ਚੰਡੀਗੜ੍ਹ ‘ਤੇ ਪੰਜਾਬ ਦੇ ਹੱਕ ਦੀ ਲੜਾਈ ਜ਼ੋਰਦਾਰ ਤਰੀਕੇ ਦੇ ਨਾਲ ਲੜਾਂਗੇ – ਭਗਵੰਤ ਮਾਨ

TeamGlobalPunjab
1 Min Read

ਚੰਡੀਗੜ੍ਹ  – ਕੇਂਦਰ ਵੱਲੋਂ  ਚੰਡੀਗੜ੍ਹ ਦੇ ਸਰਕਾਰੀ ਮੁਲਾਜ਼ਮਾਂ  ਤੇ ਸਰਵਿਸ ਰੂਲ ਵਿੱਚ ਕੀਤੇ ਗਏ ਬਦਲਾਅ ਨੂੰ ਲੈ ਕੇ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਆਇਆ ਹੈ। ਟਵਿੱਟਰ ਤੇ  ਪੋਸਟ ਵਿਚ ਮਾਨ ਨੇ ਲਿਖਿਆ ਹੈ ਕਿ  ਪੰਜਾਬ ਦੇ ਹੱਕਾਂ ਲਈ  ਪੁਰਜ਼ੋਰ ਤਰੀਕੇ ਦੇ ਨਾਲ ਲੜਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ  ਕੇਂਦਰ ਸਰਕਾਰ ਵੱਲੋਂ  ਚੰਡੀਗੜ੍ਹ ਵਿੱਚ  ਅਧਿਕਾਰੀ ਅਤੇ ਕਰਮਚਾਰੀ  ਕਦਮ ਦਰ ਕਦਮ ਲਾਏ ਜਾ ਰਹੇ ਹਨ ਜੋ ਕਿ  ਪੰਜਾਬ- ਹਰਿਆਣਾ ਵੰਡ  1966 ਦੌਰਾਨ ਤੈਅ ਕੀਤੇ ਮਤੇ ਦੇ  ਖ਼ਿਲਾਫ਼  ਜਾਂਦਾ ਹੈ । ਪੰਜਾਬ ਪੁਰਜ਼ੋਰ ਤਰੀਕੇ ਦੇ ਨਾਲ  ਚੰਡੀਗਡ਼੍ਹ ‘ਤੇ ਆਪਣੀ ਦਾਅਵੇਦਾਰੀ ਲਈ ਲੜਾਈ ਵਿੱਢੇਗਾ।

Share this Article
Leave a comment