CM  ਮਾਨ ਨੇ 1 ਨਵੰਬਰ ਨੂੰ ਹੋਣ ਵਾਲੀ ਓਪਨ ਡਿਬੇਟ ਲਈ ਨਾਂ ਦਾ ਕੀਤਾ ਐਲਾਨ

Rajneet Kaur
1 Min Read

ਚੰਡੀਗੜ੍ਹ: CM  ਮਾਨ ਨੇ 1 ਨਵੰਬਰ ਨੂੰ ਹੋਣ ਵਾਲੀ ਓਪਨ ਡਿਬੇਟ ਲਈ ਨਾਂ ਦਾ ਐਲਾਨ ਕਰ ਦਿੱਤਾ ਹੈ। ਇਹ ਬਹਿਸ ਨਿਰਧਾਰਤ ਸਮੇਂ ਯਾਨੀ 1 ਨਵੰਬਰ ਨੂੰ ਡਾ. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤੀ ਗਈ ਹੈ। ਇਸ ਸਬੰਧੀ CM ਭਗਵੰਤ ਮਾਨ ਨੇ ਟਵੀਟ ਰਾਹੀਂ ਦਿੱਤੀ ਹੈ।

ਉਨ੍ਹਾਂ ਲਿਖਿਆ ਕਿ  ਓਪਨ ਡਿਬੇਟ ਦਾ ਨਾਂ ‘ ਮੈਂ ਪੰਜਾਬ ਬੋਲਦਾ ਹਾਂ’ ਰੱਖਿਆ ਗਿਆ ਹੈ। ਇਹ ਡਿਬੇਟ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਹਰੇਕ ਪਾਰਟੀ ਨੂੰ ਆਪਣਾ ਪੱਖ ਰੱਖਣ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਇਸ ਦੌਰਾਨ ਪ੍ਰੋ. ਨਿਰਮਲ ਜੌੜਾ ਮੰਚ ਦਾ ਸੰਚਾਲਨ ਕਰਨਗੇ। ਇਸ ਡਿਬੇਟ ਵਿਚ ਸਮੂਹ ਪੰਜਾਬੀਆਂ ਨੂੰ ਖੁਲ੍ਹਾ ਸੱਦਾ ਦਿੱਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment