ਗੁਰਦੁਆਰਾ ਨਾਨਕਮੱਤਾ ‘ਚ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

Prabhjot Kaur
2 Min Read

ਖਟੀਮਾ : ਉੱਤਰਾਖੰਡ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਗੁਰਦੁਆਰਾ ਨਾਨਕਮੱਤਾ ਅੰਦਰ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਊਧਮ ਸਿੰਘ ਨਗਰ ‘ਚ ਸਥਿਤ ਗੁਰਦੁਆਰਾ ਸਾਹਿਬ ‘ਚ ਬਾਈਕ ‘ਤੇ ਆਏ ਹਮਲਾਵਰ ਨੇ ਫਾਇਰਿੰਗ ਕਰਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਧਾਰਮਿਕ ਡੇਰੇ ਦੀ ਕਾਰ ਸੇਵਾ ਦੇ ਮੁਖੀ ਸੇਵਾਦਾਰ ਜਥੇਦਾਰ ਬਾਬਾ ਤਰਸੇਮ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਵੇਰ ਤੋਂ ਹੀ ਡੇਰੇ ਵਿੱਚ ਬੈਠੇ ਸਨ। ਸਵੇਰੇ 6.30 ਵਜੇ ਦੋ ਅਣਪਛਾਤੇ ਹਮਲਾਵਰ ਡੇਰੇ ਅੰਦਰ ਦਾਖਲ ਹੋਏ। ਹਮਲਾਵਰਾਂ ਨੇ ਉਨ੍ਹਾਂ ‘ਤੇ ਤਿੰਨ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਬਾਬਾ ਨੂੰ ਗੰਭੀਰ ਹਾਲਤ ‘ਚ ਖਟੀਮਾ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਬਾਬੇ ਦੇ ਕਤਲ ਨੂੰ ਲੈ ਕੇ ਸੂਬੇ ‘ਚ ਦਹਿਸ਼ਤ ਫੈਲ ਗਈ ਹੈ। ਜ਼ਿਲ੍ਹੇ ਦੀਆਂ ਫ਼ੌਜਾਂ ਨਾਨਕਮੱਤਾ ਪੁੱਜ ਗਈਆਂ ਹਨ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਾਤਲਾਂ ਨੇ ਪੂਰੀ ਤਿਆਰੀ ਨਾਲ ਇਸ ਕਤਲੇਆਮ ਨੂੰ ਅੰਜਾਮ ਦਿੱਤਾ ਹੈ। ਕਾਤਲਾਂ ਨੇ ਕਤਲ ਲਈ ਤੜਕੇ ਦਾ ਸਮਾਂ ਚੁਣਿਆ ਅਤੇ ਆਰਾਮ ਨਾਲ ਡੇਰੇ ਪਹੁੰਚ ਗਏ। ਇੱਥੇ ਗੋਲੀ ਮਾਰਨ  ਤੋਂ ਬਾਅਦ ਉਹ ਆਸਾਨੀ ਨਾਲ ਭੱਜ ਗਏ। ਬਾਬਾ ਨੂੰ ਤਿੰਨ ਗੋਲੀਆਂ ਲੱਗੀਆਂ ਹਨ। ਜਿਸ ‘ਚੋਂ ਇੱਕ ਗੋਲੀ ਪੇਟ ਵਿੱਚੋਂ ਦੀ ਲੰਘ ਗਈ।

ਪੁਲਿਸ ਨੇ ਕਾਤਲਾਂ ਦੀ ਸੀਸੀਟੀਵੀ ਫੁਟੇਜ ਖੰਗਾਲ ਲਈ ਹੈ। ਕਾਤਲਾਂ ਨੇ ਪੱਗਾਂ ਬੰਨ੍ਹੀਆਂ ਹੋਈਆਂ ਹਨ। ਇੱਕ ਦੀ ਪੱਗ ਚਿੱਟੀ ਅਤੇ ਦੂਜੇ ਦੀ ਕਾਲੀ ਹੈ। ਇੱਕ ਨੇ ਜੀਨਸ  ਅਤੇ ਦੂਜੇ ਨੇ ਲੋਅਰ ਪਾਈ ਹੋਈ ਸੀ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment