ਨਵੀਂ ਦਿੱਲੀ : ਸਿੱਖ ਵਿਅਕਤੀ ਦੀ ਕੁੱਟਮਾਰ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਇਸ ਹੱਦ ਤੱਕ ਵਧ ਗਿਆ ਹੈ ਕਿ ਹੁਣ ਇਸ ਮਾਮਲੇ ‘ਚ ਹਿੰਦੂ ਜਥੇਬੰਦੀ ਸ਼ਿਵ ਸੈਨਾ ਅਤੇ ਸਿੱਖ ਵੀ ਆਪਸ ਵਿਰੋਧੀ ਬਿਆਨਬਾਜ਼ੀਆਂ ਕਰਨ ਲੱਗ ਪਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨੀਂ ਸ਼ਿਵ ਸੈਨਾ ਆਗੂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਸ ਨੇ ਕਈ ਅਹਿਮ ਖੁਲਾਸੇ ਕੀਤੇ ਸਨ ਅਤੇ ਕਿਹਾ ਸੀ ਕਿ ਇਸ ਲੜਾਈ ਨੂੰ ਧਰਮ ਦੇ ਅਧਾਰ ‘ਤੇ ਨਾ ਲੜਿਆ ਜਾਵੇ। ਇਸ ਤੋਂ ਬਾਅਦ ਹੁਣ ਇੱਕ ਸਿੱਖ ਵਿਅਕਤੀ ਨੇ ਵੀ ਇਸ ਮਾਮਲੇ ‘ਤੇ ਬੋਲਦਿਆਂ ਸ਼ਿਵ ਸੈਨਾ ਆਗੂਆਂ ਖਿਲਾਫ ਆਪਣੀ ਦੱਬ ਕੇ ਭੜਾਸ ਕੱਢੀ। ਸਿੱਖ ਨੌਜਵਾਨ ਵਿਅਕਤੀ ਵੱਲੋਂ ਵਾਇਰਲ ਕੀਤੀ ਗਈ ਇਸ ਵੀਡੀਓ ਵਿੱਚ ਉਹ ਸ਼ਿਵ ਸੈਨਾ ਆਗੂਆਂ ਨੂੰ ਲਾਹਨਤਾਂ ਪਾ ਰਿਹਾ ਹੈ। ਵੀਡੀਓ ‘ਚ ਸਿੱਖ ਵਿਅਕਤੀ ਸ਼ਿਵ ਸੈਨਾ ਆਗੂਆਂ ਵੱਲੋਂ ਦਿੱਲੀ ਪੁਲਿਸ ਦੇ ਹੱਕ ਵਿੱਚ ਆਉਣ ਵਾਲੇ ਬਿਆਨ ਨੂੰ ਯਾਦ ਕਰਵਾਉਂਦਿਆਂ ਕਹਿੰਦਾ ਹੈ ਕਿ ਦਿੱਲੀ ਪੁਲਿਸ ਨੂੰ ਇਨ੍ਹਾਂ ਵਰਗੇ ਖੋਤਿਆਂ ਦੀ ਲੋੜ ਨਹੀਂ।
ਸਿੱਖ ਵਿਅਕਤੀ ਇਹ ਵੀ ਕਹਿੰਦਾ ਹੈ ਕਿ ਦਿੱਲੀ ਪੁਲਿਸ ਇੰਨੀ ਵੀ ਕਮਜੋਰ ਨਹੀਂ ਹੈ। ਵੀਡੀਓ ‘ਚ ਅੱਗੇ ਸਿੱਖ ਵਿਅਕਤੀ ਸ਼ਿਵ ਸੈਨਾ ਵਾਲਿਆਂ ਨੂੰ ਕਹਿੰਦਾ ਹੈ ਕਿ, “ਤੂੰ ਕਹਿੰਦਾ ਹੈਂ ਕਿ ਇੱਕ ਸਿੱਖ ਨੂੰ ਮਾਰ ਪਈ ਤਾਂ ਮਸਲਾ ਬਣਾ ਲਿਆ ਹਿੰਦੂ ਸਿੱਖ ਦਾ, ਉਹ ਲਾਹਣਤੀਆਂ ਮਸਲਾ ਲੋਕਾਂ ਨੇ ਨਹੀਂ ਬਣਾਇਆ ਮਸਲਾ ਬਣਾਇਐ ਤੇਰੇ ਵਰਗੇ ਕੰਜਰਾਂ ਨੇ।” ਸਿੱਖ ਵਿਅਕਤੀ ਵੀਡੀਓ ‘ਚ ਕਹਿੰਦਾ ਹੈ ਕਿ ਇਹ ਮਸਲਾ ਜੇਕਰ ਕਿਸੇ ਇੱਕ ਭਾਈਚਾਰੇ ਦਾ ਹੁੰਦਾ ਤਾਂ ਉੱਥੇ ਹੋਰ ਭਾਈਚਾਰਿਆਂ ਦੇ ਲੋਕ ਮੌਜੂਦ ਨਾ ਹੁੰਦੇ। ਉਹ ਕਹਿੰਦਾ ਹੈ ਕਿ ਇਹ ਮਸਲਾ ਇੰਨਸਾਨੀਅਤ ਦਾ ਹੈ। ਸਿੱਖ ਵਿਅਕਤੀ ਅਨੁਸਾਰ ਜੇਕਰ ਉੱਥੇ ਉਹ ਵਿਅਕਤੀ ਸਿੱਖ ਨਾ ਹੋ ਕੇ ਕੋਈ ਹੋਰ ਹੁੰਦਾ ਤਾਂ ਵੀ ਉੱਥੇ ਇਸੇ ਤਰ੍ਹਾਂ ਇਕੱਠ ਹੋਣੇ ਸਨ। ਇਸ ਵਾਇਰਲ ਹੋ ਰਹੀ ਵੀਡੀਓ ‘ਚ ਅੱਗੇ ਸਿੱਖ ਵਿਅਕਤੀ ਕਹਿੰਦਾ ਹੈ ਕਿ ਮਸਲੇ ਅਜਿਹੇ ਲੋਕ ਬਣਾਉਂਦੇ ਹਨ ਜਿਨ੍ਹਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਹੁੰਦੀਆਂ ਹਨ।
ਇਸ ਵਾਇਰਲ ਹੋ ਰਹੀ ਵੀਡੀਓ ‘ਚ ਸਿੱਖ ਵਿਅਕਤੀ ਨੇ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ। ਕੀ ਹਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।