ਕਿੱਥੇ ਅੇੈ ਕਾਂਗਰਸ ‘ਤੇ ਆਮ ਆਦਮੀ ਪਾਰਟੀ ਦਾ ਦਸਤਾਵੇਜ਼ੀ ਚੋਣ ਮਨੋਰਥ ਪੱਤਰ! 

TeamGlobalPunjab
5 Min Read

ਬਿੰਦੂ ਸਿੰਘ

ਕਾਂਗਰਸ ਪਾਰਟੀ ਨੇ ਪੰਜਾਬ ਚੋਣਾਂ ਦੇ ਮੱਦੇਨਜ਼ਰ ਕੰਪੇਨ ਕਮੇਟੀ ਤੇ ਮੈਨੀਫੈਸਟੋ ਕਮੇਟੀ ਬਣਾਈ ਹੈ। ਮੈਨੀਫੈਸਟੋ (Manifesto) ਯਾਨੀ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਜਿਸ ਕਮੇਟੀ ਦਾ ਐਲਾਨ ਕੀਤਾ ਉਹ  ਰਾਜ ਸਭਾ ਤੋਂ ਮੈਂਬਰ ਪਾਰਲੀਮੈਂਟ  ਪ੍ਰਤਾਪ ਸਿੰਘ ਬਾਜਵਾ ਦੀ ਰਹਿਨੁਮਾਈ ‘ਚ ਅਤੇ  ਕੰਪੇਨ ਕਮੇਟੀ  ਸੁਨੀਲ ਜਾਖੜ ਦੀ ਅਗਵਾਈ ‘ਚ ਬਣਾਈ ਗਈ ਹੇੈ।

ਕਾਂਗਰਸ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਨੇ ਆਪਣੇ 111 ਦਿਨਾਂ ਦੇ ਕੰਮਕਾਜ  ਨੂੰ ਲੇੈ ਕੇ ਜ਼ਰੂਰ 2 ਵਾਰ ਪ੍ਰੈੱਸ ਕਾਨਫ਼ਰੰਸ ਕਰਕੇ ਲੋਕਾਂ ਤੱਕ ਪਹੁੰਚਾਉਣ ਦਾ ਹੀਲਾ ਕੀਤਾ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ  ਨੇ 13 ਨੁਕਾਤੀ ਪ੍ਰੋਗਰਾਮ  ਤੋਂ ਲੋਕਾਂ ਦੇ ਵਿੱਚਕਾਰ ਆਪਣਾ ਏਜੰਡਾ ਰੱਖਣ ਦੀ ਸ਼ੁਰੂਆਤ ਕੀਤੀ। ਫਿਰ ਉਸ ਤੋਂ ਬਾਅਦ  ਸਿੱਧੂ ਹਰ ਵਾਰ  ਪੰਜਾਬ ਮਾਡਲ ਦੀਆਂ ਗੱਲਾਂ ਕਹਿੰਦੇ ਤੇ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਸਿੱਧੂ ਦਿੱਲੀ ਦੇ  ਮਾਡਲ  ਨੂੰ ਨਕਾਰਦੇ  ਵੀ ਰਹੇ  ਤੇ ਕਹਿੰਦੇ ਰਹੇ  ਕਿ ਪੰਜਾਬ ਨੂੰ ਕੋਈ ਹੋਰ ਬਾਹਰਲਾ ਮਾਡਲ ਨਹੀਂ ਸਗੋਂ ਪੰਜਾਬ ਦਾ ਆਪਣਾ ਮਾਡਲ ਚਾਹੀਦਾ ਹੈ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ  ਅਰਵਿੰਦ ਕੇਜਰੀਵਾਲ  ਪਿਛਲੇ ਸਮੇਂ ਤੋਂ ਲਗਾਤਾਰ  ਪੰਜਾਬ ਆ ਰਹੇ ਹਨ  ਤੇ ਚੋਣ ਮੁਹਿੰਮ ਨੂੰ  ਤਿੱਖਾ ਕਰਨ ਲਈ  ਹਰ ਹੀਲਾ ਤਰੀਕਾ  ਲਾਉਂਦੇ  ਵਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਤੇ  ਸਰਗਰਮ ਰਹੀ ਤੇ ਲਗਾਤਾਰ ਰੋਡ ਸ਼ੋਅ ਕਰ ਰਹੀ    ਆਮ ਆਦਮੀ ਪਾਰਟੀ ਇਸ ਵਾਰ ਲੱਗਦਾ ਹੈ ਕੋਈ ਕੋਰ ਕਸਰ ਨਹੀਂ ਛੱਡਣਾ ਚਾਹੁੰਦੀ ਹੇੈ।

- Advertisement -

ਆਮ ਆਦਮੀ ਪਾਰਟੀ ਵੱਲੋਂ ਲਗਾਤਾਰ  ਗਾਰੰਟੀਆਂ ਤੇ ਸੁਗਾਤਾਂ  ਦਾ ਅੰਬਾਰ ਲਾਉਣ ਦੀ ਸ਼ੁਰੂਆਤ  ਕਰਨ ਤੋਂ ਬਾਅਦ  ਇਸ ਮਾਮਲੇ ‘ਚ ਬਾਕੀ ਸਿਆਸੀ ਧਿਰਾਂ  ਨੇ ਵੀ  ਵੋਟਰਾਂ ਨੂੰ ਆਪਣੇ ਵੱਲ ਖਿੱਚਣ  ਲਈ ਵਾਅਦਿਆਂ ਤੇ ਦਾਅਵਿਆਂ  ਦੀ ਲਿਸਟ ਬਣਾਈ ਤੇ  ਫਿਰ ਸਾਰੇ ਕੰਪੇਨ ਦੌਰਾਨ ਲੋਕਾਂ ਵਿੱਚ ਭਾਸ਼ਣਾਂ  ਇਸ ਫੀਚਰ ਰਾਹੀਂ ਕਹਿੰਦੇ ਰਹੇ।

ਕਿਸਾਨੀ ਸੰਘਰਸ਼ ਚੋਂ ਨਿਕਲੀ ਨਵੀਂ ਪਾਰਟੀ ਸੰਯੁਕਤ ਸਮਾਜ   ਮੋਰਚਾ ਭਾਵੇਂ ਚੋਣਾਂ ਦੇ ਮੈਦਾਨ ‘ਚ ਉਤਰਨ ਲਈ ਲੇਟ ਹੋ ਗਈ ਅਤੇ ਇਸੇ ਕਰਕੇ ਉਨ੍ਹਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਦੇ ਕਾਗਜ਼ਾਤ ਭਰਨ ਵਿੱਚ ਵੀ ਦੇਰ ਹੋਈ। ਉਨ੍ਹਾਂ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ  ਤੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਦੀ ਸਰਕਾਰ ਦਾ ਏਜੰਡਾ ਕਿਹੜੇ ਮੁੱਦਿਆਂ ਤੇ ਕੰਮ ਕਰੇਗਾ।

ਭਾਰਤੀ ਜਨਤਾ ਪਾਰਟੀ  ਨੇ  ਆਪਣੇ ਚੋਣ ਮਨੋਰਥ ਪੱਤਰ ਦੇ ਦੋ ਹਿੱਸੇ  ਸੰਕਲਪ ਪੱਤਰ  ਤੇ ਪੇਂਡੂ ਖੇਤਰਾਂ ਲਈ 11 ਨੁਕਾਤੀ ਏਜੰਡਾ  ਜਾਰੀ ਕੀਤਾ। ਭਾਰਤੀ ਜਨਤਾ ਪਾਰਟੀ ਇਸ ਵਾਰ ਨਵੇਂ ਗੱਠਜੋੜ ਦੇ ਨਾਲ ਚੋਣਾਂ ਦੇ ਮੈਦਾਨ ਵਿੱਚ ਨਿੱਤਰੀ ਹੈ। ਪਿਛਲੇ ਇੱਕ ਵਰ੍ਹੇ ਤਿੱਨ ਖੇਤੀ ਕਾਨੂੰਨ ਨੂੰ ਲੈ ਕੇ   ਕਿਸਾਨਾਂ ਦਾ ਪੂਰਾ ਵਿਰੋਧ ਝੱਲਣਾ ਪਿਆ ਤੇ ਅਖੀਰ ‘ਚ  ਤਿੰਨੋਂ ਖੇਤੀ ਕਾਨੂੰਨ ਰੱਦ ਕਰਨੇ ਪਏ। 2022 ਦੀਆਂ ਚੋਣਾਂ ‘ਚ ਕਾਂਗਰਸ ਛੱਡ ਕੇ  ਆਏ  ਕੈਪਟਨ ਅਮਰਿੰਦਰ ਸਿੰਘ  ਦੀ ਨਵੀਂ ਬਣਾਈ ਪਾਰਟੀ  ਪੰਜਾਬ ਲੋਕ ਕਾਂਗਰਸ  ਤੇ ਸੁਖਦੇਵ ਸਿੰਘ ਢੀਂਡਸਾ  ਦਾ ਬਣਾਇਆ  ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਗੱਠਜੋੜ ਕਰਕੇ ਮੈਦਾਨ ‘ਚ ਹਨ।

ਸ਼੍ਰੋਮਣੀ ਅਕਾਲੀ ਦਲ ਆਪਣੀ ਪੁਰਾਣੀ  ਭਾਈਵਾਲ ਪਾਰਟੀ ਭਾਜਪਾ  ਨਾਲ ਤੋੜ ਵਿਛੋੜੇ ਤੋਂ ਬਾਅਦ ਇਸ ਵਾਰ ਫੇਰ  ਗੱਠਜੋੜ  ਬਹੁਜਨ ਸਮਾਜ ਪਾਰਟੀ ਨਾਲ ਕੀਤਾ ਹੈ। ਔਰਤਾਂ, ਵਿਦਿਆਰਥੀਆਂ  ਤੇ ਫਸਲੀ ਚੱਕਰ ਚੋਂ ਕੱਢਣ ਲਈ ਕਿਸਾਨਾਂ ਨੂੰ ਨਵੀਆਂ ਸਕੀਮਾਂ  ਦੇਣ ਦੇ ਨੁਕਤਿਆਂ ਤੋਂ ਲੈ ਕੇ ਸੋਲਰ ਬਿਜਲੀ ਸਪਲਾਈ  ਰਾਹੀਂ ਜ਼ੀਰੋ ਬਿਲ ਤੱਕ ਰਾਹਤ ਦੀਆਂ  ਸਕੀਮਾਂ  ਨੂੰ  ਆਪਣੇ ਚੋਣ ਮਨੋਰਥ ਪੱਤਰ ਵਿੱਚ ਜਗ੍ਹਾ ਦਿੱਤੀ ਹੈ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਬਹੁਤਾ ਸਮਾਂ  ਮੁੱਖ ਮੰਤਰੀ ਦਾ ਚਿਹਰਾ ਲੱਭਣ ਤੇ ਐਲਾਨਣ ‘ਚ ਲੱਗ ਗਿਆ, ਇੰਝ ਲੱਗਦਾ ਹੈ। ਕਾਂਗਰਸ ਪਾਰਟੀ  ਅੰਦਰੂਨੀ ਪਾਟੋ ਧਾੜ, ਮੁੱਖ ਮੰਤਰੀ ਬਦਲ ਨਵਾਂ ਲਾਉਣ ਤੇ ਚੋਣਾਂ ਦੇ ਨਜ਼ਦੀਕ  ਸਿੱਧੂ ਤੇ ਚੰਨੀ  ਚੋਂ ਇੱਕ ਨਾਂਅ ਤੇ ਮੁੱਖ ਮੰਤਰੀ ਚਿਹਰੇ ਵਜੋਂ  ਮੋਹਰ ਲਾਉਣ  ਵਿੱਚ ਹੀ ਜ਼ਿਆਦਾ  ਖਹਿਬੜਦੀ ਨਜ਼ਰ ਆਈ।

- Advertisement -

ਹੁਣ ਧਿਆਨ ਨਾਲ  ਪੜ੍ਹਨ ਤੇ ਵਿਚਾਰਨ ਵਾਲੀ ਗੱਲ ਇਹ ਹੈਚੋਣਾਂ ਵਿੱਚ ਸਾਰੀਆਂ ਪਾਰਟੀਆਂ  ਆਪਣਾ ਆਪਣਾ ਲਿਖਤ  ਚੋਣ ਮਨੋਰਥ ਪੱਤਰ ਯਾਨੀ ਮੈਨੀਫੈਸਟੋ   ਜਾਰੀ ਕਰਦੀਆਂ ਹਨ  ਤੇ ਇਸ ਲਿਖਤ ਦਸਤਾਵੇਜ਼ ਜ਼ਰੀਏ  ਆਪਣੇ ਏਜੰਡੇ ਨੂੰ  ਲੋਕਾਂ ਦੇ ਸਾਹਮਣੇ  ਰੱਖਦੀਆਂ ਹਨ। ਮੈਨੀਫੈਸਟੋ ਤਿਆਰ ਕਰਨ ਵਾਲੀਆਂ ਕਮੇਟੀਆਂ  ਇਸ ਗੱਲ ਦਾ ਉਚੇਚਾ ਧਿਆਨ ਰੱਖਦੀਆਂ ਹਨ ਕਿ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਹਰ ਵਰਗ  ਤੇ ਸੂਬੇ ਦੀ ਹਰ ਦਿੱਕਤ ਮੁੱਦੇ  ਨੂੰ ਹੱਲ ਕਰਨ ਤੇ ਠੀਕ ਕਰਨ  ਦਾ ਰੋਡਮੈਪ ਦੇ ਸਕਣ।

ਤਕਰੀਬਨ  ਸਾਰੀਆਂ ਸਿਆਸੀ ਪਾਰਟੀਆਂ  ਪਿਛਲੇ ਸਮਿਆਂ ‘ਚ  ਚੋਣ ਮਨੋਰਥ ਪੱਤਰ (Manifesto) ਨੂੰ ਕਾਨੂੰਨੀ ਦਸਤਾਵੇਜ਼ (Legal Document) ਬਣਾਉਣ ਦੀਆਂ ਅਵਾਜ਼ਾਂ  ਵਾਰ ਵਾਰ ਚੁੱਕਦੀਆਂ ਰਹੀਆਂ ਹਨ। ਚੋਣਾਂ ਵਿੱਚ ਹਾਰ- ਜਿੱਤ  ਤੇ ਸੱਤਾ ‘ਚ ਆਉਣ ਦੀ ਗੱਲ  ਦਾ ਫ਼ੈਸਲਾ ਤਾਂ ਵੋਟਾਂ ਪੈ ਜਾਣ ਤੋਂ ਬਾਅਦ ਹੋਵੇਗਾ। ਹੁਣ ਸਿਰਫ਼  ਦੋ ਦਿਨ ਹੀ ਰਹਿ ਗਏ ਹਨ  ਚੋਣ ਪ੍ਰਚਾਰ  ਕਰਨ ਵਾਸਤੇ ਤੇ 48 ਘੰਟੇ ਪਹਿਲਾਂ ਚੋਣ ਕਮਿਸ਼ਨ   ਦੀਆਂ ਹਦਾਇਤਾਂ ਅਨੁਸਾਰ ਪ੍ਰਚਾਰ ਬੰਦ ਕਰ ਦੇਣਾ ਪੈਂਦਾ ਹੈ ਤੇ ਸਿਰਫ਼ ਡੋਰ ਟੂ ਡੋਰ ਕੰਪੇਨਿੰਗ ਕੀਤੀ ਜਾਂਦੀ ਹੈ।

ਇਸ ਵੇਲੇ ਅਹਿਮ ਸਵਾਲ ਇਹ ਉੱਠਦਾ ਹੈ  ਕਿ ਮੌਜੂਦਾ ਸੱਤਾਧਾਰੀ ਪਾਰਟੀ ਕਾਂਗਰਸ  ਤੇ 80 ਸੀਟਾਂ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦਾ ‘ਚੋਣ ਮਨੋਰਥ ਪੱਤਰ ਕਿੱਥੇ ਹੈ?’

Share this Article
Leave a comment