ਕਰਜ਼ੇ ਦੀਆਂ ਵਿਆਜ ਦਰਾਂ ‘ਚ ਕਦੋਂ ਮਿਲ ਸਕਦੀ ਹੈ ਰਾਹਤ, RBI ਨੇ ਦਿੱਤੇ ਸੰਕੇਤ

Prabhjot Kaur
2 Min Read

ਨਵੀਂ ਦਿੱਲੀ: ਰਿਜ਼ਰਵ ਬੈਂਕ ਵਲੋਂਂ ਲਗਾਤਾਰ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਅਗਲੀ ਪਾਲਿਸੀ ਸਮੀਖਿਆ ਵਿੱਚ ਵੀ ਮੁੱਖ ਦਰਾਂ ਵਿੱਚ ਵਾਧਾ ਕੀਤਾ ਜਾਵੇਗਾ। ਅਜਿਹੇ ਵਿੱਚ ਸਭ ਇਹੀ ਸੋਚ ਰਹੇ ਹਨ ਕਿ ਦਰਾਂ ‘ਚ ਇਹ ਵਾਧਾ ਕਦੋਂ ਤੱਕ ਜਾਰੀ ਰਹੇਗਾ ਅਤੇ ਕਰਜ਼ੇ ਕਦੋਂ ਸਸਤੇ ਹੋਣਗੇ, ਤਾਂ ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਰਿਜ਼ਰਵ ਬੈਂਕ ਰਾਹਤ ਦੇਣ ਬਾਰੇ ਕੋਈ ਵਿਚਾਰ ਨਹੀਂ ਕਰ ਰਿਹਾ ਹੈ।

ਹਾਲਾਂਕਿ ਰਿਜ਼ਰਵ ਬੈਂਕ ਦਾ ਪੂਰਾ ਧਿਆਨ ਮਹਿੰਗਾਈ ਦਰ ‘ਤੇ ਹੈ ਅਤੇ ਅਗਲੇ ਦੋ ਸਾਲਾਂ ‘ਚ ਇਸ ਨੂੰ 4 ਫੀਸਦੀ ‘ਤੇ ਲਿਆਉਣ ਦੀ ਯੋਜਨਾ ‘ਤੇ ਅੱਗੇ ਵਧ ਰਿਹਾ ਹੈ ਅਤੇ ਅਜਿਹੀ ਸਥਿਤੀ ‘ਚ ਮਹਿੰਗੇ ਕਰਜ਼ਿਆਂ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ।ਜੇਕਰ ਰਿਜ਼ਰਵ ਬੈਂਕ ਦੇ ਅਨੁਮਾਨਾਂ ਮੁਤਾਬਕ ਮਹਿੰਗਾਈ ਦਰ ਘਟਦੀ ਹੈ ਤਾਂ ਹੀ ਰਾਹਤ ਦੀ ਉਮੀਦ ਕੀਤੀ ਜਾ ਸਕਦੀ ਹੈ।

ਕੀ ਹੈ ਰਿਜ਼ਰਵ ਬੈਂਕ ਦੀ ਯੋਜਨਾ?

ਮਹਿੰਗਾਈ ਦੇ ਸਿਖਰ ‘ਤੇ ਪਹੁੰਚਣ ਦੇ ਸੰਕੇਤਾਂ ਤੋਂ ਬਾਅਦ ਵੀ ਰਿਜ਼ਰਵ ਬੈਂਕ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਆਪਣੇ ਕਦਮਾਂ ‘ਚ ਕੋਈ ਢਿੱਲ ਨਹੀਂ ਵਰਤੇਗਾ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸਾਫ ਕਿਹਾ ਹੈ ਕਿ ਉਨ੍ਹਾਂ ਦੀ ਯੋਜਨਾ ਅਗਲੇ 2 ਸਾਲਾਂ ‘ਚ ਮਹਿੰਗਾਈ ਦਰ ਨੂੰ 4 ਫੀਸਦੀ ਦੇ ਨੇੜੇ ਲਿਆਉਣ ਦੀ ਹੈ। ਇੱਕ ਇੰਟਰਵਿਊ ‘ਚ ਗਵਰਨਰ ਨੇ ਕਿਹਾ ਹੈ ਕਿ ਮਹਿੰਗਾਈ ਦਰ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ ਅਤੇ ਇਸ ਵਿੱਚ ਕਮੀ ਦੇ ਸੰਕੇਤ ਹਨ ਪਰ ਇਸ ਤੋਂ ਸੰਤੁਸ਼ਟ ਹੋਣ ਦੀ ਜ਼ਰੂਰਤ ਨਹੀਂ ਹੈ। ਇੰਟਰਵਿਊ ‘ਚ ਗਵਰਨਰ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਮਹਿੰਗਾਈ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਅਤੇ ਅਗਲੇ ਦੋ ਸਾਲਾਂ ‘ਚ ਮਹਿੰਗਾਈ ਨੂੰ 4 ਫੀਸਦੀ ‘ਤੇ ਲਿਆਉਣ ਦਾ ਟੀਚਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment