ਕਿਉਂ ਸੋਨੂੰ ਸੂਦ ਨੇ ਖੋਲ਼ੀ ਟੇਲਰ ਦੀ ਦੁਕਾਨ ਪੜੋ ਪੂਰੀ ਖ਼ਬਰ

TeamGlobalPunjab
1 Min Read

ਮੁੰਬਈ – ਬੌਲੀਵੁੱਡ ਦੇ ਅਦਾਕਾਰ ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਤੋਂ ਬਾਅਦ ਜ਼ਬਰਦਸਤ ਸੁਰਖੀਆਂ ਬਟੋਰੀਆਂ ਹਨ। ਸੋਨੂੰ ਅਜੇ ਵੀ ਲੋੜਵੰਦਾਂ ਦੀ ਸਹਾਇਤਾ ਲਈ ਕੰਮ ਕਰ ਰਹੇ ਹਨ। ਇਸੇ ਕਰਕੇ ਸੋਨੂੰ ਨੂੰ ਲੋੜਵੰਦਾਂ ਦਾ ਮਸੀਹਾ ਕਿਹਾ ਜਾਣ ਲੱਗਾ ਹੈ। ਇਸ ਦੇ ਨਾਲ ਹੀ ਸੋਨੂੰ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਖੁਦ ਸਿਲਾਈ ਮਸ਼ੀਨ ਚਲਾ ਕੇ ਕੱਪੜੇ ਸਿਲਾਈ ਕਰਦੇ ਦਿਖਾਈ ਦੇ ਰਹੇ ਹਨ। ਸਿਰਫ ਇਹ ਹੀ ਨਹੀਂ, ਸੋਨੂੰ ਨੇ ਆਪਣੀ ਦੁਕਾਨ ਦਾ ਨਾਮ ਤੇ ਨਾਲ ਹੀ ਸਿਲਾਈ ਦਾ  ਜ਼ਿਕਰ ਵੀ ਕੀਤਾ ਹੈ।

 ਜ਼ਿਕਰਯੋਗ ਹੈ ਕਿ ਸੋਨੂੰ ਸੂਦ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸੋਨੂੰ ਸਿਲਾਈ ਮਸ਼ੀਨ ‘ਤੇ ਪੈਰ ਰੱਖ ਕੇ ਇਕ ਕੱਪੜਾ ਸਿਲਾਈ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ ਹੈ- ‘ਸੋਨੂੰ ਸੂਦ ਟੇਲਰ ਦੀ ਦੁਕਾਨ। ਸਿਲਾਈ ਇੱਥੇ ਮੁਫਤ ਕੀਤੀ ਜਾਂਦੀ ਹੈ।

TAGGED: , ,
Share this Article
Leave a comment