ਅਮਰੀਕਾ ਦੀ ਸਿਟੀਜ਼ਨਸ਼ਿਪ ਲੈਣ ਤੋਂ ਕਿਉਂ ਦੂਰ ਭੱਜ ਰਹੇ ਨੇ ਪਰਵਾਸੀ ?

Prabhjot Kaur
2 Min Read

ਬੋਸਟਨ: ਅਮਰੀਕਾ ‘ਚ ਲੱਖਾਂ ਪਰਵਾਸੀਆਂ ਮੁਲਕ ਦੀ ਸਿਟੀਜ਼ਨਸ਼ਿਪ ਲੈਣ ਤੋਂ ਦੂਰ ਹੋ ਰਹੇ ਹਨ, ਕਦੇ 725 ਡਾਲਰ ਫੀਸ ਅਤੇ ਕੁਝ ਹੋਰ ਅੜਿੱਕੇ ਬਣ ਰਹੇ ਹਨ। ਨਾਗਰਿਕਤਾ ਹਾਸਲ ਕਰਨ ਦੇ ਯੋਗ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਰਵਾਸੀ ਇਸ ਪਾਸੇ ਕੋਈ ਦਿਲਚਸਪੀ ਨਹੀਂ ਦਿਖਾਉਂਦੇ ਅਤੇ ਆਪਣੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਦੇ ਯਤਨਾਂ ਵਿੱਚ ਹੀ ਲੱਗੇ ਰਹਿੰਦੇ ਹਨ।

ਮੈਸਾਚੂਸੈਟਸ ਦੀ ਗੈਰ ਮੁਨਾਫ਼ੇ ਵਾਲੀ ਜਥੇਬੰਦੀ ‘ਵੰਨ ਪਰਸੈਂਟ ਆਫ਼ ਅਮੇਰਿਕਾ’ ਵੱਲੋਂ ਕਰਵਾਏ ਕੌਮੀ ਸਰਵੇਖਣ ਮੁਤਾਬਕ ਅਮਰੀਕਾ ਪਹੁੰਚਣ ਤੋਂ ਬਾਅਦ ਮਗਰੋਂ ਪਰਵਾਸੀਆਂ ਦਾ ਸਭ ਤੋਂ ਪਹਿਲਾਂ ਟੀਚਾ ਗਰੀਨ ਕਾਰਡ ਹਾਸਲ ਕਰਨਾ ਹੁੰਦਾ ਹੈ ਪਰ ਇਸ ਤੋਂ ਅੱਗੇ ਵਧਣਾ ਸੰਭਾਵਤ ਤੌਰ `ਤੇ ਉਹ ਭੁੱਲ ਜਾਂਦੇ ਹਨ।

ਸਰਵੇਖਣ ਦਾ ਹੈਰਾਨੀਜਨਕ ਅੰਕੜਾ ਇਹ ਦਰਸਾਉਂਦਾ ਹੈ ਕਿ ਸਿਟੀਜ਼ਨਸ਼ਿਪ ਪ੍ਰਾਪਤ ਪਰਵਾਸੀ ਕਰਜ਼ੇ ਦੇ ਜਾਲ ਵਿੱਚ ਉਲਝਦੇ ਮਹਿਸੂਸ ਹੁੰਦੇ ਹਨ ਜਦਕਿ ਗਰੀਨ ਕਾਰਡ ਤੱਕ ਦੀ ਦੌੜ ਜਿੱਤਣ ਵਾਲੇ 91 ਫ਼ੀ ਸਦੀ ਪਰਵਾਸੀ ਸਿਟੀਜ਼ਨਸ਼ਿਪ ਦੀ ਮੰਜ਼ਿਲ `ਤੇ ਜਾਣ ਵਾਲੀ ਸੜਕ ‘ਤੇ ਕਦਮ ਰੱਖਣ ਤੋਂ ਕਤਰਾਉਂਦੇ ਦੇਖੇ ਜਾ ਸਕਦੇ ਹਨ। ਇਸ ਪਿੱਛੇ ਕਈ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਪੱਕੀ ਆਮਦਨ ਨਾਂ ਹੋਣਾ ਅਤੇ ਕਿਸੇ ਵੀ ਵੇਲੇ ਨੌਕਰੀ ਖੁੱਸਣ ਦਾ ਡਰ ਪਰਵਾਸੀਆਂ ਸਾਹਮਣੇ ਵੱਡੀਆਂ ਚੁਣੌਤੀਆਂ ਬਣੀਆਂ ਹੋਈਆਂ ਹਨ। ਕਰਜ਼ੇ ਅਤੇ ਬੱਚਤ ਦੇ ਮਾਮਲੇ ਵਿੱਚ ਦੇਖਿਆ ਜਾਵੇ ਤਾਂ 40 ਫ਼ੀਸਦੀ ਵਾਸੀ ਹਰ ਮਹੀਨੇ ਬੱਚਤ ਕਰਨ ਵਿੱਚ ਸਫ਼ਲ ਰਹਿੰਦੇ ਹਨ ਜਦਕਿ ਅਮਰੀਕੀ ਨਾਗਰਿਕਾਂ ਦੇ ਮਾਮਲੇ ਵਿਚ ਇਹ ਅੰਕੜਾ 24 ਫ਼ੀਸਦੀ ਦਰਜ ਕੀਤਾ ਗਿਆ।

ਸਰਵੇਖਣ ਦੌਰਾਨ 25 ਫ਼ੀਸਦੀ ਨਾਗਰਿਕਾਂ ਨੇ ਕਿਹਾ ਕਿ ਹਰ ਮਹੀਨੇ ਉਨ੍ਹਾਂ ਦਾ ਕਰਜ਼ਾ ਵਧਦਾ ਜਾ ਰਿਹਾ ਹੈ ਜਦਕਿ ਪਰਵਾਸੀਆਂ ਦੇ ਮਾਮਲੇ ਵਿੱਚ ਇਹ ਗਿਣਤੀ 14ਫ਼ੀਸਦੀ ਦਰਜ ਕੀਤੀ ਗਈ। ਅਮਰੀਕਾ ਵਿਚ ਜੰਮਿਆਂ ਦੇ ਮੁਕਾਬਲੇ ਵਿਦੇਸ਼ਾਂ ਤੋਂ ਆ ਕੇ ਵਸਣ ਵਾਲਿਆਂ ਨੂੰ ਚੁਣੌਤੀਆਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ।

- Advertisement -

Share this Article
Leave a comment