ਰੂਸ ਨੂੰ ਇੱਕ ਹੋਰ ਝਟਕਾ, ਮਾਸਟਰਕਾਰਡ ਤੇ ਵੀਜ਼ਾ ਨੇ ਆਪਣੀਆਂ ਸੇਵਾਵਾਂ ਕੀਤੀਆਂ ਬੰਦ

TeamGlobalPunjab
2 Min Read

ਨਿਊਜ਼ ਡੈਸਕ: ਕਾਰਡ ਪੇਮੈਂਟ ਦਿੱਗਜ ਵੀਜ਼ਾ ਅਤੇ ਮਾਸ‍ਟਰਕਾਰਡ ਨੇ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਅਤੇ ਕਈ ਕੰਪਨੀਆਂ ਵੱਲੋਂ ਦੇਸ਼ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਖਤਮ ਕਰਨ ਤੋਂ ਬਾਅਦ ਰੂਸ ਖ਼ਿਲਾਫ਼ ਆਰਥਿਕ ਪੱਖੋਂ ਇਹ ਨਵਾਂ ਕਦਮ ਹੈ। ਮਾਸਟਰਕਾਰਡ ਅਤੇ ਵੀਜ਼ਾ ਨੇ ਇਹ ਜਾਣਕਾਰੀ ਦਿੰਦੇ ਕਿਹਾ ਕਿ ਉਸ ਦਾ ਨੈੱਟਵਰਕ ਹੁਣ ਰੂਸੀ ਬੈਂਕਾਂ ਵਲੋਂ ਜਾਰੀ ਕੀਤੇ ਗਏ ਕਾਰਡਾਂ ਨੂੰ ਸਵੀਕਾਰ ਨਹੀਂ ਕਰੇਗਾ ਅਤੇ ਕਿਸੇ ਹੋਰ ਦੇਸ਼ ਵਿੱਚ ਜਾਰੀ ਕੀਤਾ ਗਿਆ ਕਾਰਡ ਰੂਸ ਵਿੱਚ ਸਟੋਰਾਂ ਜਾਂ ਏਟੀਐੱਮ ਵਿੱਚ ਨਹੀਂ ਚੱਲੇਗਾ।

ਮਾਸਟਰਕਾਰਡ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਵਾਦ ਅਤੇ ਸੰਕਟ ਤੋਂ ਇਲਾਵਾ ਅਨਿਸ਼ਚਿਤ ਆਰਥਿਕ ਮਾਹੌਲ ਦੇ ਮੱਦੇਨਜ਼ਰ ਕੰਪਨੀ ਨੇ ਰੂਸ ‘ਚ ਆਪਣੀ ਨੈੱਟਵਰਕ ਸੇਵਾ ਨੂੰ ਮੁਅੱਤਲ ਕਰਨ ਦਾ ਐਲਾਨ ਕਰਦੀ ਹੈ।

ਮਾਸਟਰਕਾਰਡ ਨੇ ਕਿਹਾ ਕਿ ਰੂਸੀ ਬੈਂਕਾਂ ਵੱਲੋਂ ਜਾਰੀ ਕੀਤੇ ਗਏ ਕਾਰਡ ਹੁਣ ਕੰਪਨੀ ਦੇ ਨੈਟਵਰਕ ਵੱਲੋਂ ਸਪੋਰਟ ਨਹੀਂ ਕੀਤੇ ਜਾਣਗੇ।

ਦੂਜੇ ਪਾਸੇ ਵੀਜ਼ਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੰਪਨੀ ਨੇ ਆਪਣੇ ਸਾਰੇ ਗਾਹਕਾਂ ਅਤੇ ਪਾਰਟਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੇ ਵੀਜ਼ਾ ਲੈਣ-ਦੇਣ ਨੂੰ ਰੋਕ ਦਿੱਤਾ ਜਾਵੇ ਤੇ ਇਹ ਸਾਰੇ ਕਦਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਵੀਜ਼ਾ ਨੇ ਇਹ ਵੀ ਕਿਹਾ ਹੈ ਕਿ ਰੂਸੀ ਬੈਂਕਾਂ, ਸੰਸਥਾਵਾਂ ਵੱਲੋਂ ਜਾਰੀ ਵੀਜ਼ਾ ਕਾਰਡ ਹੁਣ ਰੂਸ ਤੋਂ ਬਾਹਰ ਕੰਮ ਨਹੀਂ ਕਰ ਸਕਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment