ਚੰਡੀਗੜ੍ਹ : ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਕੁੜੀ ਵੱਲੋਂ ਨੌਜਵਾਨ ਮੁੰਡੇ ਦੀ ਕੁੱਟਮਾਰ ਦੀ ਵੀਡੀਓ ਖੂਬ ਵਾਇਰਲ ਹੋਈ ਸੀ ਤੇ ਉਸ ਵੇਲੇ ਇਹ ਕਿਹਾ ਜਾ ਰਿਹਾ ਸੀ ਕਿ ਇਹ ਵੀਡੀਓ ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਦੀ ਹੈ। ਪਰ ਹੁਣ ਇਸ ਵੀਡੀਓ ਨੇ ਇੱਕ ਨਵਾਂ ਹੀ ਮੋੜ ਲੈ ਲਿਆ ਹੈ ਕਿਉਂਕਿ ਉਸ ਤੋਂ ਬਾਅਦ ਇੱਕ ਵੀਡੀਓ ਹੋਰ ਵਾਇਰਲ ਹੋਣ ਲੱਗੀ ਹੈ। ਨਵੀਂ ਵਾਇਰਲ ਹੋ ਰਹੀ ਵੀਡੀਓ ‘ਚ ਇੱਕ ਔਰਤ ਨੇ ਕੁੱਟਮਾਰ ਕਰਨ ਵਾਲੀ ਕੁੜੀ ਦੀ ਅਸਲੀਅਤ ਦੱਸਣ ਦਾ ਦਾਅਵਾ ਕੀਤਾ ਹੈ। ਇਸ ਵਾਇਰਲ ਹੋ ਰਹੀ ਵੀਡੀਓ ‘ਚ ਔਰਤ ਦਾਅਵਾ ਕਰਦਿਆਂ ਕਹਿੰਦੀ ਹੈ ਕਿ ਕੁੱਟਮਾਰ ਕਰਨ ਵਾਲੀ ਲੜਕੀ ਸਬੰਧੀ ਡੀਐਸਪੀ ਵੱਲੋਂ ਜੋ ਇਹ ਕਿਹਾ ਗਿਆ ਹੈ ਕਿ ਉਸ ਲੜਕੀ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ, ਇਹ ਗੱਲ ਬਿਲਕੁਲ ਝੂਠੀ ਹੈ ਕਿਉਂਕਿ ਔਰਤ ਅਨੁਸਾਰ ਲੋਕਾਂ ਨਾਲ ਕੁੱਟਮਾਰ ਕਰਨਾ ਉਸ ਕੁੜੀ ਦੀ ਪੁਰਾਣੀ ਆਦਤ ਹੈ।
ਇਸ ਵੀਡੀਓ ਵਾਲੀ ਔਰਤ ਨੇ ਕੁੱਟਮਾਰ ਕਰਨ ਵਾਲੀ ਲੜਕੀ ਦੀ ਰਿਹਾਇਸ਼ ਸਬੰਧੀ ਇੱਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਇਸ ਨੂੰ ਸੈਕਟਰ 46 ‘ਚ ਬਹੁਤ ਵਾਰ ਦੇਖਿਆ ਗਿਆ ਹੈ, ਤੇ ਇਹ ਇੱਥੇ ਹੀ ਰਹਿੰਦੀ ਹੈ। ਵੀਡੀਓ ਅੱਗੇ ਚਲਦੀ ਹੈ ਤਾਂ ਇਹ ਔਰਤ ਇੱਕ ਹੋਰ ਵੱਡਾ ਖੁਲਾਸਾ ਕਰਦੀ ਹੈ ਕਿ ਕੁੱਟਮਾਰ ਕਰਨ ਵਾਲੀ ਲੜਕੀ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਤੇ ਕਿਸੇ ਪੁਲਿਸ ਅਧਿਕਾਰੀ ਦੀ ਲੜਕੀ ਹੈ। ਵੀਡੀਓ ਵਾਲੀ ਔਰਤ ਦਾ ਇਹ ਵੀ ਦਾਅਵਾ ਹੈ ਕਿ ਮੁੰਡੇ ‘ਤੇ ਰਾਡਾਂ ਨਾਲ ਹਮਲਾ ਕਰਨ ਵਾਲੀ ਲੜਕੀ ‘ਤੇ ਆਪਣਾ ਬੱਚਾ ਲਾਵਾਰਿਸ ਹਾਲਤ ਵਿੱਚ ਛੱਡ ਕੇ ਗਾਇਬ ਹੋ ਜਾਣ ਦਾ ਦੋਸ਼ ਵੀ ਲੱਗਿਆ ਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਨੂੰ ਘਰੋਂ ਬਾਹਰ ਹੋਇਆ ਹੈ। ਇੱਥੇ ਹੀ ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ ਕਿ ਕਿਤੇ ਇਹ ਲੜਕੀ ਨਸ਼ਾ ਤਸਕਰੀ ਦੇ ਧੰਦੇ ਵਿੱਚ ਤਾਂ ਸ਼ਾਮਲ ਨਹੀਂ ਹੈ?
ਇਸ ਨਵੀਂ ਵਾਇਰਲ ਹੋ ਰਹੀ ਵੀਡੀਓ ‘ਚ ਲੜਕੀ ਨੇ ਕਈ ਅਹਿਮ ਖੁਲਾਸੇ ਕੀਤੇ ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/Km11yUfjX4c