ਵਿਸ਼ਵ ਸਿਹਤ ਸੰਗਠਨ ਦੀ ਟੀਮ ਵੂਹਾਨ ਦੀ ਸੀ-ਫੂਡ ਮਾਰਕੀਟ ਪਹੁੰਚੀ

TeamGlobalPunjab
2 Min Read

ਵੂਹਾਨ: – ਕੋਰੋਨਾ ਵਾਇਰਸ ਦੀ ਜਾਂਚ ਲਈ ਚੀਨ ਪਹੁੰਚੀ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਟੀਮ ਬੀਤੇ ਐਤਵਾਰ ਨੂੰ ਵੂਹਾਨ ਦੀ ਸੀ-ਫੂਡ ਮਾਰਕੀਟ ਪਹੁੰਚੀ ਤੇ ਕਿਹਾ ਜਾਂਦਾ ਹੈ ਕਿ ਇੱਥੋਂ ਕੋਰੋਨਾ ਵਾਇਰਸ ਪੈਦਾ ਹੋਇਆ ਸੀ। ਵਾਇਰਸ ਦਾ ਪਤਾ ਚੱਲਣ ਪਿੱਛੋਂ ਚੀਨ ਦੀ ਸਰਕਾਰ ਨੇ ਵੂਹਾਨ ‘ਚ 76 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਸੀ।

ਟੀਮ ਦੇ ਮੈਂਬਰਾਂ ਨੂੰ ਵੂਹਾਨ ‘ਚ ਮਾਸਾਹਾਰੀ ਸਾਮਾਨਾਂ ਦੇ ਸਭ ਤੋਂ ਵੱਡੇ ਬਾਜ਼ਾਰਾਂ ‘ਚ ਸ਼ਾਮਲ ਬੈਸ਼ਾਝੋਓ ਬਾਜ਼ਾਰ ‘ਚ ਘੁੰਮਦੇ ਦੇਖਿਆ ਗਿਆ। ਟੀਮ ਦੇ ਚਾਰੋ ਪਾਸੇ ਚੀਨੀ ਅਧਿਕਾਰੀਆਂ ਤੇ ਪ੍ਰਤੀਨਿਧੀਆਂ ਦਾ ਵੱਡਾ ਘੇਰਾ ਸੀ। ਡਬਲਯੂਐੱਚਓ ਦੀ ਟੀਮ ‘ਚ ਪਸ਼ੂ ਸਿਹਤ, ਵਿਸ਼ਾਣੂ ਵਿਗਿਆਨ, ਖਾਧ ਸੁਰੱਖਿਆ ਤੇ ਮਹਾਮਾਰੀ ਮਾਹਿਰ ਸ਼ਾਮਲ ਹਨ। ਇਹ ਟੀਮ ਵੁਹਾਨ ਦੇ ਉਨ੍ਹਾਂ ਦੋ ਹਸਪਤਾਲਾਂ ਦਾ ਦੌਰਾ ਕਰ ਚੁੱਕੀ ਹੈ ਜਿੱਥੇ ਮਹਾਮਾਰੀ ਦੀ ਸ਼ੁਰੂਆਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਸੀ। ਟੀਮ ਨੇ ਵੁਹਾਨ ਜਿਨਯਾਂਤਨ ਹਸਪਤਾਲ ਤੇ ਹੁਬੇਈ ਇੰਟੇਗ੍ਰੇਟਿਡ ਚਾਈਨੀਜ਼ ਐਂਡ ਵੈਸਟਰਨ ਮੈਡੀਸਨ ਹਸਪਤਾਲ ਦਾ ਵੀ ਦੌਰਾ ਕੀਤਾ। ਟੀਮ ਦੇ ਮੈਂਬਰ ਬੀਤੇ ਸ਼ਨਿਚਰਵਾਰ ਨੂੰ ਅਜਾਇਬਘਰ ‘ਚ ਲੱਗੀ ਕੋਰੋਨਾ ਸਬੰਧੀ ਪ੍ਰਦਰਸ਼ਨੀ ‘ਚ ਵੀ ਗਏ।

ਡਬਲਯੂਐੱਚਓ ਨੇ ਬੀਤੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ ਸੀ ਕਿ ਟੀਮ ਹਸਪਤਾਲਾਂ ਤੇ ਹੁਨਾਨ ਸੀ-ਫੂਡ ਮਾਰਕੀਟ ਸਮੇਤ ਇੰਸਟੀਚਿਊਟ ਆਫ ਵਾਇਰੋਲੋਜੀ ਤੇ ਵੁਹਾਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਲੈਬਾਰਟਰੀ ਵਰਗੇ ਉਨ੍ਹਾਂ ਸਥਾਨਾਂ ‘ਤੇ ਵੀ ਜਾਵੇਗੀ ਜੋ ਵਾਇਰਸ ਦੇ ਸ਼ੁਰੂਆਤੀ ਮਾਮਲਿਆਂ ਨਾਲ ਸਬੰਧਿਤ ਹਨ। ਹਾਲਾਂਕਿ ਵਿਗਿਆਨੀਆਂ ਨੇ ਕੇਵਲ ਇਕ ਦੌਰੇ ਨਾਲ ਵਾਇਰਸ ਦੀ ਉਤਪਤੀ ਦੇ ਬਾਰੇ ਵਿਚ ਕੁਝ ਵੀ ਪਤਾ ਲੱਗਣਾ ਕਠਿਨ ਹੈ। ਟੀਮ ਨੇ ਨਾ ਕੇਵਲ ਮਹਾਮਾਰੀ ਨਾਲ ਸਬੰਧਿਤ ਵਿਸਥਾਰਤ ਡਾਟਾ ਮੰਗਿਆ ਹੈ ਸਗੋਂ ਉਹ ਕੋਰੋਨਾ ਦੇ ਸ਼ੁਰੂਆਤੀ ਮਰੀਜ਼ਾਂ ਤੇ ਉਨ੍ਹਾਂ ਦਾ ਇਲਾਜ ਕਰਨ ਵਾਲਿਆਂ ਨਾਲ ਵੀ ਮੁਲਾਕਾਤ ਕਰੇਗੀ। ਚੀਨ ਆਉਣ ਪਿੱਛੋਂ ਡਬਲਯੂਐੱਚਓ ਦੀ ਟੀਮ 14 ਦਿਨਾਂ ਤਕ ਕੁਆਰੰਟਾਈਨ ਰਹੀ। ਬੀਤੇ ਵੀਰਵਾਰ ਨੂੰ ਹੀ ਉਨ੍ਹਾਂ ਦਾ ਕੁਆਰੰਟਾਈਨ ਸਮਾਂ ਖ਼ਤਮ ਹੋਇਆ ਹੈ।

Share this Article
Leave a comment