇ ਆਪਣੀ ਲਾਅ ਪ੍ਰੈਕਟਿਸ ਸ਼ੁਰੂ ਕਰਨ ਤੋਂ ਪਹਿਲਾਂ ਮੌਂਟਰੀਅਲ ਦੀ ਇਕ ਲਾਅ ਸੰਸਥਾ ਵਿੱਚ ਵੀ ਕੰਮ ਕੀਤਾ ਸੀ, ਜਿਹੜੀ ਕਿ ਵਾਤਾਵਰਣ ਕਾਨੂੰਨ ਅਤੇ ਮੂਲਵਾਸੀਆਂ ਸਬੰਧੀ ਕਾਨੂੰਨ ਵਿੱਚ ਮੁਹਾਰਤ ਰੱਖਦੀ ਹੈ।

ਨਾਰੰਗ ਨੇ ਆਪਣੀ ਫਰਮ ‘ਮਾਈਲ ਐਂਡ ਨੇਬਰਹੁੱਡ ਆਫ਼ ਮੌਂਟਰੀਅਲ ਵਿੱਚ ਵੀ ਲਾਅ ਪ੍ਰੈਕਟਿਸ ਕੀਤੀ, ਜਿੱਥੇ ਉਹ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੀ ਸੀ। ਇਸ ਦੌਰਾਨ ਉਸ ਨੇ ਕਿਰਾਏਦਾਰਾਂ, ਹਾਸ਼ੀਏ ‘ਤੇ ਆਏ ਲੋਕਾਂ, ਸਮਲਿੰਗੀ ਅਤੇ ਮੂਲਵਾਸੀ ਲੋਕਾਂ ਨਾਲ ਸਬੰਧਤ ਕੇਸਾਂ ਦੀ ਨੁਮਾਇੰਦਗੀ ਕੀਤੀ। ਉਸ ਦੇ ਅਭਿਆਸ ਖੇਤਰ ਵਿੱਚ ਕਿਰਾਏਦਾਰੀ ਕਾਨੂੰਨ, ਜਾਇਦਾਦ ਕਾਨੂੰਨ, ਪੁਲਿਸ ਦਾ ਮਾੜਾ ਵਤੀਰਾ, ਭਾਰਤੀ ਔਕਟ ਨਾਲ ਸਬੰਧਤ ਝਗੜੇ, ਮਨੁੱਖੀ ਅਧਿਕਾਰ, ਮਾਣਹਾਨੀ ਅਤੇ ਸੱਤਾ ਦੀ ਦੁਰਵਰਤੋਂ ਤੋਂ ਪੈਦਾ ਹੋਏ ਸਿਵਲ ਦਾਅਵੇ ਸ਼ਾਮਲ ਹਨ।

Share this Article
Leave a comment