10ਵੀਂ ਤੇ 12ਵੀਂ ਦੀ ਪ੍ਰੀਖਆ ਦੇ ਵਿਆਰਥੀਆਂ ਲਈ ‘ਈ ਪ੍ਰੀਖਿਆ’ ਪੋਰਟਲ ਕੀਤਾ ਲਾਂਚ

TeamGlobalPunjab
1 Min Read

ਨਵੀਂ ਦਿੱਲੀ : – ਕੇਂਦਰੀ ਮਾਧਿਆਮਿਕ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਦੀ ਪ੍ਰੀਖਆ ’ਚ ਸ਼ਾਮਲ ਹੋਣ ਜਾ ਰਹੇ ਪ੍ਰੀਖਿਆਰਥੀਆਂ ਲਈ ‘ਈ ਪ੍ਰੀਖਿਆ’ ਪੋਰਟਲ ਲਾਂਚ ਕੀਤਾ ਹੈ। ਇਸ ਪੋਰਟਲ ਦੀ ਮਦਦ ਨਾਲ ਮਈ ’ਚ ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ਨਾਲ ਜੁੜੇ ਹਰ ਸਵਾਲ ਦਾ ਜਵਾਬ ਮਿਲ ਸਕੇਗਾ।

ਦੱਸ ਦਈਏ ਇਸ ਪੋਰਟਲ ’ਚ ਪ੍ਰੀਖਿਆ ਦੀ ਡੇਟਸ਼ੀਟ, ਪ੍ਰੈਕਟੀਕਲ ਐਗਜ਼ਾਮ, ਐਗਜ਼ਾਮ ਸੈਂਟਰ ਅਤੇ ਸ਼ਿਕਾਇਤ ਨਿਵਾਰਨ ਨਾਲ ਸਬੰਧਿਤ ਸਹਿਤ ਹੋਰ ਸਾਰੀ ਜਾਣਕਾਰੀ ਦੇਣ ਲਈ ਵਨ-ਸਟਾਪ ਪਲੇਟਫਾਰਮ ਵਾਂਗ ਇਸ ਪੋਰਟਲ ਨੂੰ ਲਾਂਚ ਕੀਤਾ ਗਿਆ ਹੈ।

ਇਸਤੋਂ ਇਲਾਵਾ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਸੀਬੀਐੱਸਈ ਆਨਲਾਈਨ ਪ੍ਰੀਖਿਆ ਪੋਰਟਲ cbse.gov.in/newsite ’ਤੇ ਜਾ ਕੇ ਬੋਰਡ ਦੀ ਪ੍ਰੀਖਿਆ ’ਚ ਆਪਣੇ ਸਕੂਲ ਦੇ ਰੋਲ ਨੰਬਰ ਦੀ ਵਰਤੋਂ ਕਰਕੇ ਯੂਜ਼ਰ ਆਈਡੀ ਅਤੇ ਪਾਸਵਰਡ ਭਰ ਕੇ ਕੇ ਇਸ ਪਲੇਟਫਾਰਮ ਦੀ ਵਰਤੋਂ ਕਰ ਸਕਦੇ ਹਨ।

TAGGED: ,
Share this Article
Leave a comment