ਕੌਣ ਸੀ ਨੱਥੂ ਰਾਮ ਗੌਡਸੇ !

TeamGlobalPunjab
3 Min Read

ਚੰਡੀਗੜ੍ਹ: ਨੱਥੂਰਾਮ ਵਿਨਾਇਕ ਗੌਡਸੇ ਦਾ ਜਨਮ 19 ਮਈ 1910 ਅਤੇ ਮੌਤ 15 ਨਵੰਬਰ 1948 ਨੂੰ ਹੋਈ। ਉਹ ਇੱਕ ਪੱਤਰਕਾਰ, ਹਿੰਦੂ ਰਾਸ਼ਟਰਵਾਦੀ ਸੀ। ਉਸਨੇ ਆਪਣੀ ਫਿਰਕੂ ਸੋਚ ਕਾਰਨ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਮਹਾਨ ਆਗੂ ਅਤੇ ਧਰਮ-ਨਿਰਪੱਖ ਰਾਸ਼ਟਰਵਾਦ ਦੇ ਥੰਮ੍ਹ ਮਹਾਤਮਾ ਗਾਂਧੀ ਦੀ ਹੱਤਿਆ ਕਰਕੇ ਨਵਜਨਮੇ ਆਜ਼ਾਦ ਭਾਰਤ ਨੂੰ ਵੱਡੀ ਸੱਟ ਮਾਰੀ ਸੀ। ਉਸ ਨੇ ਪ੍ਰਾਰਥਨਾ ਸਭਾ ਲਈ ਜਾ ਰਹੇ ਮਹਾਤਮਾ ਗਾਂਧੀ ਦੀ ਹਿੱਕ ਵਿੱਚ ਤਿੰਨ ਗੋਲੀਆਂ ਦਾਗ ਦਿੱਤੀਆਂ ਸਨ। ਉਹ ਭਾਰਤੀ ਫਾਸ਼ੀਵਾਦ ਦੀ ਵਿਚਾਰਧਾਰਾ ਨੂੰ ਪ੍ਰਣਾਏ ਸੰਗਠਨ ਰਾਸ਼ਟਰੀ ਸਵੈਮਸੇਵਕ ਸੰਘ ਦਾ ਸਾਬਕਾ ਮੈਂਬਰ ਸੀ। ਉਸਦਾ ਫ਼ਤੂਰ ਸੀ ਕਿ ਗਾਂਧੀ ਜੀ ਭਾਰਤੀ ਮੁਸਲਮਾਨਾਂ ਦਾ ਪੱਖ ਪੂਰਦੇ ਹਨ। ਉਸਨੇ ਨਰਾਇਣ ਆਪਟੇ ਅਤੇ ਛੇ ਹੋਰਨਾਂ ਨਾਲ ਮਿਲ ਕੇ ਕਤਲ ਦੀ ਸਾਜਿਸ਼ ਰਚੀ ਸੀ। ਨੱਥੂਰਾਮ ਵਿਨਾਇਕਰਾਓ ਗੌਡਸੇ ਦਾ ਜਨਮ ਚਿਤਪਵਨ ਬ੍ਰਾਹਮਣ ਪਰਿਵਾਰ ਦੇ ਪਟਨਾ ਜਿਲ੍ਹੇ ਦੇ ਜਨਮ ਮਿਸ਼ਨ ਸੈਂਟਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ, ਵਿਨਾਇਕ ਵਮਰੌਰਾ ਗੌਡਸੇ, ਇੱਕ ਡਾਕ ਕਰਮਚਾਰੀ ਸਨ; ਉਸ ਦੀ ਮਾਂ ਦਾ ਨਾਂ ਲਕਸ਼ਮੀ ਸੀ। ਜਨਮ ਸਮੇਂ, ਉਨ੍ਹਾਂ ਨੂੰ ਰਾਮਚੰਦਰ ਦਾ ਨਾਂ ਦਿੱਤਾ ਗਿਆ ਸੀ। ਇੱਕ ਮੰਦਭਾਗੀ ਘਟਨਾ ਦੇ ਕਾਰਨ ਨੱਥੂਰਾਮ ਨੂੰ ਉਸਦਾ ਨਾਮ ਦਿੱਤਾ ਗਿਆ ਸੀ। 15 ਨਵੰਬਰ 1948 ਫਾਂਸੀ ਦਿੱਤੀ ਗਈ .

*****

ਇਤਿਹਾਸਕਾਰ – ਗੰਡਾ ਸਿੰਘ

 

ਮਾਸਟਰ ਗੰਡਾ ਸਿੰਘ ਪੰਜਾਬ ਇਤਿਹਾਸ ਦੇ ਖੋਜ ਖੇਤਰ ਵਿੱਚ ਵਿਸ਼ੇਸ ਸਥਾਨ ਰੱਖਣ ਵਾਲੇ ਵਿਦਵਾਨ ਡਾਕਟਰ ਗੰਡਾ ਸਿੰਘ ਦਾ ਜਨਮ 15 ਨਵੰਬਰ, 1900 ਨੂੰ ਪਿੰਡ ਹਰਿਆਣਾ,  ਹੁਸ਼ਿਆਰਪੁਰ ‘ਚ ਜਵਾਲਾ ਸਿੰਘ ਦੇ ਘਰ ਹੋਇਆ।

- Advertisement -

ਆਪਣੇ ਕਸਬੇ ਤੋਂ ਮੁੱਢਲੀ ਵਿੱਦਿਆ ਉਰਦੂ ਤੇ ਫਾਰਸੀ ਸਮੇਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਕੀਤੀ। ਲਾਹੌਰ ਦੇ ਕਿਰਸਚਿਨ ਕਾਲਜ ਵਿੱਚੋਂ ਹੀ ਪੜਾਈ ਛੱਡ ਕੇ ਬਰਤਾਨਵੀ ਫੌਜ ਵਿੱਚ ਅਫਗਾਨਾਂ ਨਾਲ ਲੜਨ ਲਈ ਭਰਤੀ ਹੋਏ।

ਲੜਾਈ ਦੌਰਾਨ ਮੈਸੋਪਟਾਮੀਆ ਵਿਖੇ ਜਖ਼ਮੀ ਹੋ ਗਏ, 1921 ਤੋਂ 1930 ਤੱਕ ਈਰਾਨ ਦੀ ਤੇਲ ਕੰਪਨੀ ਵਿੱਚ ਕੰਮ ਕੀਤਾ। ਉਥੇ ਕੰਪਨੀ ਦੇ ਮੇਨੈਜਰ ਆਰਨਲਡ ਟੀ ਵਿਲਸਨ ਨੂੰ ਮਿਲੇ ਜਿਹੜਾ ਉਸ ਸਮੇਂ ਪ੍ਰਸਿੱਧ ਕਿਤਾਬ ‘ਬਿਬਲੀਓਗਰਾਫੀ ਆਫ ਪਰਸ਼ੀਆ’ ਲਿਖ ਰਿਹਾ ਸੀ ਉਸ ਤੋਂ ਬਹੁਤ ਪ੍ਰਭਾਵਤ ਹੋਏ।

ਡਾਕਟਰ ਗੰਡਾ ਸਿੰਘ ਨੇ ਇਰਾਨ ਵਿੱਚ ਲਿਖਣਾ ਸ਼ੁਰੂ ਕੀਤਾ ਤੇ ਪਹਿਲੀ ਕਿਤਾਬ ਮੈਸੋਪੋਟਾਮੀਆ ‘ਚ ਮੇਰੇ ਪਹਿਲੇ ਤੀਹ ਦਿਨ’ ਲਿਖੀ। 1930 ਵਿੱਚ ਭਾਰਤ ਆ ਕੇ ‘ਫੁਲਵਾੜੀ’ ਮਾਸਿਕ ਮੈਗਜ਼ੀਨ ਦਾ ਸੰਪਾਦਕ ਬਣ ਗਏ।

ਖਾਲਸਾ ਕਾਲਜ ਵਿੱਚ ਖੋਜ ਕਰਦੇ ਸਮੇਂ ਉਨਾਂ ਸਿੱਖ ਰੀਸਰਚ ਨਾਮ ਦੀ ਲਾਇਬਰੇਰੀ ਬਣਾਈ।1935 ਨੂੰ ਅੰਗਰੇਜ਼ੀ ‘ਚ ‘ਬੰਦਾ ਬਹਾਦਰ’ ਕਿਤਾਬ ਲਿਖੀ। 1944 ‘ਚ ਮੁਸਲਿਮ ਯੂਨੀਵਰਸਿਟੀ ਅਲੀਗੜ ਤੋਂ ਪਹਿਲੇ ਦਰਜੇ ਵਿੱਚ ਇਤਿਹਾਸ ਦੀ ਐਮ ਏ ਕੀਤੀ।

ਫਿਰ ਪਟਿਆਲੇ ਵਿਖੇ ਪੁਨਰ ਲੇਖਾ ਵਿਭਾਗ ਦੇ ਡਾਇਰੈਕਟਰ ਰਹੇ। ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਇਤਿਹਾਸਕ ਸੰਸਥਾਵਾਂ ਜਿਨ੍ਹਾਂ ‘ਚ ਮੁੱਖ ਤੌਰ ‘ਤੇ ਬੰਗਾਲ, ਇੰਗਲੈਂਡ ਤੇ ਆਇਰਲੈਂਡ ਨਾਲ ਜੁੜੇ ਰਹੇ।

- Advertisement -

1984 ‘ਚ ਉਨਾਂ ਨੂੰ ਭਾਰਤ ਸਰਕਾਰ ਵੱਲ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। 27 ਦਸੰਬਰ 1987 ਨੂੰ ਇਤਿਹਾਸ ਲਿਖਦੇ ਲਿਖਦੇ ਖੁਦ ਇਤਿਹਾਸ ਬਣ ਗਏ।

Share this Article
Leave a comment