Heart Attack ਦੀ ਸਥਿਤੀ ‘ਚ ਮਰੀਜ਼ ਦੀ ਜਾਨ ਬਚਾਉਣ ਲਈ ਸਭ ਤੋਂ ਪਹਿਲਾਂ ਕਰੋ ਆਹ ਕੰਮ

Global Team
2 Min Read

ਨਿਊਜ਼ ਡੈਸਕ: ਅੱਜਕਲ੍ਹ ਦੇ ਖਰਾਬ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਕਰਕੇ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।  ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਬਿਮਾਰੀ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਬਹੁਤ ਆਮ ਹੋ ਗਈ ਹੈ। ਉੱਥੇ ਹੀ ਪਿਛਲੇ ਕੁਝ ਸਾਲਾਂ ਵਿੱਚ ਇਹ ਬਿਮਾਰੀ 15-20 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਵੀ ਬਹੁਤ ਆਮ ਹੁੰਦੀ ਜਾ ਰਹੀ ਹੈ।

ਮਾਹਰਾਂ ਵਲੋਂ ਹਾਰਟ ਅਟੈਕ ਦੇ ਕੁਝ ਲੱਛਣ ਦੱਸੇ ਗਏ ਹਨ ਅਤੇ ਇਸ ਤੋਂ ਬਚਣ ਦੇ ਉਪਾਅ ਵੀ ਦੱਸੇ ਹਨ। ਆਓ ਜਾਣਦੇ ਹਾਂ ਦਿਲ ਦੇ ਦੌਰੇ ਦੇ ਮੁੱਖ ਲੱਛਣ ਕੀ ਹਨ।

ਛਾਤੀ ਵਿੱਚ ਦੌਰੇ ਦਾ ਤੇਜ਼ ਦਰਦ  ਪੇਟ ਦੇ ਉੱਪਰ ਹੁੰਦਾ ਹੈ ਅਤੇ ਫਿਰ ਖੱਬੇ ਹੱਥ ਅਤੇ ਮੋਢੇ ਵੱਲ ਜਾਂਦਾ ਹੈ। ਕਈ ਵਾਰ, ਦਿਲ ਦੇ ਦੌਰੇ ਦੇ ਲੱਛਣਾਂ ਵਿੱਚ ਜਬਾੜੇ ਅਤੇ ਦੰਦਾਂ ਵਿੱਚ ਦਰਦ ਸ਼ਾਮਲ ਹੁੰਦਾ ਹੈ।

ਦਿਲ ਦੇ ਦੌਰੇ ਵਿੱਚ ਦਿਲ ਦੀ ਧੜਕਣ ਬੰਦ ਹੋ ਜਾਂਦੀ ਹੈ, ਇਸ ਲਈ ਨਬਜ਼ ਨਹੀਂ ਲੱਭੀ ਜਾ ਸਕਦੀ। ਉਸ ਦੇ ਦਿਲ ਨੂੰ ਦੋ-ਤਿੰਨ ਮਿੰਟਾਂ ਵਿਚ ਮੁੜ ਸੁਰਜੀਤ ਕਰਨਾ ਜ਼ਰੂਰੀ ਹੈ, ਨਹੀਂ ਤਾਂ ਆਕਸੀਜਨ ਦੀ ਕਮੀ ਕਾਰਨ ਉਸ ਦੇ ਦਿਮਾਗ ‘ਤੇ ਵੀ ਅਸਰ ਪੈ ਸਕਦਾ ਹੈ।

- Advertisement -

ਅਜਿਹੇ ‘ਚ ਜੇਕਰ ਦਿਲ ਦਾ ਦੌਰਾ ਪੈ ਜਾਵੇ ਤਾਂ ਤੁਰੰਤ ਛਾਤੀ ‘ਤੇ ਜ਼ੋਰ ਨਾਲ ਮੁੱਕਾ ਮਾਰੋ। ਉਸ ਨੂੰ ਉਦੋਂ ਤੱਕ ਮਾਰੋ ਜਦੋਂ ਤੱਕ ਉਹ ਹੋਸ਼ ਵਿੱਚ ਨਹੀਂ ਆ ਜਾਂਦਾ। ਇਸ ਨਾਲ ਉਸ ਦਾ ਦਿਲ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਜੇਕਰ ਕੋਈ ਬੇਹੋਸ਼ ਹੋ ਗਿਆ ਹੈ ਅਤੇ ਨਬਜ਼ ਨਹੀਂ ਚੱਲ ਰਹੀ ਹੈ, ਤਾਂ ਉਸ ਨੂੰ ਤੁਰੰਤ ਆਪਣੇ ਹੱਥਾਂ ਨਾਲ ਸੀ.ਪੀ.ਆਰ. ਦਿਓ। CPR ਵਿੱਚ ਮੁੱਖ ਤੌਰ ‘ਤੇ ਦੋ ਕੰਮ ਕੀਤੇ ਜਾਂਦੇ ਹਨ। ਪਹਿਲਾ ਛਾਤੀ ਨੂੰ ਦਬਾਉ ਅਤੇ ਦੂਜਾ ਮੂੰਹ ਰਾਹੀਂ ਸਾਹ ਦੇਣਾ, ਜਿਸ ਨੂੰ ਮਾਉਥ ਟੂ ਮਾਉਥ ਰੈਸਪੀਰੇਸ਼ਨ ਕਿਹਾ ਜਾਂਦਾ ਹੈ।

Share this Article
Leave a comment