ਵਾਸ਼ਿੰਗਟਨ :ਕੋਰੋਨਾ ਵਾਇਰਸ ਦੇ ਚੀਨ ਦੀ ਵੂਹਾਨ ਲੈਬ ਵਿਚੋਂ ਫੈਲਣ ਦੀ ਜਾਂਚ ਦੀ ਵਧਦੀ ਮੰਗ ਦੇ ਮੱਦੇਨਜ਼ਰ ਚੀਨ ਦੇ ਖੋਜਕਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚਮਗਾਦੜਾਂ ‘ਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਿਆ ਹੈ।
ਸੀਐੱਨਐੱਨ ਦੀ ਰਿਪੋਰਟ ਮੁਤਾਬਕ, ਇਨ੍ਹਾਂ ਨਵੇਂ ਵਾਇਰਸਾਂ ਵਿਚੋਂ ਇਕ ਜੈਨੇਟਿਕ ਤੌਰ ‘ਤੇ ਕੋਵਿਡ-19 ਦੇ ਬੇਹੱਦ ਕਰੀਬ ਹੋ ਸਕਦਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੱਖਣੀ-ਪੱਛਮੀ ਚੀਨ ਵਿਚ ਇਹ ਖੋਜ ਕੀਤੀ ਹੈ। ਇਹ ਖੋਜ ਸ਼ੈਨਡੌਂਗ ਯੂਨੀਵਰਸਿਟੀ ਦੇ ਜਰਨਲ ਸੈਲ ਵਿਚ ਪ੍ਰਕਾਸ਼ਿਤ ਹੋਈ ਹੈ। ਸ਼ੈਨਡੌਂਗ ਯੂਨੀਵਰਸਿਟੀ ਦੇ ਖੋਜੀਆਂ ਨੇ ਦੱਸਿਆ ਕਿ ਅਸੀਂ ਚਮਗਿੱਦੜਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਤੋਂ ਚਾਰ ਸਾਰਸ-ਕੋਵ-2 ਵਰਗੇ ਕੋਰੋਨਾ ਸਮੇਤ ਕੁਲ 24 ਕੋਰੋਨਾ ਵਾਇਰਸ ਦੇ ਜੀਨੋਮ ਇਕੱਠੇ ਕੀਤੇ ਗਏ ਹਨ।