ਗੋਇੰਦਵਾਲ ਜੇਲ੍ਹ ਗੈਂਗਵਾਰ ਮਾਮਲੇ ‘ਚ ਏਡੀਜੀ ਜੇਲ੍ਹ ਦੀ ਵੱਡੀ ਕਾਰਵਾਈ

Rajneet Kaur
2 Min Read

ਗੋਇੰਦਵਾਲ : ਗੋਇੰਦਵਾਲ ਜੇਲ੍ਹ ਵਿਚ ਹੋਈ ਗੈਂਗਵਾਰ ਮਗਰੋਂ ਏਡੀਜੀਪੀ ਜੇਲ੍ਹ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਦਿਆਂ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਦੀ ਵਿਭਾਗੀ ਪੜਤਾਲ ਖੋਲ੍ਹ ਦਿੱਤੀ ਗਈ ਹੈ ਤੇ ਨਾਲ ਹੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਏਡੀਜੀਪੀ ਜੇਲ੍ਹ ਬੀ ਚੰਦਰਸ਼ੇਖਰ ਨੇ ਗੋਇੰਦਵਾਲ ਸਾਹਿਬ ਦਾ ਦੌਰਾ ਕੀਤਾ ਅਤੇ ਜੇਲ੍ਹ ਵਿਚ ਬਦਮਾਸ਼ਾਂ ਦਰਮਿਆਨ ਹੋਈ ਖੂਨੀ ਝੜਪ ਦੇ ਮਾਮਲੇ ਵਿਚ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਦੀ ਅਣਗਹਿਲੀ ਦਾ ਸਖ਼ਤ ਨੋਟਿਸ ਲਿਆ। ਇਸ ਮਾਮਲੇ ਵਿਚ ਸਹਾਇਕ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਦਸ ਦਈਏ ਕਿ ਐਤਵਾਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ‘ਚ ਬੰਦ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਸਬੰਧਤ ਗੈਂਗਸਟਰਾਂ ਦੇ ਦੋ ਧੜੇ ਭਿੜ ਗਏ ਸਨ। ਜਿਸ ਦੌਰਾਨ ਮਨਦੀਪ ਸਿੰਘ ਤੁਫਾਨ ਅਤੇ ਮਨਮੋਹਣ ਸਿੰਘ ਮੋਹਣਾ ਦੀ ਹੱਤਿਆ ਕਰ ਦਿੱਤੀ ਗਈ।

ਪੁਲਿਸ ਵੱਲੋਂ ਇਸ ਮਾਮਲੇ ‘ਚ ਦਰਜ ਕੀਤੀ ਗਈ FIR ‘ਚ ਵੱਡੇ ਖੁਲਾਸੇ ਹੋਏ ਹਨ। ਐੱਫ.ਆਈ.ਆਰ. ‘ਚ 7 ਗੈਂਗਸਟਰਾਂ ਦੇ ਨਾਂ ਸਾਹਮਣੇ ਆਏ ਹਨ। ਇਸ ‘ਚ ਮਨਪ੍ਰੀਤ ਭਾਊ, ਸਚਿਨ ਭਿਵਾਨੀ, ਅੰਕਿਤ ਲਾਟੀ, ਕਸ਼ਿਸ਼, ਰਜਿੰਦਰ ਜੋਕਰ, ਅਰਸਦ ਖ਼ਾਨ ਤੇ ਮਲਕੀਤ ਸਿੰਘ ਮਾਮਾ ਸ਼ਾਮਲ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment