ਲਾਲ ਕਿਲ੍ਹਾ ਹਿੰਸਾ : ਕ੍ਰਾਈਮ ਬ੍ਰਾਂਚ  ਰੀਨਾ ਰਾਏ ਨੂੰ ਪੁੱਛਗਿੱਛ ‘ਚ ਸ਼ਾਮਲ ਹੋਣ ਲਈ ਭੇਜੇਗੀ ਨੋਟਿਸ

TeamGlobalPunjab
3 Min Read

 ਨਵੀਂ ਦਿੱਲੀ :- ਲਾਲ ਕਿਲ੍ਹੇ ‘ਤੇ ਹੁੱਲੜਬਾਜ਼ੀ ਦੇ ਮਾਮਲੇ ‘ਚ ਬੀਤੇ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਅਦਾਕਾਰ ਦੀਪ ਸਿੱਧੂ ਤੋਂ ਬੀਤੇ ਬੁੱਧਵਾਰ ਨੂੰ ਚਾਣਿਕਿਆਪੁਰੀ ਸਥਿਤ ਕ੍ਰਾਈਮ ਬ੍ਰਾਂਚ ਦੇ ਇੰਟਰ ਸਟੇਟ ਦਫਤਰ ‘ਚ ਆਈਬੀ ਦੇ ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀ ਤੇ ਕ੍ਰਾਈਮ ਬ੍ਰਾਂਚ ਦੇ ਸੀਨੀਅਰ ਅਧਿਕਾਰੀਆਂ ਨੇ ਕਰੀਬ ਅੱਠ ਘੰਟੇ ਤਕ ਪੁੱਛਗਿੱਛ ਕੀਤੀ।

ਦੀਪ ਤੋਂ ਅਮਰੀਕਾ ਦੇ ਸਾਨ ਫ੍ਰਾਂਸਿਸਕੋ ‘ਚ ਰਹਿ ਰਹੀ ਉਸਦੀ ਮਹਿਲਾ ਦੋਸਤ ਤੇ ਪੰਜਾਬੀ ਅਦਾਕਾਰਾ ਰੀਨਾ ਰਾਏ ਦੇ ਸਬੰਧੀ ਵੀ ਪੁੱਛਗਿੱਛ ਕੀਤੀ ਗਈ। ਰੀਨਾ ਉਸਦੇ ਫੇਸਬੁੱਕ ਅਕਾਊਂਟ ‘ਤੇ ਵੀਡੀਓ ਅਪਲੋਡ ਕਰਦੀ ਸੀ। ਕ੍ਰਾਈਮ ਬ੍ਰਾਂਚ ਉਸਨੂੰ ਵੀ ਪੁੱਛਗਿੱਛ ‘ਚ ਸਾਮਲ ਹੋਣ ਲਈ ਨੋਟਿਸ ਭੇਜੇਗੀ। ਪੁਲਿਸ ਦੇ ਮੁਤਾਬਕ, ਦੀਪ ਸਿੱਧੂ ਨੇ ਕਿਹਾ ਕਿ ਬਿਹਾਰ ਦੇ ਪੂਰਣੀਆ ‘ਚ ਰੂਪਵਾਨੀ ਸਿਨੇਮਾ ਮਾਲਿਕ ਦੇ ਪਰਿਵਾਰ ‘ਚ ਉਸਦਾ ਵਿਆਹ ਹੋਇਆ ਹੈ। । 12 ਦਿਨਾਂ ਤਕ ਫਰਾਰ ਰਹਿਣ ਦੌਰਾਨ ਉਹ ਪੰਜਾਬ ‘ਚ ਆਪਣੇ ਦੋਸਤਾਂ ਦੇ ਘਰਾਂ ‘ਚ ਲੁਕਿਆ ਹੋਇਆ ਸੀ।

ਦੀਪ ਨੇ ਕਿਹਾ ਕਿ ਪੰਜਾਬ ਵਾਸੀ ਰੀਨਾ ਨਾਲ ਉਸਨੇ ਇਕ ਫਿਲਮ ‘ਚ ਐਕਟਿੰਗ ਕੀਤੀ ਸੀ। ਤਦੇ ਤੋਂ ਉਸ ਨਾਲ ਦੋਸਤੀ ਹੈ। ਇਨ੍ਹੀਂ ਦਿਨੀਂ ਉਹ ਸਾਨ ਫ੍ਰਾਂਸਸਿਸਕੋ ‘ਚ ਪਰਿਵਾਰ ਦੇ ਨਾਲ ਰਹਿ ਰਹੀ ਹੈ। ਜਦੋਂ ਸਿੱਧੂ ਫਰਾਰ ਸੀ, ਤਾਂ ਉਸ ਦੌਰਾਨ ਉਸਦਾ ਫੇਸਬੁੱਕ ਅਕਾਊਂਟ ਦੋ ਮੋਬਾਈਲ ਫੋਨ ਤੋਂ ਅਪਡੇਟ ਕੀਤਾ ਜਾ ਰਿਹਾ ਸੀ। ਇਕ ਦੀਪ ਦੇ ਮੋਬਾਈਲ ਤੋਂ ਤੇ ਦੂਜਾ ਉਸਦੀ ਮਹਿਲਾ ਦੋਸਤ ਦੇ ਜ਼ਰੀਏ।

ਪੁਲਿਸ ਨੇ ਸਿੱਧੂ ਤੇ ਉਸਦੀ ਪਤਨੀ ਸਮੇਤ ਕਈ ਕਰੀਬੀ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਮੋਬਾਈਲ ਨੂੰ ਸਰਵਿਲਾਂਸ ‘ਤੇ ਲਿਆ ਹੋਇਆ ਸੀ। ਫੇਸਬੁੱਕ ਦੇ ਆਈਪੀ ਅਡਰੈੱਸ ਤੋਂ ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਦੀਪ ਦਾ ਅਕਾਊਂਟ ਸਾਨ ਫ੍ਰਾਂਸਸਿਸਕੋ ਤੋਂ ਅਪਡੇਟ ਹੋ ਰਿਹਾ ਹੈ। ਦੀਪ ਤਿੰਨ-ਚਾਰ ਦੋਸਤਾਂ ਦੇ ਮੋਬਾਈਲ ਤੋਂ ਵੀਡੀਓ ਬਣਾ ਕੇ ਉਸਨੂੰ ਰੀਨਾ ਨੂੰ ਭੇਜ ਦਿੰਦਾ ਸੀ। ਉੱਥੇ ਰੀਨਾ ਉਸ ਵੀਡੀਓ ਨੂੰ ਅਪਲੋਡ ਕਰਦਿੰਦੀ ਸੀ। ਪੰਜ ਦਿਨ ਪਹਿਲਾਂ ਦੀਪ ਨੇ ਜਦੋਂ ਕਰਨਾਲ ਤੋਂ ਰੀਨਾ ਨੂੰ ਵੀਡੀਓ ਭੇਜਿਆ, ਤਦੋਂ ਉਸ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਸੀ।

- Advertisement -

ਉਧਰ ਜਾਂਚ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਸਾਰੀਆਂ ਗੱਲਾਂ ਸਹੀ ਨਹੀਂ ਦੱਸ ਰਿਹਾ। ਸੱਤ ਦਿਨਾਂ ਦੇ ਰਿਮਾਂਡ ‘ਤੇ ਉਸ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਹ ਜਿੱਥੇ-ਜਿੱਥੇ ਵੀ ਠਹਿਰਿਆ ਸੀ, ਉੱਥੇ ਉਸਨੂੰ ਲਿਜਾਇਆ ਜਾਵੇਗਾ। ਲੋੜ ਪੈਣ ‘ਤੇ ਦੁਬਾਰਾ ਵੀ ਉਸ ਨੂੰ ਰਿਮਾਂਡ ‘ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Share this Article
Leave a comment