ਨਿਊਜ਼ ਡੈਸਕ: ਦੇਸ਼ ਭਰ ‘ਚ WhatsApp ਦਾ ਸਰਵਰ ਡਾਊਨ ਹੈ। ਸਰਵਰ ਡਾਊਨ ਹੋਏ ਨੂੰ 30 ਮਿੰਟ ਤੋਂ ਵੱਧ ਸਮਾਂ ਹੋ ਗਿਆ ਹੈ। ਲੋਕ WhatsApp ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਟਸਐਪ ਹੈਕ ਹੋ ਗਿਆ ਹੈ। ਦੱਸ ਦਈਏ ਕਿ ਭਾਰਤ ‘ਚ WhatsApp ਦੇ 48 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ।ਵਟਸਐਪ ਦੇ ਸਰਵਰ ਡਾਊਨ ਕਾਰਨ ਇਨ੍ਹਾਂ ਯੂਜ਼ਰਸ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦੇਈਏ ਕਿ WhatsApp ਇੱਕ ਮੈਸੇਜਿੰਗ ਅਤੇ ਵੀਡੀਓ ਕਾਲਿੰਗ ਐਪ ਹੈ। ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਜਾਣਕਾਰੀ ਸਾਂਝੀ ਕਰਨ ਲਈ ਵਟਸਐਪ ਦੀ ਵਰਤੋਂ ਕਰਦੇ ਹਨ। ਵੱਡੀ ਗਿਣਤੀ ‘ਚ ਕਰਮਚਾਰੀ ਵੀ ਵਟਸਐਪ ਰਾਹੀਂ ਆਪਣਾ ਦਫਤਰੀ ਕੰਮ ਕਰਦੇ ਹਨ ਅਤੇ ਵੱਖ-ਵੱਖ ਤਰ੍ਹਾਂ ਦਾ ਡਾਟਾ ਸਾਂਝਾ ਕਰਦੇ ਹਨ। ਵਟਸਐਪ ‘ਤੇ ਸਰਵਰ ਡਾਊਨ ਹੋਣ ਕਾਰਨ ਇਨ੍ਹਾਂ ਲੋਕਾਂ ਦੇ ਸਾਹਮਣੇ ਇਕ ਸਮੱਸਿਆ ਆ ਗਈ ਹੈ।
ਮਾਹਿਰਾਂ ਮੁਤਾਬਿਕ ਸਰਵਰ ‘ਤੇ ਲੋਡ ਇਸ ਦਾ ਵੱਡਾ ਕਾਰਨ ਹੈ। ਹਾਲਾਂਕਿ ਵਟਸਐਪ ਵਲੋਂ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਯੂਜ਼ਰਸ ਵਟਸਐਪ ‘ਤੇ ਮੈਸੇਜ ਭੇਜਣ ‘ਚ ਅਸਮਰਥ ਹਨ।