Home / North America / ਅੰਮ੍ਰਿਤਸਰ ਦੇ ਨੌਜਵਾਨ ਦਾ ਅਮਰੀਕਾ ‘ਚ ਗੋਲੀਆਂ ਮਾਰ ਕੇ ਕਤਲ

ਅੰਮ੍ਰਿਤਸਰ ਦੇ ਨੌਜਵਾਨ ਦਾ ਅਮਰੀਕਾ ‘ਚ ਗੋਲੀਆਂ ਮਾਰ ਕੇ ਕਤਲ

ਨਿਊਯਾਰਕ : ਅੰਮ੍ਰਿਤਸਰ ਦੇ ਪੰਜਾਬੀ ਨੌਜਵਾਨ ਦਾ ਸ਼ਨੀਵਾਰ ਰਾਤ ਅਮਰੀਕਾ ਦੇ ਸੂਬੇ ਮਿਸੀਸਿੱਪੀ ਦੇ ਸ਼ਹਿਰ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਸਬਾ ਮੱਤੇਵਾਲ ਵਾਸੀ 21 ਸਾਲਾ ਅਕਸ਼ੈਪ੍ਰੀਤ ਸਿੰਘ ਆਪਣੇ ਪਿਤਾ ਤੇ ਭਰਾ ਨਾਲ ਮਿਸੀਸਿੱਪੀ ‘ਚ ਸਟੋਰ ਚਲਾਉਂਦੇ ਸਨ। ਮਿਲੀ ਜਾਣਕਾਰੀ ਮੁਤਾਬਕ ਘਟਨਾ ਰਾਤ ਦੇ 10:00 ਵਜੇ ਦੇ ਲਗਭਗ ਵਾਪਰੀ ਜਦੋਂ ਸਟੋਰ ਵਿੱਚ ਕੁਝ ਨੀਗਰੋ ਲੁਟੇਰੇ ਲੁੱਟਮਾਰ ਦੀ ਨੀਅਤ ਨਾਲ ਉੱਥੇ ਦਾਖਲ ਹੋਏ ਤੇ ਹੁੱਲੜਬਾਜ਼ੀ ਕਰਨ ਲੱਗੇ। ਸਟੋਰ ‘ਚ ਕੰਮ ਕਰਦੇ ਵਿਅਕਤੀ ਨੇ ਇਸ ਦੀ ਜਾਣਕਾਰੀ ਅਕਸ਼ੈਪ੍ਰੀਤ ਸਿੰਘ ਨੂੰ ਫੋਨ ਕਰਕੇ ਦਿੱਤੀ। ਜਿਸ ਤੋਂ ਬਾਅਦ ਅਕਸ਼ੈਪ੍ਰੀਤ ਤੁਰੰਤ ਸਟੋਰ ‘ਤੇ ਪਹੁੰਚਿਆ ਤੇ ਲੁਟੇਰਿਆਂ ਨਾਲ ਬਹਿਸ ਤੋਂ ਬਾਅਦ ਹੱਥੋਂ ਪਾਈ ਹੋ ਗਈ। ਜਿਸ ਦੌਰਾਨ ਲੁਟੇਰਿਆਂ ਨੇ ਅਕਸ਼ੈਪ੍ਰੀਤ ਸਿੰਘ ਕੋਲ ਬਚਾਅ ਲਈ ਰੱਖੀ ਲਾਇਸੰਸੀ ਪਿਸਤੌਲ ਨੂੰ ਖੋਹ ਕੇ ਉਸ ਦੀ ਛਾਤੀ ਤੇ ਸਿਰ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਅਕਸ਼ੈਪ੍ਰੀਤ ਤਿੰਨ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ ਤੇ ਉਹ ਮਿਸੀਸਿੱਪੀ ਸੂਬੇ ‘ਚ ਆਪਣੇ ਪਿਤਾ ਬਖ਼ਸ਼ੀਸ਼ ਸਿੰਘ ਅਤੇ ਭਰਾ ਲਵਪ੍ਰੀਤ ਸਿੰਘ ਨਾਲ ਹੀ ਰਹਿੰਦਾ ਸੀ।

Check Also

ਚਰਨਜੀਤ ਚੰਨੀ ਨੇ ਵਿਦਿਆਰਥੀਆਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ MRSPTU ਦੇ ਪੋਰਟਲ ਦਾ ਕੀਤਾ ਉਦਘਾਟਨ

ਚੰਡੀਗੜ੍ਹ: ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਵਿਦਿਆਰਥੀਆਂ …

Leave a Reply

Your email address will not be published. Required fields are marked *