Home / ਪਰਵਾਸੀ-ਖ਼ਬਰਾਂ / ਕੈਨੇਡਾ ‘ਚ 64 ਸਾਲਾ ਪੰਜਾਬੀ ਬੱਸ ਡਰਾਈਵਰ ਦੀ ਭਿਆਨਕ ਹਾਦਸੇ ‘ਚ ਮੌਤ

ਕੈਨੇਡਾ ‘ਚ 64 ਸਾਲਾ ਪੰਜਾਬੀ ਬੱਸ ਡਰਾਈਵਰ ਦੀ ਭਿਆਨਕ ਹਾਦਸੇ ‘ਚ ਮੌਤ

ਵੈਨਕੂਵਰ : ਕੈਨੇਡਾ ਦੇ ਵੈਨਕੂਵਰ ਸ਼ਹਿਰ ‘ਚ ਦੋ ਬੱਸਾਂ ਵਿਚਾਲੇ ਦਰੜੇ ਗਏ ਪੰਜਾਬੀ ਡਰਾਈਵਰ ਦੀ ਮੌਤ ਹੋ ਗਈ। 64 ਸਾਲ ਦੇ ਚਰਨਜੀਤ ਪਰਹਾਰ ਨੂੰ ਵੈਨਕੂਵਰ ਦੇ ਡਾਊਨ-ਟਾਊਨ ਵਿਖੇ ਸੋਮਵਾਰ ਨੂੰ ਵਾਪਰੇ ਹਾਦਸੇ ਤੋਂ ਬਾਅਦ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਕੋਸਟ ਮਾਊਂਟੇਨ ਬੱਸ ਕੰਪਨੀ ਦਾ ਡਰਾਈਵਰ ਚਰਨਜੀਤ ਪਰਹਾਰ ਆਪਣੀ ਬੱਸ ‘ਚ ਕੋਈ ਸਮੱਸਿਆ ਆਉਣ ਤੋਂ ਬਾਅਦ ਬਾਹਰ ਆਇਆ ਅਤੇ ਇਸੇ ਦੌਰਾਨ ਦੂਜੀ ਬੱਸ ਇੰਨੀ ਨੇੜਿਓਂ ਨਿੱਕਲੀ ਕਿ ਚਰਨਜੀਤ ਪਰਹਾਰ ਨੂੰ ਨਾਲ ਦਰੜ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਐਂਬੂਲੈਂਸ ਨੂੰ ਬੁਲਾਇਆ ਗਿਆ ਅਤੇ ਚਰਨਜੀਤ ਪਰਹਾਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਨੇ ਦਮ ਤੋੜ ਦਿੱਤਾ।

ਟ੍ਰਾਂਸਲਿਕ ਦੇ ਸੀ.ਈ.ਓ. ਕੈਵਿਨ ਕੁਇਨ ਨੇ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰੀ ਕਾਰਨਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ ਕਿ ਆਖਰ ਇਕ ਕੰਪਨੀ ਦੀਆਂ ਦੋ ਬੰਸਾਂ ਨਾਲ ਸਬੰਧਤ ਜਾਨਲੇਵਾ ਹਾਦਸਾ ਕਿਵੇਂ ਵਾਪਰਿਆ। ਕੋਸਟ ਮਾਊਂਟਨ ਬੱਸ ਕੰਪਨੀ ਦੇ ਪ੍ਰੈਜ਼ੀਡੈਂਟ ਮਾਈਕਲ ਮੈਕਡੈਨੀਅਲ ਨੇ ਕਿਹਾ ਕਿ ਚਰਨਜੀਤ ਪਰਵਾਰ ਬਹੁਤ ਪੁਰਾਣਾ ਮੁਲਾਜ਼ਮ ਸੀ ਅਤੇ ਉਸ ਦੀ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Check Also

ਸਕਾਟਲੈਂਡ ਵਿੱਚ ਭਾਰਤੀ ਮੂਲ ਦੇ ਡਾਕਟਰ ਨੂੰ ਜਿਨਸੀ ਅਪਰਾਧਾਂ ਲਈ 12 ਸਾਲ ਦੀ ਸਜ਼ਾ ਸੁਣਾਈ ਗਈ ਹੈ

ਲੰਡਨ- ਸਕਾਟਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ਨੂੰ ਬੁੱਧਵਾਰ ਨੂੰ 47 ਮਹਿਲਾ ਮਰੀਜ਼ਾਂ ਵਿਰੁੱਧ …

Leave a Reply

Your email address will not be published.