ਕੋਰੋਨਾ ਵਾਇਰਸ : ਸੰਗਰੂਰ ਚ ਵੀ ਪਹਿਲਾ ਮਾਮਲਾ ਆਇਆ ਸਾਹਮਣੇ

TeamGlobalPunjab
1 Min Read

ਸੰਗਰੂਰ : ਸੂਬੇ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੌਰਾਨ ਹੁਣ ਇਸ ਨੇ ਸੰਗਰੂਰ ਵਿਚ ਵੀ ਦਸਤਕ ਦੇ ਦਿਤੀ ਹੈ । ਜਿਲ੍ਹਾ ਸੰਗਰੂਰ ਅੰਦਰ ਅੱਜ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਿਕ ਇਥੋਂ ਦੇ ਪਿੰਡ ਗੱਗੜਪੁਰ ਦੇ 65 ਬਜ਼ੁਰਗ ਦੀ ਰਿਪੋਰਟ ਪੋਜ਼ੀਟਿਵ ਆਈ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੇ ਬੀਤੇ ਦਿਨੀ ਦਿੱਲੀ ਤੋ ਲੁਧਿਆਣਾ ਫਲੈਟ ਵਿਚ ਸਫ਼ਰ ਕੀਤਾ ਸੀ ਅਤੇ ਇਸ ਇਕਾਂਤਵਾਸ ਵਿਚ ਰੱਖਿਆ ਗਿਆ ਸੀ । ਇਥੇ ਹੀ ਬਸ ਨਹੀਂ ਇਸ ਤੋ ਇਲਾਵਾ ਜਿਸ ਫਲੈਟ ਵਿਚ ਇਸ ਵਿਅਕਤੀ ਨੇ ਸਫ਼ਰ ਕੀਤਾ ਸੀ ਉਸ ਦਾ ਇਕ ਹੋਰ ਯਾਤਰੀ ਵੀ ਕੋਰੋਨਾ ਪੋਜ਼ੀਟਿਵ ਹੈ ।
ਦੱਸ ਦੇਈਏ ਕਿ ਗੁਆਂਢੀ ਜਿਲ੍ਹੇ ਮਾਨਸਾ ਅੰਦਰ ਵੀ ਕੋਰੋਨਾ ਨੇ ਆਪਣੇ ਪਰ ਪਸਾਰਨੇ ਸ਼ੁਰੂ ਕਰ ਦਿਤੇ ਹਨ । ਇਥੇ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ ਅੱਜ ਇਸ ਦੇ 6 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ । ਦਸਿਆ ਜਾ ਰਿਹਾ ਹੈ ਕਿ ਇਹ ਜਮਾਤੀਆਂ ਦੇ ਸੰਪਰਕ ਵਿਚ ਆਏ ਸਨ ।

Share this Article
Leave a comment