ਇਟਲੀ ਵਿਖੇ ਪੰਜਾਬੀ ਬਾਡੀ ਬਿਲਡਰ ਨੌਜਵਾਨ ਦਾ ਗੁਰੂ ਘਰ ’ਚ ਕੀਤਾ ਗਿਆ ਸਨਮਾਨ

TeamGlobalPunjab
2 Min Read

ਰੋਮ : ਇਟਲੀ ’ਚ ਹੋਏ ਬਾਡੀ ਬਿਲਡਿੰਗ ਮੁਕਾਬਲਿਆਂ ‘ਚ ‘ਮੈਨ ਆਫ਼ ਦ ਟਰਾਫ਼ੀ’ ਆਪਣੇ ਨਾਮ ਕਰਨ ਵਾਲੇ 25 ਸਾਲਾ ਪੰਜਾਬੀ ਨੌਜਵਾਨ ਸੰਦੀਪ ਕੁਮਾਰ ਦਾ ਗੁਰੂ ਘਰ ’ਚ ਸਨਮਾਨ ਕੀਤਾ ਗਿਆ। ਸੰਦੀਪ ਕੁਮਾਰ ਦੇ ਪਿਤਾ ਪਰਮਜੀਤ ਸਿੰਘ ਤੇ ਮਾਤਾ ਮਨਜੀਤ ਕੌਰ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਨੇੜੇ ਬੰਗਾ ਨਾਲ ਸੰਬਧਤ ਹਨ।

ਇਟਲੀ ਦੇ ਸ਼ਹਿਰ ਬੈਰਗਾਮੋ ਦੇ ਕਸਬਾ ਕੋਰਤੇਨੋਵਾ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਸੰਦੀਪ ਦਾ ਸਿਰੋਪਾਓ ਸਾਹਿਬ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।

ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪੰਜਾਬੀ ਨੌਜਵਾਨ ਸੰਦੀਪ ਕੁਮਾਰ ਨੇ ਇਟਲ਼ੀ ਵਿੱਚ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਮੈਨ ਆਫ ਦਾ ਟਰਾਫੀ ਜਿੱਤ ਕੇ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਭਵਿੱਖ ਵਿੱਚ ਸੰਦੀਪ ਕੁਮਾਰ ਦਾ ਹਰ ਪੱਖੋ ਸਾਥ ਦਿੱਤਾ ਜਾਵੇਗਾ।

ਇਟਾਲੀਅਨ ਬਾਕਸਿੰਗ ਐਂਡ ਫਿਟਨੈਸ ਫੈਡਰੇਸ਼ਨ ਵੱਲੋ ਤੁਸਕਾਨਾ ਸੂਬੇ ’ਚ ਕਰਵਾਏ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਮੈਨ ਆਫ ਦਾ ਟਰਾਫੀ ਜਿੱਤਣ ਤੋਂ ਬਾਅਦ ਹੁਣ ਸੰਦੀਪ 26 ਜੂਨ 2021 ਨੂੰ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਸਲੋਵੇਨੀਆਂ ਜਾ ਰਿਹਾ ਹੈ।

- Advertisement -

ਇਸ ਤੋਂ ਇਲਾਵਾ ਸੰਦੀਪ ਨੇ ਭਾਰਤੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹੁਨਰ ਨੂੰ ਬਾਹਰ ਜ਼ਰੂਰ ਕੱਢਣ ਤੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰਕੇ ਨਸ਼ਿਆਂ ਤੋਂ ਦੂਰ ਰਹਿਣ।

Share this Article
Leave a comment