ਕੈਪਟਨ ਦਾ ਸਮਾਰਟ ਲੋਲੀਪੋਪ, ਇਕ ਰਾਜ ਨਹੀਂ ਸੇਵਾ ਕਰ ਗਿਆ, ਦੂਜੇ ਅੰਨ੍ਹੇ-ਬੋਲਿਆਂ ਨਾਲ ਗੇਮ ਖੇਡ ਰਹੇ ਨੇ

Prabhjot Kaur
1 Min Read
ਕੈਪਟਨ ਸਰਕਾਰ ਵੀ ਜੁਮਲਿਆਂ ਵਾਲੀ ਸਰਕਾਰ` ਬਣਦੀ ਜਾ ਰਹੀ ਹੈ। ਪਹਿਲਾਂ ਪੂਰਨ ਕਰਜ਼ਾ ਮਾਫ਼ੀ ਨੂੰ ਸੰਕੋਚ ਦਿੱਤਾ, ਫੇਰ ਘਰ-ਘਰ ਰੁਜ਼ਗਾਰ ਨੂੰ ਕਹਿ ਦਿੱਤਾ ਕਿ ਅਸੀਂ ਕਿਹੜਾ ਕਿਹਾ ਸੀ ਕਿ ਸਰਕਾਰ ਨੌਕਰੀ ਦਿਆਂਗੇ ? ਸਰਕਾਰ ਨੇ ਕਾਲਜਾਂ `ਚ ਲੱਗਦੇ `ਨੌਕਰੀ ਮੇਲੇ` ਹਾਈਜੈਕ ਕਰ ਲਏ ਅਤੇ ਆਪਣੀ ਮੋਹਰ ਲਗਾ ਦਿੱਤੀ। ਚਪੇੜ ਵੱਜੀ ਉਹਨਾਂ ਪੰਜਾਬੀਆਂ ਦੇ ਮੂੰਹ `ਤੇ ਜਿੰਨਾਂ ਨੇ ਵਾਅਦਿਆਂ ਨੂੰ ਸੱਚ ਮੰਨਿਆ ਤੇ ਅੰਦਰ ਦੀ ਘੁੰਡੀ ਤੋਂ ਅਣਜਾਣ ਰਹੇ। ਵਿਸ਼ਵਾਸ ਸੀ ਕਿ ਪੰਜਾਬ ਦਾ ਕੈਪਟਨ  ਸਾਡਾ ਕੈਪਟਨ ।
ਹੁਣ ਸਮਾਰਟਫੋਟ ਦੇਣ ਲੱਗਿਆਂ ਵੀ ਸਰਕਾਰ `ਗੇਮ` ਖੇਡਣ ਜਾ ਰਹੀ ਹੈ। ਆਹੋ, ਇਹ ਗੇਮ ਐ ਕਿ ਸਰਕਾਰੀ ਤੋਹਫਾ ਲੈਣ ਤੋਂ ਪਹਿਲਾਂ ਸਵੈ ਘੋਸ਼ਣਾ ਪੱਤਰ ਦੇਣਾ ਪਵੇਗਾ ਕਿ ਮੈਂ ਫਲਾਣਾ, ਫਲਾਣਾ, ਫਲਾਣਾ ਕੋਈ ਸਮਾਰਟਫੋਨ ਨਹੀਂ ਰੱਖਦਾ। ਹੱਦ ਆ ਸਰਕਾਰ ਦੀ, ਚਪੇੜ ਵੀ ਮਾਰਨੀ ਆ ਤੇ ਮੂੰਹ ਵੀ ਸਵਾਰਨੈ। ਵੈਸੇ ਵੀ ਪੰਜਾਬੀਆਂ ਦੀ ਇਹ ਫਿਤਰਤ ਐ ਕਿ ਇਹਨਾਂ ਨੂੰ ਚਸਕਾ ਪਿਆ, ਮੂੰਹ ਸਵਾਰ ਕੇ ……. ਚਲੋ ਛੱਡੋ… ਇਕ ਰਾਜ ਨਹੀਂ ਸੇਵਾ ਕਰ ਗਿਆ ਤੇ ਦੂਜੇ ਅੰਨ੍ਹੇ-ਬੋਲਿਆਂ ਨਾਲ ਗੇਮ ਖੇਡ ਰਹੇ ਨੇ ।
ਸੁਖਵਿੰਦਰ ਸਿੰਘ

Share this Article
Leave a comment