ਪੀਐਮ ਮੋਦੀ ਅੱਜ ਅਬੋਹਰ ਦੀ ਅਨਾਜ ਮੰਡੀ ਵਿੱਚ ਕਰਨਗੇ ਚੋਣ ਪ੍ਰਚਾਰ

TeamGlobalPunjab
2 Min Read

ਅਬੋਹਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਬੋਹਰ ਦੀ ਅਨਾਜ ਮੰਡੀ ਵਿੱਚ ਜਨ ਸਭਾ ਕਰਨਗੇ। ਮੰਗਲਵਾਰ ਨੂੰ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਅਧਿਕਾਰੀਆਂ ਨਾਲ ਰੈਲੀ ਵਾਲੀ ਥਾਂ ਦਾ ਮੁਆਇਨਾ ਕੀਤਾ। ਹੈਲੀਕਾਪਟਰ ਰਾਹੀਂ ਰੈਲੀ ਵਾਲੀ ਥਾਂ ‘ਤੇ ਪਹੁੰਚੇ ਭਾਵਰਾ ਨੇ ਪ੍ਰਧਾਨ ਮੰਤਰੀ ਦੇ ਸੰਬੋਧਨ ਵਾਲੀ ਥਾਂ, ਉਨ੍ਹਾਂ ਦੇ ਹੈਲੀਪੈਡ ਅਤੇ ਸਟੇਜ ਤੱਕ ਜਾਣ ਵਾਲੀ ਸੜਕ ਦਾ ਦੌਰਾ ਕੀਤਾ।

ਰੈਲੀ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਸਥਿਤ ਥੋਕ ਸਬਜ਼ੀ ਮੰਡੀ ਅਤੇ ਨਰਮਾ ਕਪਾਹ ਮੰਡੀ ਨੂੰ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ ਹੈ। ਅੱਜ ਦੇ ਦਿਨ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਸੜਕ ਤੋਂ ਲੈ ਕੇ ਹੈਲੀਪੈਡ ਅਤੇ ਐਡਰੈੱਸ ਪੁਆਇੰਟ ਤੱਕ ਹਰ ਪੜਾਅ ‘ਤੇ ਨਾਈਟ ਵਿਜ਼ਨ ਕੈਮਰੇ ਲਗਾਏ ਗਏ ਹਨ।

ਦੱਸ ਦੇਈਏ ਕਿ ਕੱਲ੍ਹ ਪੀਐਮ ਮੋਦੀ ਦੀ ਪਠਾਨਕੋਟ ਵਿੱਚ ਰੈਲੀ ਸੀ। ਉਥੋ ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਸ਼ਾਧਦੇ ਹੋਏ ਕਿਹਾ ਕਿ, ਕੀ ਦੇਸ਼ ਦੀ ਵੰਡ ਵੇਲੇ ਕਾਂਗਰਸੀ ਲੀਡਰਾਂ ਨੂੰ ਇਹ ਸਮਝ ਨਹੀਂ ਸੀ ਕਿ ਉਹ ਸਰਹੱਦ ਤੋਂ ਸਿਰਫ਼ 6 ਕਿਲੋਮੀਟਰ ਦੂਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਪੋਭੂਮੀ ਨੂੰ ਭਾਰਤ ਵਿੱਚ ਹੀ ਰੱਖਿਆ ਰੱਖਦੇ।

ਪੀਐਮ ਮੋਦੀ ਨੇ ਕਿਹਾ ਕਿ ਜੇਕਰ ਕਾਂਗਰਸ ਅਸਲੀ ਹੈ ਤਾਂ ਆਮ ਆਦਮੀ ਪਰਟੀ ਇਸ ਦੀ ਕਾਰਬਨ ਕਾਪੀ ਹੋ। ਇੱਕ ਪੰਜਾਬ ਨੂੰ ਲੁੱਟਦਾ ਹੈ ਤੇ ਦੂਜਾ ਦਿੱਲੀ ਵਿੱਚ ਘੁਟਾਲਿਆਂ ਵਿੱਚ ਸ਼ਾਮਲ ਹੈ। ਦੋਵੇਂ ਇੱਕੋ ਥਾਲੀ ‘ਤੇ ਚੱਟੇ-ਬੱਟੇ ਹਨ, ਪੰਜਾਬ ‘ਚ ਨੂਰਾ ਕੁਸ਼ਤੀ ਕਰ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment