ਨਿਊਜ਼ ਡੈਸਕ: ਪੰਜਾਬ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਜਨਮ ਦਿਨ ਮੌਕੇ ਮੌ.ਤ ਹੋ ਗਈ। ਮ੍ਰਿਤਕ ਦੀ ਪਛਾਣ 31 ਸਾਲਾ ਅਭਿਨੀਤ ਸਿੰਘ ਵਜੋਂ ਹੋਈ ਹੈ। ਅਭਿਨੀਤ ਸਿੰਘ ਖੰਨਾ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਅਭਿਨੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ ਹੋ ਗਈ।
ਇਹ ਵੀ ਪੜ੍ਹੋ: ਕੈਨੇਡਾ ‘ਚ 3 ਪੰਜਾਬਣਾਂ ਦੀ ਮੌ.ਤ ਦਾ ਜ਼ਿੰਮੇਵਾਰ ਜੋਗਪ੍ਰੀਤ ਸਿੰਘ ਫ਼ਰਾਰ
ਹਾਸਿਲ ਜਾਣਕਾਰੀ ਅਨੁਸਾਰ ਮ੍ਰਿਤਕ 7 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਸ ਨੇ ਕੈਨੇਡੀਅਨ ਪੀ.ਆਰ. ਵੀ ਮਿਲ ਚੁਕੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 10 ਅਕਤੂਬਰ ਨੂੰ ਆਪਣਾ 31ਵਾਂ ਜਨਮ ਦਿਨ ਮਨਾਉਣ ਤੋਂ ਬਾਅਦ ਉਹ ਰਾਤ ਨੂੰ ਸੌਂ ਗਿਆ ਪਰ ਅਗਲੀ ਸਵੇਰ ਨਹੀਂ ਉਠਿਆ। ਜਿਸ ਤੋਂ ਬਾਅਦ ਮਾਤਾ-ਪਿਤਾ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਈਏ ਕਿ ਅਭਿਨੀਤ ਦਾ ਪੂਰਾ ਪਰਿਵਾਰ ਕੈਨੇਡਾ ਵਿੱਚ ਹੈ, ਇਸ ਲਈ ਉਨ੍ਹਾਂ ਦਾ ਅੰਤਿਮ ਸੰਸਕਾਰ 19 ਅਕਤੂਬਰ ਨੂੰ ਬਰੈਂਪਟਨ ਵਿੱਚ ਕੀਤਾ ਜਾਵੇਗਾ।