‘ਵਿਸ਼ਵ ਦਿਲ ਦਿਵਸ’ – ਸਰੀਰ ਦਾ ਮੁੱਖ ਪ੍ਰਬੰਧਕ ਹੈ ਦਿਲ

TeamGlobalPunjab
2 Min Read

-ਅਵਤਾਰ ਸਿੰਘ

ਦਿਲ ਦਾ ਮਾਮਲਾ ਬੜਾ ਨਾਜ਼ੁਕ ਹੈ। ਇਸ ਦਾ ਰੋਗ ਜਿਸ ਨੂੰ ਲੱਗ ਜਾਂਦਾ ਘਾਤਕ ਸਿੱਧ ਹੁੰਦਾ ਹੈ। 1999 ਵਿੱਚ ਗੈਰ-ਸਰਕਾਰੀ ਸੰਸਥਾ ਵਿਸ਼ਵ ਦਿਲ ਫੈਡਰੇਸ਼ਨ ਵੱਲੋਂ ਸਵਿਜਟਰਲੈਂਡ ਦੀ ਰਾਜਧਾਨੀ ਜਨੇਵਾ ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਇਹ ਦਿਨ 29 ਸਤੰਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ।

ਦਿਲ ਸਰੀਰ ਦਾ ਉਹ ਸਡੌਲ ਅੰਗ ਹੈ ਜੋ ਸਾਡੇ ਸਰੀਰ ਦਾ ਮੁੱਖ ਪ੍ਰਬੰਧਕ ਹੈ। ਇਸਦੇ ਸਿਸਟਮ ਨੈਟਵਰਕ ਵਿੱਚ ਧਮਣੀ, ਕੋਸ਼ਕਾਵਾਂ ਤੇ ਨਾੜਾਂ ਜੋ ਖੂਨ ਲਿਆਉਣ ਤੇ ਲਿਜਾਣ ਦਾ ਪ੍ਰਬੰਧ ਕਰਦੀਆਂ ਹਨ।

ਇਕ ਸਰਵੇ ਜੋ ਦੇਸ਼ ਦੇ 24 ਰਾਜਾਂ ਦੇ18 ਲੱਖ ਲੋਕਾਂ ਤੇ ਕੀਤਾ ਗਿਆ, ਅਨੁਸਾਰ ਹਰ ਤੀਜਾ ਭਾਰਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੈ। 60 ਫ਼ੀਸਦ ਨੂੰ ਇਸਦੀ ਜਾਣਕਾਰੀ ਨਹੀ ਹੁੰਦੀ। ਇਲਾਜ਼ ਦੇ ਬਾਵਜੂਦ 42 ਪ੍ਰਤੀਸ਼ਤ ਬਿਨਾਂ ਕੰਟਰੋਲ ਇਸਦੇ ਸ਼ਿਕਾਰ ਹਨ।

- Advertisement -

ਪੰਜਾਬ ਵਿੱਚ ਕੁਝ ਸਾਲ ਪਹਿਲਾਂ ਦੇ ਸਰਵੇ ਮੁਤਾਬਿਕ ਪੰਜਾਬ ਵਿੱਚ 30 ਲੱਖ ਤੋਂ ਵੱਧ ਹਾਈ ਬੀ ਪੀ ਦੇ ਸ਼ਿਕਾਰ ਸਨ। ਕੁਲ ਮਰੀਜ਼ਾ ਵਿਚੋਂ ਦਸ ਫੀਸਦੀ ਹਸਪਤਾਲਾਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਤੇ ਜਿਹੜੇ ਪਹੁੰਚਦੇ ਹਨ ਉਨ੍ਹਾਂ ਵਿੱਚੋਂ ਵੀ ਦਸ ਫੀਸਦੀ ਮਰ ਜਾਂਦੇ ਹਨ।

ਪਹਿਲਾਂ ਦਿਲ ਦੇ ਦੌਰੇ 40 ਸਾਲ ਤੋਂ ਉਪਰ ਉਮਰ ਵਾਲਿਆਂ ਨੂੰ ਪੈਂਦੇ ਸਨ ਪਰ ਹੁਣ 25 ਸਾਲ ਵਾਲਿਆਂ ਨੂੰ ਪੈਣ ਲੱਗ ਪਏ ਹਨ।

ਇਸ ਦੇ ਮੁੱਖ ਕਾਰਨ ਤੰਬਾਕੂ ਦਾ ਜ਼ਹਿਰ ਜਿਹੜੇ ਸਿਗਰਟ ਪੀਂਦੇ ਹਨ, ਬਲੱਡ ਪ੍ਰੈਸ਼ਰ ਤੇ ਸੂਗਰ ਦੀ ਬਿਮਾਰੀ, ਜਿਆਦਾ ਬੈਠਣ ਨਾਲ ਮੋਟਾਪਾ, ਲੋੜ ਤੋਂ ਵੱਧ ਖੁਰਾਕ, ਖਾਣ ਪੀਣ ਦੀ ਸ਼ੈਲੀ ਵਿੱਚ ਆ ਰਹੀ ਤਬਦੀਲੀ ਤੇ ਖਾਣ ਪੀਣ ਵਾਲੀਆਂ ਸਬਜ਼ੀਆਂ, ਫਲ, ਦੁੱਧ ਆਦਿ ਚੀਜ਼ਾਂ ਵਿੱਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਹੈ।

ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਮੁੱਖ ਕਾਰਨ ਹੈ। ਬਚਾਉ – ਤੰਬਾਕੂ, ਸਿਗਰਟ ਤੋਂ ਪਰਹੇਜ਼, 20-25 ਮਿੰਟ ਕਸਰਤ ਜਾਂ ਸੈਰ, ਖੁਰਾਕ ਲੋੜ ਤੋਂ ਵਧ ਨਾ ਲਈ ਜਾਵੇ।

ਸਾਹ ਲੈਣ ਵਿੱਚ ਤਕਲੀਫ, ਦਿਲ ਕਚਾ ਹੋਣਾ, ਪਸੀਨਾ, ਬਾਂਹ ਜਾਂ ਮੋਢੇ ਵਿੱਚ ਦਰਦ ਅਤੇ ਛਾਤੀ ਵਿੱਚ ਦਰਦ ਹੋਣ ਤੇ ਤੁਰੰਤ ਹਸਪਤਾਲ ਪਹੁੰਚਿਆ ਜਾਵੇ ਤੇ ਵਾਰ ਵਾਰ ਖੰਘ ਕੇ ਸਾਹ ਨੂੰ ਲਿਆ ਜਾਵੇ।

- Advertisement -
Share this Article
Leave a comment