ਇੱਕ ਹੋਰ ਪਟਾਕਾ? ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਇਜਲਾਸ਼ ਹਿੱਸਾ ਨਹੀਂ ਲੈਣਗੇ? ਕਾਰਨ ਜਾਣਕੇ ਹੋ ਜਾਵੋਗੇ ਹੈਰਾਨ

TeamGlobalPunjab
3 Min Read

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਜਿੱਥੇ ਸਿਆਸੀ ਲੋਕਾਂ ਵੱਲੋਂ ਉਨ੍ਹਾਂ ਦੇ ਰਾਜਨੀਤਕ ਭਵਿੱਖ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਉੱਥੇ ਆਮ ਆਦਮੀ ਪਾਰਟੀ ਅਤੇ ਪੰਜਾਬ ਜ਼ਮਹੂਰੀ ਗੱਠਜੋੜ ਅੰਦਰਲੀਆਂ ਸਿਆਸੀ ਧਿਰਾਂ ਅੰਦਰੋ ਸਿੱਧੂ ਨੂੰ ਆਪਣੇ ਨਾਲ ਆਉਣ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਉਲਟ ਸਿੱਧੂ ਪਿਛਲੇ ਡੇਢ ਮਹੀਨੇ ਦੇ ਵੱਧ ਸਮੇਂ ਤੋਂ ਚੁੱਪ ਹਨ।ਹੁਣ ਤੱਕ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਚੁੱਪੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਹੈ ਕਿਉਂਕਿ ਉਨ੍ਹਾਂ ਦੇ ਵਿਰੋਧੀ ਇਸ ਤਾਕ ਵਿੱਚ ਹਨ ਕਿ ਕਦੋਂ ਉਹ ਕੁਝ ਅਜਿਹਾ ਬੋਲਣ ਜਿਸ ਨੂੰ ਪਾਰਟੀ ਦੀ ਅਨੁਸਾਸ਼ਨਹੀਣਤਾ ਕਹਿ ਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਪਰ ਆਉਂਦੀ 2 ਅਗਸਤ ਨੂੰ ਸ਼ੂਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਵਿੱਚ ਸਦਨ ਅੰਦਰ ਸਿੱਧੂ ਦੀ ਸੀਟ ਨੂੰ ਲੈ ਕੇ ਵੀ ਹੁਣ ਜਿਸ ਤਰ੍ਹਾਂ ਦਾ ਰੌਲਾ ਪੈਣਾ ਸ਼ੁਰੂ  ਹੋ ਗਿਆ ਹੈ ਉਸ ਨੂੰ ਦੇਖਦਿਆਂ ਸਿੱਧੂ ਸਮਰਥਕਾਂ ਦਾ ਸਾਰਾ ਧਿਆਨ ਹੁਣ ਇਸ ਪਾਸੇ ਹੈ ਕਿ ਸਦਨ ਅੰਦਰ ਸੀਟ ਬਦਲੇ ਜਾਣ ਤੋਂ ਬਾਅਦ ਕੀ ਸਿੱਧੂ ਇਹ ਸੈਸ਼ਨ ਵਿੱਚ ਭਾਗ ਲੈਣਗੇ ਜਾਂ ਜਿਸ ਤਰ੍ਹਾਂ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ  ਹੈ ਉਸ ਤਰ੍ਹਾਂ ਉਹ ਇਸ ਵਿਧਾਨ ਸਭਾ ਸੈਸ਼ਨ ਤੋਂ ਵੀ ਦੂਰੀ ਬਣਾ ਲੈਣਗੇ।

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਕੈਬਨਿਟ ਮੰਤਰੀ ਰਹਿੰਦਿਆਂ ਵਿਧਾਨ ਸਭਾ ਅੰਦਰ ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦੀਆਂ ਸੀਟਾਂ ਵਿੱਚ ਮੁੱਖ ਮੰਤਰੀ ਦੇ ਨਾਲ ਪਹਿਲੀ ਕਤਾਰ ਵਿੱਚ ਮਿਲੀ ਹੋਈ ਸੀ ਜਿਸ ਕਾਰਨ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਿਲਕੁਲ ਬਰਾਬਰ ਬੈਠਦੇ ਸਨ ਜਦਕਿ ਉਨ੍ਹਾਂ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਕਿਉਂਕਿ ਹੁਣ ਉਹ ਕੈਬਨਿਟ ਮੰਤਰੀ ਨਹੀਂ ਰਹੇ ਲਿਹਾਜਾ ਇੱਕ ਸੱਤਾਧਾਰੀ ਵਿਧਾਇਕ ਦੇ ਤੌਰ ‘ਤੇ ਉਨ੍ਹਾਂ ਦੀ ਸੀਟ ਸਦਨ ਅੰਦਰ ਤੀਸਰੀ ਕਤਾਰ ਵਿੱਚ ਚਲੀ ਜਾਵੇਗੀ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਰ ਵਾਰ ਵਿਧਾਨ ਸਭਾ ਦਾ ਇਜਲਾਸ਼ ਸ਼ੁਰੂ ਹੋਣ ਤੋਂ ਪਹਿਲਾਂ ਪਾਰਟੀਆਂ ਨੂੰ ਹੀ ਆਪਣੇ ਵਿਧਾਇਕਾਂ ਦੇ ਬੈਠਣ ਦੀ ਤਰਤੀਬ ਯਾਨੀ ਕਿ ਸੀਟਾਂ ਦੀ ਅਲਾਰਟਮੈਂਟ ਵਾਸਤੇ ਲਿਖਿਆ ਜਾਂਦਾ ਹੈ। ਜਿਸ ਸੀਟ ਪਲੈਨ ਅਤੇ ਚਾਰਟ ਨੂੰ ਦੇਖਣ ਤੋਂ ਬਾਅਦ ਹੀ ਹਰ ਵਿਧਾਇਕ ਨੂੰ ਉਸ ਦੇ ਬੈਠਣ ਦੀ ਥਾਂ ਦਿੱਤੀ ਜਾਂਦੀ ਹੈ। ਲਿਹਾਜਾ ਹੁਣ ਸਾਰੀਆਂ ਨਜ਼ਰਾਂ ਇਸ ਲਈ ਨਵਜੋਤ ਸਿੰਘ ਸਿੱਧੂ ‘ਤੇ ਹੋਣਗੀਆਂ ਕਿ ਪਹਿਲੀ ਕਤਾਰ ਵਿੱਚ ਮੁੱਖ ਮੰਤਰੀ ਦੇ ਨਾਲ ਬੈਠਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਵਿਧਾਨ ਸਭਾ ਅੰਦਰ ਤੀਸਰੀ ਕਤਾਰ ਵਿੱਚ ਬਾਕੀ ਆਮ ਵਿਧਾਇਕਾਂ ਦੇ ਨਾਲ ਬੈਠਣ ਲਈ ਕਿਹਾ ਜਾਵੇਗਾ ਤਾਂ ਉਸ ਵੇਲੇ ਸਿੱਧੂ ਦੀ ਕੀ ਪ੍ਰਤੀਕਿਰਿਆ ਹੋਵੇਗੀ?

ਉੱਧਰ ਦੂਜੇ ਪਾਸੇ ਪਿਛਲੇ ਡੇਢ ਮਹੀਨੇ ਤੋਂ ਵੱਧ ਸਮੇਂ ਦੌਰਾਨ ਹਮੇਸ਼ਾ ਦੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਤਾਂ  ਮੀਡੀਆ ਤੋਂ ਹੁਣ ਵੀ ਦੂਰੀ ਬਣਾਈ ਹੈ ਪਰ ਸਿੱਧੂ ਦੇ ਕੁਝ ਬੇਹੱਦ ਕਰੀਬੀ ਲੋਕਾਂ ਦੀ ਗੱਲ ਨੂੰ ਜੇਕਰ ਸੱਚ ਮੰਨੀਏ ਤਾਂ ਨਵਜੋਤ ਸਿੰਘ ਸਿੱਧੂ ਇਸ ਵਿਧਾਨ ਸਭਾ ਇਜਲਾਸ਼ ਵਿੱਚ ਹਿੱਸਾ ਨਹੀਂ ਲੈਣਗੇ।

- Advertisement -

Share this Article
Leave a comment