ਯੂਕਰੇਨ ਅਤੇ ਇਸ ਦੇ ਗੁਆਂਢੀ ਦੇਸ਼ਾਂ ਨੂੰ ਮਿਲਦਾ ਰਹੇਗਾ ਅਮਰੀਕਾ ਦਾ ਸਮਰਥਨ- ਹੈਰਿਸ

TeamGlobalPunjab
3 Min Read

ਵਾਸ਼ਿੰਗਟਨ- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਯੂਕਰੇਨ ਅਤੇ ਇਸ ਦੇ ਖੇਤਰਾਂ ਲਈ ਸਮਰਥਨ ਜ਼ਾਹਰ ਕੀਤਾ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਅਮਰੀਕਾ ਯੂਕਰੇਨ ਅਤੇ ਉਸ ਦੇ ਗੁਆਂਢੀ ਦੇਸ਼ਾਂ ਨਾਲ ਖੜ੍ਹਾ ਰਹੇਗਾ। ਇਸ ਦੌਰਾਨ ਅਮਰੀਕਾ ਦੇ ਇੱਕ ਸੀਨੀਅਰ ਰੱਖਿਆ ਮਾਹਿਰ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਵਿੱਚ ਰੂਸੀ ਫ਼ੌਜ ਨੂੰ ਨਾ ਸਿਰਫ਼ ਬੁਨਿਆਦੀ ਸਾਜ਼ੋ-ਸਾਮਾਨ ਅਤੇ ਲੌਜਿਸਟਿਕਸ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਕਈ ਯੂਨਿਟਾਂ ਦਾ ਮਨੋਬਲ ਵੀ ਨੀਵਾਂ ਦੇਖਿਆ ਜਾ ਰਿਹਾ ਹੈ। ਇਸ ਕਾਰਨ ਕੀਵ ‘ਤੇ ਹਮਲਾ ਥੋੜ੍ਹਾ ਲੇਟ ਹੋਇਆ ਹੈ।

ਰੂਸ ਨੇ ਮੰਗਲਵਾਰ ਨੂੰ ਕੀਵ ਨਿਵਾਸੀਆਂ ਨੂੰ ਆਪਣੇ ਘਰ ਛੱਡਣ ਦੀ ਚਿਤਾਵਨੀ ਦਿੱਤੀ ਹੈ। ਰੂਸੀ ਕਮਾਂਡਰ ਖਾਰਕਿਵ ਵਿੱਚ ਭਾਰੀ ਰਾਕੇਟ ਗੋਲੀਬਾਰੀ ਤੋਂ ਬਾਅਦ ਜਲਦੀ ਜਿੱਤ ਪ੍ਰਾਪਤ ਕਰਨ ਵਿੱਚ ਅਸਫਲ ਰਹੇ। ਇਸ ਤੋਂ ਬਾਅਦ ਉਸ ਨੇ ਆਪਣੀ ਰਣਨੀਤੀ ਬਦਲ ਲਈ। ਸੋਮਵਾਰ ਨੂੰ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ ਰੂਸੀ ਫੌਜਾਂ ਨੂੰ ਵਧਦੇ ਦੇਖਿਆ ਜਾ ਰਿਹਾ ਸੀ। ਇਹ ਕਾਫਲਾ, ਲਗਭਗ 40 ਮੀਲ (64 ਕਿਲੋਮੀਟਰ) ਲੰਬਾ, ਕੀਵ ਦੇ ਉੱਤਰ ਵਿੱਚ ਫੈਲਿਆ ਹੋਇਆ ਹੈ।

ਇੱਕ ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ ਕਿ ਕੀਵ ਦੇ ਉੱਤਰ ਵਿੱਚ ਰਣਨੀਤਕ ਗਤੀਵਿਧੀਆਂ ਵਿੱਚ ਢਿੱਲ ਹੋਣਾ ਰੂਸੀ ਸੈਨਿਕਾਂ ਦੇ ਆਪਣੇ ਆਪ ਨੂੰ ਪੁਨਰਗਠਿਤ ਕਰਨ ਅਤੇ ਰਣਨੀਤੀਆਂ ‘ਤੇ ਮੁੜ ਵਿਚਾਰ ਕਰਨ ਕਾਰਨ ਹੋ ਸਕਦਾ ਹੈ। ਉਹ ਆਪਣੇ ਸਾਹਮਣੇ ਮੌਜੂਦ ਚੁਣੌਤੀਆਂ ਨਾਲ ਤਾਲਮੇਲ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਾਫਲਾ ਆਪਣੇ ਆਪ ਰੁਕਿਆ ਸੀ ਜਾਂ ਨਹੀਂ ਕਿਉਂਕਿ ਇਹ ਬਹੁਤ ਤੇਜ਼ੀ ਨਾਲ ਅੱਗੇ ਵਧਦਾ ਦਿਖਾਈ ਨਹੀਂ ਦੇ ਰਿਹਾ ਸੀ।

ਅਮਰੀਕਾ ਦੇ ਇੱਕ ਰੱਖਿਆ ਮਾਹਿਰ ਨੇ ਕਿਹਾ ਕਿ ਰੂਸੀ ਸੈਨਿਕ ਮਨੋਬਲ ਵਿੱਚ ਗਿਰਾਵਟ ਨਾਲ ਜੂਝਦੇ ਨਜ਼ਰ ਆ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਹ ਲੌਜਿਸਟਿਕਸ ਅਤੇ ਫੌਜੀ ਸਾਜ਼ੋ-ਸਾਮਾਨ ਦੀ ਸਥਿਤੀ ਤੋਂ ਵੀ ਸੰਤੁਸ਼ਟ ਨਹੀਂ ਹਨ। ਹਾਲਾਂਕਿ ਅਮਰੀਕੀ ਰੱਖਿਆ ਮਾਹਿਰ ਇਸ ਸਬੰਧੀ ਕੋਈ ਸਬੂਤ ਨਹੀਂ ਦੇ ਸਕੇ। ਰੂਸੀ ਫੌਜ ਨੇ ਮੰਗਲਵਾਰ ਨੂੰ ਕੀਵ ਵਿੱਚ ਇੱਕ ਟੀਵੀ ਸਟੇਸ਼ਨ ਦੇ ਟਾਵਰ ਨੂੰ ਉਡਾ ਦਿੱਤਾ। ਅਜਿਹਾ ਟੀਵੀ ਪ੍ਰਸਾਰਣ ਨੂੰ ਰੋਕਣ ਲਈ ਕੀਤਾ ਗਿਆ ਹੈ। ਇਹ ਜਾਣਕਾਰੀ ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਐਂਟੋਨ ਹੇਰਾਸ਼ਚੇਂਕੋ ਨੇ ਦਿੱਤੀ। ਹਮਲੇ ਦੇ ਛੇਵੇਂ ਦਿਨ, ਰੂਸ ਨੇ ਯੂਕਰੇਨ ਦੇ ਵੱਖ-ਵੱਖ ਟਿਕਾਣਿਆਂ ‘ਤੇ 400 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਹਾਲਾਂਕਿ ਹੁਣ ਤੱਕ ਰੂਸੀ ਫੌਜ ਕਿਸੇ ਵੀ ਵੱਡੇ ਸ਼ਹਿਰ ‘ਤੇ ਕੰਟਰੋਲ ਨਹੀਂ ਕਰ ਸਕੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment