US: Ohio ‘ਚ ਬਾਰ ਦੇ ਬਾਹਰ ਹੋਈ ਗੋਲੀਬਾਰੀ, 3 ਲੋਕਾਂ ਦੀ ਮੌਤ, 3 ਜ਼ਖਮੀ

TeamGlobalPunjab
1 Min Read

ਯੰਗਸਟਾਊਨ : ਸੰਯੁਕਤ ਰਾਜ ਦੇ ਓਹੀਓ ਦੇ ਯੰਗਸਟਾਊਨ  ਵਿਚ ਇਕ ਬਾਰ ਦੇ ਬਾਹਰ ਐਤਵਾਰ ਨੂੰ ਹੋਈ ਗੋਲੀਬਾਰੀ ਵਿਚ ਘੱਟੋ ਘੱਟ ਤਿੰਨ ਲੋਕ ਮਾਰੇ ਗਏ ਅਤੇ ਤਿੰਨ ਜ਼ਖਮੀ ਹੋ ਗਏ। ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਯੰਗਸਟਾ ਪੁਲਿਸ ਵਿਭਾਗ ਦੇ ਚੀਫ਼ ਕਾਰਲ ਡੇਵਿਸ ਨੇ ਕਿਹਾ ਕਿ ਐਤਵਾਰ ਸਵੇਰੇ 2 ਵਜੇ ਤੋਂ ਥੋੜ੍ਹੀ ਦੇਰ ਬਾਅਦ ਟੌਰਚ ਕਲੱਬ ਬਾਰ ਅਤੇ ਗਰਿੱਲ ਦੇ ਖੇਤਰ ਵਿੱਚ ਗੋਲੀਆਂ ਚੱਲਣ ਦੀ ਖਬਰ ਮਿਲੀ। ਡੇਵਿਸ ਨੇ ਕਿਹਾ ਕਿ ਗੋਲੀਬਾਰੀ ਦੇ ਜ਼ਖਮਾਂ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ  ਅਤੇ ਘੱਟੋ ਘੱਟ ਤਿੰਨ ਹੋਰ ਜ਼ਖਮੀ ਹੋਏ ਸਨ। ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਕਾਰਲ ਡੇਵਿਸ ਦੇ ਅਨੁਸਾਰ  ਗੋਲੀਬਾਰੀ ਬਾਰ ਦੇ ਅੰਦਰ ਤੋਂ ਹੀ ਸ਼ੁਰੂ ਹੋਈ। ਹਾਲਾਂਕਿ ਉਥੇ ਕੋਈ ਫਾਇਰਿੰਗ ਨਹੀਂ ਹੋਈ। ਇਹ ਗੋਲੀਆਂ ਬਾਰ ਦੇ ਬਾਹਰ ਫਾਇਰ ਕੀਤੀਆਂ ਗਈਆਂ ਸਨ। ਫਿਲਹਾਲ ਅਜੇ ਘਟਨਾ ਦੇ ਕਾਰਨਾ ਦਾ ਨਹੀਂ ਪਤਾ ਲੱਗਿਆ ।ਪੁਲਿਸ ਬਾਰ ਦੇ ਨੇੜੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ।

- Advertisement -

Share this Article
Leave a comment