ਅਕਾਲੀ ਦਲ ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਬੋਲੇ ਛੋਟੇਪੁਰ, ਅਸੀਂ ਮੀਟਿੰਗ ਕਰ ਰਹੇ ਹਾਂ, ਜਲਦ ਕਰਾਂਗੇ ਵੱਡਾ ਧਮਾਕਾ

TeamGlobalPunjab
3 Min Read

 ਪਟਿਆਲਾ : ਆਮ ਆਦਮੀ ਪਾਰਟੀ ਦੇ ਸਾਬਕਾ ਤੇ ਆਪਣਾ ਪੰਜਾਬ ਪਾਰਟੀ ਦੇ ਮੌਜੂਦਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ, ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਗਲੋਬਲ ਪੰਜਾਬ ਟੀ.ਵੀ. ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਭ ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਗੱਲਾਂ ਹਨ, ਜਿਸ ਵਿੱਚ ਕੋਈ ਸੱਚਾਈ ਨਹੀਂ ਹੈ। ਛੋਟੇਪੁਰ ਅਨੁਸਾਰ ਉਨ੍ਹਾਂ ਦੀ ਪਾਰਟੀ ਮੌਜੂਦਾ ਸਮੇਂ ਲੋਕ ਸਭਾ ਚੋਣਾਂ ਨਹੀਂ ਲੜ ਰਹੀ, ਪਰ ਇੰਨਾ ਜਰੂਰ ਹੈ ਕਿ ‘ਆਪਣਾ ਪੰਜਾਬ ‘ਪਾਰਟੀ ਬਹੁਤ ਜਲਦ ਮੀਟਿੰਗ ਕਰਨ ਜਾ ਰਹੀ ਹੈ ਤੇ ਅੱਗੇ ਚੱਲ ਕੇ ਅਸੀਂ ਕਿਸ ਪਾਰਟੀ ਜਾਂ ਉਮੀਦਾਵਰ ਦਾ ਸਾਥ ਦੇਣਾ ਹੈ ਇਸ ਦਾ ਫੈਸਲਾ ਮੀਟਿੰਗ ਵਿੱਚ ਕੀਤਾ ਜਾਵੇਗਾ, ਤੇ ਜਿਵੇਂ ਪਾਰਟੀ ਹੁਕਮ ਕਰੇਗੀ, ਉਸ ਅਨੁਸਾਰ ਫੈਸਲਾ ਲਿਆ ਜਾਵੇਗਾ।

ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਇਲਜ਼ਾਮਾਂ ਤਹਿਤ ਆਮ ਆਦਮੀ ਪਾਰਟੀ ਵਿੱਚੋਂ ਬਾਹਰ ਕੱਢੇ ਗਏ ਸੁੱਚਾ ਸਿੰਘ ਛੋਟੇਪੁਰ ਬਾਰੇ ਬੀਤੇ ਦਿਨ ਮੀਡੀਆ ਵਿੱਚ ਇਨ੍ਹਾਂ ਖ਼ਬਰਾਂ ਦਾ ਬਜ਼ਾਰ ਗਰਮ ਸੀ ਕਿ ਛੋਟੇਪੁਰ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੋਕ ਬੇਹੱਦ ਉਤਸੁਕ ਹਨ, ਤੇ ਚਰਚਾ ਇਹ ਵੀ ਸੀ, ਕਿ ਇਸ ਮਕਸਦ ਦੀ ਪੂਰਤੀ ਲਈ ਅਕਾਲੀ ਆਗੂਆਂ ਨੇ ਸੁੱਚਾ ਸਿੰਘ ਛੋਟੇਪੁਰ ਨਾਲ ਰਾਤਾ ਕਾਇਮ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਕਿਹਾ ਜਾ ਰਿਹਾ ਸੀ, ਕਿ ਸੁੱਚਾ ਸਿੰਘ ਛੋਟੇਪੁਰ ਦੀ ਇਮਾਨਦਾਰ ਅਤੇ ਬੇਦਾਗ ਸ਼ਕਸ਼ੀਅਤ ਸ਼੍ਰੋਮਣੀ ਅਕਾਲੀ ਦਲ ਲਈ ਖਿੱਚ ਦਾ ਕਾਰਨ ਬਣਿਆ ਹੋਇਆ ਹੈ ਤੇ ਇਸੇ ਲਈ ਅਕਾਲੀ ਛੋਟੇਪੁਰ ਨੂੰ ਆਪਣੀ ਚ ਸ਼ਾਮਲ ਕਰਨਾ ਚਾਹੁੰਦੇ

ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਪਾਰਟੀ ਨੂੰ ਛੱਡ ਕੇ ਅਲੱਗ ਟਕਸਾਲੀ ਅਕਾਲੀ ਦਲ ਚ ਸ਼ਾਮਲ ਹੋਏ ਹਨ, ਉਸ ਸਮੇਂ ਤੋਂ ਇਹ ਵੀ ਚਰਚਾ ਹੈ, ਕਿ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਹੁਣ ਕਿਸੇ ਇਮਾਨਦਾਰ ਅਤੇ ਸੀਨੀਅਰ ਆਗੂ ਨੂੰ ਇਸ ਹਲਕੇ ਤੋਂ ਚੋਣ ਲੜਾਉਣਾ ਚਾਹੁੰਦਾ ਹੈ। ਕਿਹਾ ਜਾ ਰਿਹਾ ਸੀ, ਕਿ ਜੇਕਰ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੁੰਦੇ ਹਨ ਤਾਂ ਉਸ ਨਾਲ ਪਾਰਟੀ ਦਾ ਅਧਾਰ ਇਸ ਹਲਕੇ ਚ ਕਾਫੀ ਮਜ਼ਬੂਤ ਹੋਵੇਗਾ। ਇਹ ਵੀ ਕਿਹਾ ਜਾ ਰਿਹਾ ਸੀ, ਕਿ ਜੇਕਰ ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੁੰਦੇ ਹਨ ਤਾਂ ਪਾਰਟੀ ਉਨ੍ਹਾਂ ਨੂੰ ਇਸ ਵਿਧਾਨ ਸਭਾ ਹਲਕੇ ਦੀ ਕਮਾਨ ਵੀ ਸੌਂਪ ਸਕਦੀ ਹੈ ਅਤੇ ਉਨ੍ਹਾਂ ਨੂੰ ਅਗਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਇਸ ਸੀਟ ਤੋਂ ਉਮੀਦਵਾਰ ਵੀ ਐਲਾਨ ਸਕਦੀ ਹੈ।

Share This Article
Leave a Comment