ਯੂਕੇ- ਪੱਛਮੀ ਲੰਡਨ ਵਿੱਚ ਦੋ ਕਿਸ਼ੋਰਾਂ ਵੱਲੋਂ ਗਲਤੀ ਨਾਲ ਇੱਕ 16 ਸਾਲਾ ਸਿੱਖ ਲੜਕੇ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਦੋਵਾਂ ਨੇ ਸਿੱਖ ਲੜਕੇ ਨੂੰ ਇੱਕ ਵਿਰੋਧੀ ਗਿਰੋਹ ਨਾਲ ਸਬੰਧਤ ਸਮਝਿਆ ਸੀ। ਹਿਲਿੰਗਡਨ ਦੇ ਰਹਿਣ ਵਾਲੇ 18 ਸਾਲ ਦੇ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਸੋਮਵਾਰ ਨੂੰ ਓਲਡ ਬੇਲੀ ਵਿਖੇ ਸੁਣਵਾਈ ਤੋਂ ਬਾਅਦ ਰਿਸ਼ਮੀਤ ਸਿੰਘ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। ਅਫਗਾਨਿਸਤਾਨ ਤੋਂ ਸ਼ਰਣ ਲੈਣ ਲਈ ਅਕਤੂਬਰ 2019 ਵਿੱਚ ਆਪਣੀ ਮਾਂ ਅਤੇ ਦਾਦੀ ਨਾਲ ਯੂਕੇ ਆਏ ਰਿਸ਼ਮੀਤ ਨੂੰ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਦਾ 15 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।ਜਿਸ ‘ਤੋਂ ਬਾਅਦ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਦੀ ਮਾਂ ਨੇ ਕਿਹਾ ਕਿ ਮੈਂ ਆਪਣਾ ਪਤੀ ਪਹਿਲਾਂ ਹੀ ਗੁਆ ਚੁਕੀ ਸੀ ਅਤੇ ਹੁਣ ਮੈਂ ਆਪਣਾ ਇਕਲੌਤਾ ਪੁੱਤਰ ਵੀ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਿਸ਼ੀਮੀਤ ਦੇ ਕਾਤਲਾਂ ਨੂੰ ਸਜ਼ਾ ਮਿਲ ਗਈ ਹੈ, ਪਰ ਇਹ ਸਜ਼ਾ ਉਨ੍ਹਾਂ ਲਈ ਕਦੇ ਵੀ ਕਾਫ਼ੀ ਨਹੀਂ ਹੋਵੇਗੀ। ਮੈਟਰੋਪੋਲੀਟਨ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ 24 ਨਵੰਬਰ, 2021 ਦੀ ਰਾਤ ਨੂੰ ਰਿਸ਼ਮੀਤ ਘਰ ਜਾ ਰਿਹਾ ਸੀ ਜਦੋਂ ਉਸਨੇ ਦੋ ਅਣਪਛਾਤੇ ਕਿਸ਼ੋਰਾਂ ਨੂੰ ਉਸਦੇ ਵੱਲ ਭੱਜਦੇ ਦੇਖਿਆ। ਮੈਟਰੋਪੋਲੀਟਨ ਪੁਲਿਸ ਦੀ ਇੱਕ ਰੀਲੀਜ਼ ਦੇ ਅਨੁਸਾਰ, ਉਹ ਸਾਊਥਾਲ ਵਿੱਚ ਰੈਲੇ ਰੋਡ ਤੋਂ ਹੇਠਾਂ ਭੱਜਿਆ, ਜਿੱਥੇ ਉਹ ਫਸ ਗਿਆ ਅਤੇ ਡਿੱਗ ਪਿਆ।ਉਸ ਦਾ ਪਿੱਛਾ ਕਰਨ ਵਾਲੇ ਵਿੱਚੋਂ ਇੱਕ ਨੇ ਉਸ ਦੀ ਪਿੱਠ ਵਿੱਚ ਘੱਟੋ-ਘੱਟ ਪੰਜ ਵਾਰ ਚਾਕੂ ਮਾਰਿਆ, ਅਤੇ ਦੂਜੇ ਨੇ ਉਸ ਨੂੰ ਘੱਟੋ-ਘੱਟ 10 ਵਾਰ ਚਾਕੂ ਮਾਰਿਆ।ਉਸ ਨੂੰ ਜ਼ਮੀਨ ਉੱਤੇ ਖ਼ੂਨ ਨਾਲ ਲੱਥਪੱਥ ਛੱਡ ਕੇ ਹਮਲਾਵਾਰ ਉੱਥੋ ਫਰਾਰ ਹੋ ਗਏ।
ਪੁਛਗਿੱਛ ਵਿੱਚ ਸਾਹਮਣੇ ਆਇਆ ਕਿ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੇ ਆਪਣੀ ਬਾਈਕ ਪੁਲ ਦੇ ਕੋਲ ਸੁੱਟ ਦਿੱਤੀ ਅਤੇ ਰਿਸ਼ਮੀਤ ਦਾ ਪੈਦਲ ਪਿੱਛਾ ਕੀਤਾ, ਫਿਰ ਦੋਵਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਰਿਸ਼ਮੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਘਟਨਾ ਸਥਾਨ ਤੋਂ ਭੱਜਦੇ ਹੋਏ ਸੀਸੀਟੀਵੀ ‘ਤੇ ਕੈਦ ਹੋ ਗਏ ਹਨ, ਅਤੇ ਉਨ੍ਹਾਂ ਦੇ ਪਹਿਨੇ ਹੋਏ ਵਿਲੱਖਣ ਕੱਪੜਿਆਂ ਅਤੇ ਕੋਵਿਡ ਮਾਸਕ ਤੋਂ ਸਪਸ਼ਟ ਤੌਰ ‘ਤੇ ਪਛਾਣੇ ਜਾ ਸਕਦੇ ਹਨ। ਇਹ ਪੂਰਾ ਹਮਲਾ 27 ਸਕਿੰਟ ਤੱਕ ਚੱਲਿਆ। ਪੁਲਿਸ ਅਧਿਕਾਰੀ ਅਤੇ ਲੰਡਨ ਐਂਬੂਲੈਂਸ ਸੇਵਾ ਜਨਤਾ ਦੇ ਇੱਕ ਮੈਂਬਰ ਤੋਂ 999 ਕਾਲ ਪ੍ਰਾਪਤ ਕਰਨ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਪਹੁੰਚੇ, ਪਰ ਇਸ ‘ਤੋਂ ਪਹਿਲਾ ਹੀ ਰਿਸ਼ਮੀਤ ਦੀ ਮੌਕੇ ‘ਤੇ ਮੌਤ ਹੋ ਗਈ ਸੀ।ਜਦੋਂ ਕਿ ਬਾਲਾਕ੍ਰਿਸ਼ਨਨ ਨੂੰ 2 ਦਸੰਬਰ, 2021 ਨੂੰ ਉਸ ਦੇ ਘਰ ਦੇ ਪਤੇ ਤੋਂ ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਸੁਲੇਮਾਨ ਨੂੰ 9 ਦਸੰਬਰ ਨੂੰ ਐਡਗਵੇਅਰ ਦੇ ਇੱਕ ਪਤੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇੰਨ੍ਹਾਂ ਨੂੰ 28 ਅਪ੍ਰੈਲ, 2023 ਨੂੰ ਓਲਡ ਬੇਲੀ ਵਿਖੇ ਸਜ਼ਾ ਸੁਣਾਈ ਜਾਵੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.