6 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹੋਈ ਅਚਨਚੇਤ ਮੌਤ

Rajneet Kaur
2 Min Read

ਨਿਊਜ਼ ਡੈਸਕ: ਅਜਕਲ ਵਿਦੇਸ਼ ਜਾਣਾ ਹਰ ਕਿਸੇ ਦਾ ਸੁਪਣਾ ਬਣ ਗਿਆ ਹੈ।ਹਰ ਨੌਜਵਾਨ ਚਾਹੁੰਦਾ ਹੈ ਉਸਦਾ ਭੱਵਿਖ ਉਜਵਲ ਹੋਵੇ ਅਤੇ ਚੰਗੀ ਮਿਹਨਤ ਕਰਕੇ ਆਪਣੇ ਸੁਪਨਿਆ ਨੂੰ ਪੂਰਾ ਕਰੇ।ਆਪਣਾ ਘਰ-ਬਾਰ ਛੱਡ ਕੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ।ਪਰ ਆਏ ਦਿਨ ਜਦੋਂ ਵਿਦੇਸ਼ ਤੋਂ ਮੰਦਭਾਗੀ ਖਬਰ ਆਉਂਦੀ ਹੈ ਤਾਂ ਬਹੁਤ ਦੁੱਖ ਹੁੰਦਾ ਹੈ। 6 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਨੌਜਵਾਨ ਦੀ ਪਹਿਚਾਣ ਸਰਦੂਲ ਸਿੰਘ ਵਜੋਂ ਹੋਈ ਹੈ ਜੋ ਕਿ ਬਟਾਲੇ ਦਾ ਰਹਿਣ ਵਾਲਾ ਸੀ। ਇਹ ਸਮਾਚਾਰ ਮਿਲਦਿਆਂ ਹੀ ਬਟਾਲੇ ਦੇ ਨਜ਼ਦੀਕ ਪਿੰਡ ਸਰਵਾਲੀ ‘ਚ ਸੋਗ ਦੀ ਲਹਿਰ ਪਸਰ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਸਰਦੂਲ ਸਿੰਘ ਪਰਿਵਾਰ ਦਾ ਛੋਟਾ ਪੁੱਤ ਸੀ ਤੇ 6 ਮਹੀਨੇ ਪਹਿਲਾਂ ਹੀ ਕੈਨੇਡਾ ਦੇ ਸਰੀ ਵਿੱਚ ਵਰਕ ਪਰਮਿਟ ‘ਤੇ ਆਇਆ ਸੀ। ਪਰਿਵਾਰ ਨੇ ਦਸਿਆ ਕਿ ਬਿਤੀ ਦਿਨੀ ਸਰਦੂਲ ਦੇ ਦੋਸਤ ਦਾ ਫੌਨ ਆਇਆ ਸੀ ।ਉਸਨੇ ਕਿਹਾ ਕਿ ਸਰਦੂਲ ਸਿੰਘ ਨੂੰ ਹਾਰਟ ਅਟੈਕ ਆਇਆ ਸੀ ਅਤੇ ਉਸਦੀ ਮੌਤ ਹੋ ਗਈ ਹੈ।ਦਸ ਦਈਏ ਸਰਦੂਲ ਸਿੰਘ ਅਝੇ ਕੁਆਰਾ ਸੀ। ਅਚਾਨਕ ਹੀ ਉਸਦੀ ਮੌਤ ਹੋਣ ਦੀ ਅਸਹਿ ਖਬਰ ਨੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਪਸਾਰ ਦਿੱਤੀ ਹੈ। ਮਾਪਿਆਂ ਨੇ ਭਾਈਚਾਰੇ ਤੇ ਸਰਕਾਰ ਨੂੰ  ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਇੰਡੀਆ ਭਿਜਵਾਈ ਜਾਏ ਤਾਂ ਜੋ ਉਹ ਆਪਣੇ ਪੁੱਤ ਨੂੰ ਅਖੀਰਲੀ ਵਾਰ ਦੇਖ ਸਕਣ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment