‘ਆਰੁਣ ਨਾਰੰਗ ‘ਤੇ ਹਮਲੇ ਪਿੱਛੇ ਸੁਨੀਲ ਜਾਖੜ ਦਾ ਹੋ ਸਕਦਾ ਹੱਥ’

TeamGlobalPunjab
1 Min Read

ਬਰਨਾਲਾ : ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਮਲੋਟ ਵਿੱਚ ਬੀਜੇਪੀ ਵਿਧਾਇਕ ਅਰੁਣ ਨਾਰੰਗ ‘ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਅਤੇ ਉਹਨਾਂ ਦੇ ਕੱਪੜੇ ਫਾੜ ਦਿੱਤੇ ਗਏ ਸਨ। ਜਿਸ ਦੀ ਅਕਾਲੀ ਦਲ ਨੇ ਨਿਖੇਧੀ ਕੀਤੀ ਹੈ। ਬਰਨਾਲਾ ਪਹੁੰਚੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਿਕ ਹਮਲਾ ਕਰਨ ਵਾਲਿਆਂ ਨੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸ਼ਾਂਤਮਈ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦੀ ਕੀਤੀ ਕੋਸ਼ਿਸ਼ ਹੈ। ਮਜੀਠੀਆ ਨੇ ਕਿਹਾ ਕਿ ਅਜਿਹੀਆਂ ਗਤੀਵੀਧੀਆਂ ਦੇ ਨਾਲ ਸੰਘਰਸ਼ ਹਿੰਸਕ ਰੂਪ ਧਾਰ ਲਵੇਗਾ ਅਤੇ ਇਸ ਨਾਲ ਅੰਦੋਲਨ ਖ਼ਤਮ ਹੋ ਜਾਵੇਗਾ।

ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਾਂਗਰਸ ‘ਤੇ ਵੱਡੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਇਸ ਹਮਲੇ ਪਿੱਛੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਹੱਥ ਹੋ ਸਕਦਾ ਹੈ। ਕਿਉਂਕਿ ਬੀਜੇਪੀ ਵਿਧਾਇਕ ਅਰੁਣ ਨਾਰੰਗ ਨੇ ਸੁਨੀਲ ਜਾਖੜ ਨੂੰ ਚੋਣਾਂ ਵਿੱਚ ਹਰਾਇਆ ਸੀ। ਇਸ ਤੋਂ ਇਲਾਵਾ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਸਿਧਾਂਤਕ ਤੌਰ ‘ਤੇ ਸੀ। ਪਰ ਬੀਜੇਪੀ ਨੇ ਸਿਧਾਂਤ ਤੋੜੇ ਇਸ ਲਈ ਗੱਠਜੋੜ ਵੀ ਟੁੱਟ ਗਿਆ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਨਾਲ ਗੱਲਬਾਤ ਦੀ ਸੰਭਾਵਨਾ ਘੱਟ ਹੈ। ਉਹਨਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਬਾਕੀ ਖੇਤਰੀ ਪਾਰਟੀਆਂ ਅਕਾਲੀ ਦਲ ਗੱਠਜੋੜ ਕਰ ਸਕਦਾ ਹੈ।

Share this Article
Leave a comment