ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਨਾਲ ਜੁੜੇ ਡਰਗਸ ਕੇਸ ‘ਚ ਰਿਆ ਚੱਕਰਵਰਤੀ ਗ੍ਰਿਫਤਾਰ

TeamGlobalPunjab
1 Min Read

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਨਾਲ ਜੁੜੇ ਡਰਗਸ ਕੇਸ ਵਿੱਚ ਅੱਜ ਲਗਾਤਾਰ ਤੀਸਰੇ ਦਿਨ ਲੰਬੀ ਪੁੱਛਗਿਛ ਤੋਂ ਬਾਅਦ ਐਨਸੀਬੀ ਨੇ ਰਿਆ ਚੱਕਰਵਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ। NCB ਦੇ ਡਿਪਟੀ ਡਾਇਰੈਕਟਰ ਕੇਪੀਐਸ ਮਲਹੋਤਰਾ ਨੇ ਰਿਆ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਐਨਸੀਬੀ ਦੀ ਟੀਮ ਇਸ ਸਮੇਂ ਰਿਆ ਦਾ ਅਰੈਸਟ ਮੇਮੋ ਤਿਆਰ ਕਰ ਰਹੀ ਹੈ। ਅਰੈਸਟ ਮੇਮੋ ਤਿਆਰ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਟੈਸਟ ਲਈ ਲਜਾਇਆ ਜਾਵੇਗਾ।

ਐਨਸੀਬੀ ਨੇ ਰਿਆ ਤੋਂ ਐਤਵਾਰ ਨੂੰ ਛੇ ਘੰਟੇ ਅਤੇ ਸੋਮਵਾਰ ਨੂੰ ਅੱਠ ਘੰਟੇ ਤੱਕ ਪੁੱਛਗਿਛ ਕੀਤੀ ਸੀ। ਇਸ ਦੌਰਾਨ ਐਨਸੀਬੀ ਨੇ ਉਨ੍ਹਾਂ ਦੇ ਛੋਟੇ ਭਰਾ ਸ਼ੌਵਿਕ ਚੱਕਰਵਰਤੀ, ਰਾਜਪੂਤ ਦੇ ਹਾਉਸ ਮੈਨੇਜਰ ਸੈਮੁਅਲ ਮਿਰਾਂਡਾ ਅਤੇ ਰਾਜਪੂਤ ਦੇ ਨਿੱਜੀ ਸਟਾਫ ਮੈਂਬਰ ਦੀਪੇਸ਼ ਸਾਵੰਤ ਨਾਲ ਵੀ ਗੱਲ ਕੀਤੀ।

ਦੱਸਣਯੋਗ ਹੈ ਕਿ ਏਜੰਸੀ ਨੂੰ ਮੋਬਾਈਲ ਫੋਨ ਚੈਟ ਰਿਕਾਰਡ ਅਤੇ ਹੋਰ ਇਲੈਕਟਰਾਨਿਕ ਡਾਟਾ ਹਾਸਲ ਹੋਇਆ ਸੀ ਜਿਸ ਵਿੱਚ ਨਸ਼ੀਲੇ ਪਦਾਰਥ ਦੀ ਖਰੀਦ ਵਿੱਚ ਇਨ੍ਹਾਂ ਲੋਕਾਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ।

Share this Article
Leave a comment