ਅੱਲੂ ਅਰਜੁਨ ਨੂੰ ”ਮਾਂ ਕਾਲੀ” ਦੇ ਰੂਪ ”ਚ ਦੇਖ ਲੋਕਾਂ ਦਾ ਵਧਿਆ ਪਾਰਾ, ਕਿਹਾ- ਹਿੰਦੂ ਦੇਵੀ ਦਾ ਅਪਮਾਨ ਬਰਦਾਸ਼ਤ ਨਹੀਂ

Rajneet Kaur
3 Min Read

ਨਿਊਜ਼ ਡੈਸਕ: ਸੁਪਰਹਿੱਟ ਫਿਲਮ ‘ਪੁਸ਼ਪਾ’ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਸੁਪਰਸਟਾਰ ਅੱਲੂ ਅਰਜੁਨ ਇਕ ਵਾਰ ਫਿਰ ਲੋਕਾਂ ਦਾ ਦਿਲ ਜਿੱਤਣ ਆ ਰਹੇ ਹਨ। ਜਲਦ ਹੀ ਉਨ੍ਹਾਂ ਦੀ ਫਿਲਮ ‘ਪੁਸ਼ਪਾ 2’ ਰਿਲੀਜ਼ ਹੋਵੇਗੀ। ਜਿਸ ਦਾ ਦਮਦਾਰ ਟ੍ਰੇਲਰ ਅਤੇ ਫਰਸਟ ਲੁੱਕ ਵੀ ਰਿਲੀਜ਼ ਹੋ ਚੁੱਕਾ ਹੈ। ‘ਪੁਸ਼ਪਾ 2’ ਦੀ ਹਾਲ ਹੀ ‘ਚ ਰਿਲੀਜ਼ ਹੋਈ ਪਹਿਲੀ ਪੋਸਟ ‘ਚ ਅੱਲੂ ਅਰਜੁਨ ਦਾ ਬਿਲਕੁਲ ਵੱਖਰਾ ਲੁੱਕ ਦੇਖਣ ਨੂੰ ਮਿਲਿਆ ਹੈ।

ਉਨ੍ਹਾਂ ਦੀ ਇਹ ਲੁੱਕ ਮਾਂ ਦੇਵੀ ਵਰਗੀ ਲੱਗ ਰਹੀ ਹੈ। ਜਿੱਥੇ ਕਈ ਪ੍ਰਸ਼ੰਸਕਾਂ ਨੇ ਉਸ ਦੇ ਲੁੱਕ ਨੂੰ ਪਸੰਦ ਕੀਤਾ, ਉੱਥੇ ਹੀ ਕਈ ਯੂਜ਼ਰਸ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ ਅਤੇ ਉਨ੍ਹਾਂ ‘ਤੇ ਹਿੰਦੂ ਧਰਮ ਦਾ ਅਪਮਾਨ ਕਰਨ ਦਾ ਦੋਸ਼ ਲਗਾ ਰਹੇ ਹਨ। ਅੱਲੂ ਅਰਜੁਨ ਦਾ ਸਾਢੇ ਤਿੰਨ ਮਿੰਟ ਦਾ ਟੀਜ਼ਰ ‘ਪੁਸ਼ਪਾ’ ਦੀ ਖੋਜ ਨਾਲ ਸ਼ੁਰੂ ਹੁੰਦਾ ਹੈ। ਜੰਗਲ-ਜੰਗਲ ਅਤੇ ਸ਼ਹਿਰ-ਸ਼ਹਿਰ ਦੀ ਚਰਚਾ ਹੈ ਕਿ ਪੁਸ਼ਪਾ ਕਿੱਥੇ ਹੈ। ਦੂਜੇ ਪਾਸੇ ਮਾਂ ਕਾਲੀ ਦੇ ਭੇਸ ‘ਚ ਪੁਸ਼ਪਾ ਦੁਸ਼ਮਣ ਦੇ ਘੇਰੇ ਵਿਚ ਬੈਠੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਲੁੱਕ ਦੀ ਚਰਚਾ ਹੋ ਰਹੀ ਹੈ। ਲੋਕ ਇਸ ਨੂੰ ਹਿੰਦੂ ਧਰਮ ਦਾ ਅਪਮਾਨ ਸਮਝ ਰਹੇ ਹਨ।

ਗੁੱਸਾ ਜ਼ਾਹਿਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਹਿੰਦੂਆਂ ਦੀ ਦੇਵੀ ਕਾਲੀ ਮਾਂ ਦੀ ਤਰ੍ਹਾਂ ਕੱਪੜੇ ਪਹਿਨੀ, ਹੱਥ ਵਿਚ ਬੰਦੂਕ ਫੜੀ ਅਤੇ ਫਿਲਮ ਵਿਚ ਗੈਂਗਸਟਰ ਦਾ ਕਿਰਦਾਰ ਨਿਭਾ ਰਹੀ, ਕਿਸੇ ਨੂੰ ਵੀ ਸਾਡੀ ਆਸਥਾ ਨਾਲ ਖਿਲਵਾੜ ਕਰਨ ਦਾ ਅਧਿਕਾਰ ਨਹੀਂ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਜੇਕਰ ਇਹ ਪੋਸਟਰ ਕਿਸੇ ਬਾਲੀਵੁੱਡ ਐਕਟਰ ਦਾ ਹੁੰਦਾ ਤਾਂ ਹੁਣ ਤੱਕ ਟ੍ਰੋਲਿੰਗ ਸ਼ੁਰੂ ਹੋ ਚੁੱਕੀ ਹੁੰਦੀ। ਦੱਸ ਦੇਈਏ ਕਿ ਫਿਲਮ ‘ਪੁਸ਼ਪਾ 2’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਸ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ। ਪੁਸ਼ਪਾ ਦ ਰੂਲ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਅਧਿਕਾਰਤ ਤੌਰ ‘ਤੇ ਫਿਲਮ ਦੀ ਰਿਲੀਜ਼ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਦਸ ਦਈਏ ਕਿ ‘ਪੁਸ਼ਪਾ 1’ ਬਾਕਸ ਆਫਿਸ ‘ਤੇ ਕਾਫੀ ਹਿੱਟ ਰਹੀ ਸੀ। ਇਸ ਨੇ ਇਕੱਲੇ ਹਿੰਦੀ ਵਿਚ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment