ਕੈਨੇਡਾ ‘ਚ 3 ਪੰਜਾਬਣਾਂ ਦੀ ਮੌ.ਤ ਦਾ ਜ਼ਿੰਮੇਵਾਰ ਜੋਗਪ੍ਰੀਤ ਸਿੰਘ ਫ਼ਰਾਰ

Global Team
2 Min Read

ਕਿੰਗਸਟਨ :ਕੈਨੇਡਾ ‘ਚ ਗਏ ਤਾਂ ਪੰਜਾਬੀ ਆਪਣਾ ਭਵਿਖ ਸਵਾਰਣ ਨੇ ਪਰ ਗਲਤ ਰਾਹ ਪੈ ਕੇ ਆਪਣੀ ਜ਼ਿੰਦਗੀ ਹੀ ਖ਼ਰਾਬ ਕਰ ਲੈਂਦੇ ਹਨ। ਕੁਝ ਇਸ ਤਰ੍ਹਾਂ ਹੀ ਤਿੰਨ ਪੰਜਾਬਣਾਂ ਦੀ ਮੌ.ਤ ਦਾ ਜ਼ਿੰਮੇਵਾਰ ਪੰਜਾਬੀ ਵਿਅਕਤੀ ਫ਼ਰਾਰ ਹੈ।   ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦਾ ਮੰਨਣਾ ਹੈ ਕਿ ਜੋਗਪ੍ਰੀਤ ਸਿੰਘ ਬਰੈਂਪਟਨ ਵਿਚ ਹੋ ਸਕਦਾ ਹੈ। ਉਨਟਾਰੀਓ ਦੇ ਪੈਰੀ ਸਾਊਂਡ ਨੇੜੇ ਇਕ ਤੇਜ਼ ਰਫ਼ਤਾਰ ਕਾਰ ਪਲਟਣ ਕਾਰਨ ਤਿੰਨ ਕੁੜੀਆਂ ਦੀ ਮੌਤ ਮਗਰੋਂ 24 ਸਾਲ ਦੇ ਜੋਗਪ੍ਰੀਤ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਸਨ।

ਪੁਲਿਸ ਨੇ ਦੱਸਿਆ ਕਿ 20 ਜੁਲਾਈ ਨੂੰ ਰਾਤ ਤਕਰੀਬਨ 11 ਵਜੇ ਇਕ ਕਾਰ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਸੀ। ਹਾਦਸੇ ਦੌਰਾਨ ਤਿੰਨ ਜਾਨਾਂ ਗਈਆਂ ਅਤੇ ਇਕ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਜੋਗਪ੍ਰੀਤ ਸਿੰਘ ਵਿਰੁੱਧ ਨਸ਼ਾ ਕਰ ਕੇ ਗੱਡੀ ਚਲਾਉਂਦਿਆਂ ਤਿੰਨ ਜਣਿਆਂ ਦੀ ਮੌਤ ਦਾ ਕਾਰਨ ਬਣਨ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਦਰਜ ਕੀਤੇ ਗਏ ਸਨ। ਜੋਗਪ੍ਰੀਤ ਸਿੰਘ ਨੇ 29 ਜੁਲਾਈ ਨੂੰ ਪੈਰੀ ਸਾਊਂਡ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਪੇਸ਼ ਹੋਣਾ ਸੀ ਪਰ ਅਦਾਲਤ ਨਹੀਂ ਪਹੁੰਚਿਆ।  ਕਿੰਗਸਟਨ ਦਾ ਵਸਨੀਕ ਜੋਗਪ੍ਰੀਤ ਸਿੰਘ ਅਕਸਰ ਹੀ ਬਰੈਂਪਟਨ ਦੇ ਗੇੜੇ ਲਾਉਂਦਾ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜੋਗਪ੍ਰੀਤ ਸਿੰਘ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਵੈਸਟ ਪੈਰੀ ਸਾਊਂਡ ਓ.ਪੀ.ਪੀ. ਨਾਲ 1888 310 1122 ’ਤੇ ਸੰਪਰਕ ਕਰਨ।ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment