ਵਾਸ਼ਿੰਗਟ: ਅਮਰੀਕਾ ‘ ਚ ਭਾਰਤੀ ਟਰੱਕ ਡਰਾਇਵਰ ਲਵਪ੍ਰੀਤ ਸਿੰਘ ਨੂੰ ਧੋਖਾਧੜੀ ਕਰਨ ਅਤੇ ਗੈਰਕਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ 15 ਮਹੀਨਿਆਂ ਦੀ ਕੈਦ ਅਤੇ 4,710 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਨਿਆਂ ਵਿਭਾਗ ਅਨੁਸਾਰ ਇੰਡੀਆਨਾ ਦੇ ਲਵਪ੍ਰੀਤ ਸਿੰਘ ਨੇ ਮਾਰਚ ‘ਚ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਦੋਸ਼ ਮੰਨਿਆ ਸੀ। ਉਸ ਨੇ ਧੋਖਾਧੜੀ ਵਜੋਂ ਆਪਣੇ ਸਾਥੀ ਤੋਂ ਪੈਸੇ ਲੈਣ ਅਤੇ ਉਸ ਨੂੰ ਹੋਰ ਕਿਤੇ ਲਿਜਾਣ ਦੇ ਨਾਲ-ਨਾਲ ਗੈਰਕਨੂੰਨੀ ਤੌਰ ‘ਤੇ ਹਥਿਆਰ ਰੱਖਣ ਦਾ ਦੋਸ਼ ਕਬੂਲ ਕੀਤਾ ਸੀ।