ਯੂਕਰੇਨ ਲਈ ਰੂਸ ਵਿਰੁੱਧ ਆਵੇ ਭਾਰਤ- ਅਮਰੀਕਾ ਦੇ ਸੰਸਦ ਮੈਂਬਰਾਂ ਨੇ ਭਾਰਤੀ ਰਾਜਦੂਤ ਨੂੰ ਕੀਤੀ ਅਪੀਲ 

TeamGlobalPunjab
3 Min Read

ਵਾਸ਼ਿੰਗਟਨ- ਯੂਕਰੇਨ ‘ਤੇ ਰੂਸੀ ਹਮਲੇ ਨੂੰ ਹੁਣ ਇੱਕ ਮਹੀਨਾ ਹੋਣ ਵਾਲਾ ਹੈ, ਪਰ ਅਜੇ ਤੱਕ ਜੰਗ ਸ਼ਾਂਤੀ ਵੱਲ ਵਧਦੀ ਨਜ਼ਰ ਨਹੀਂ ਆ ਰਹੀ ਹੈ। ਵੀਰਵਾਰ ਰਾਤ ਨੂੰ ਰੂਸ ਨੇ ਇੱਕ ਵਾਰ ਫਿਰ ਯੂਕਰੇਨ ‘ਤੇ ਭਾਰੀ ਬੰਬਾਰੀ ਕੀਤੀ, ਜਿਸ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੂਜੇ ਪਾਸੇ ਪੱਛਮੀ ਦੇਸ਼ ਰੂਸ ਦੇ ਵਿਰੁੱਧ ਲਾਮਬੰਦ ਹੋਣ ਲਈ ਭਾਰਤ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕੀ ਸੈਨੇਟਰਾਂ ਨੇ ਭਾਰਤ ਨੂੰ ਯੂਕਰੇਨ ਵਿੱਚ ਨਾਗਰਿਕਾਂ ਉੱਤੇ ਹਮਲੇ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿੱਚ ਅਮਰੀਕੀ ਸੈਨੇਟਰਾਂ ਨੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਰੂਸ ਦੀ ਕਾਰਵਾਈ ਦੇ ਵਿਰੁੱਧ ਭਾਰਤ ਨਿੰਦਾ ਕਰੇ।

ਇੱਕ ਦੋ-ਪੱਖੀ ਮੀਟਿੰਗ ਵਿੱਚ ਅਮਰੀਕੀ ਸੈਨੇਟਰਾਂ ਨੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸੰਧੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਬਾਰੇ ਟਵੀਟ ਕਰਦੇ ਹੋਏ ਅਮਰੀਕੀ ਰਿਪਬਲਿਕਨ ਸੈਨੇਟਰ ਜੋਅ ਵਿਲਸਨ ਨੇ ਲਿਖਿਆ, ਆਪਣੇ ਸਾਥੀਆਂ ਨਾਲ ਦੋ-ਪੱਖੀ ਮੀਟਿੰਗ ਦੌਰਾਨ ਉਨ੍ਹਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ। ਜੋਅ ਵਿਲਸਨ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਇਹ ਜ਼ਰੂਰੀ ਹੈ ਕਿ ਵਿਸ਼ਵ ਦੇ ਨੇਤਾ ਯੂਕਰੇਨ ਵਿੱਚ ਪੁਤਿਨ ਦੇ ਅੱਤਿਆਚਾਰਾਂ ਦੀ ਨਿੰਦਾ ਕਰਨ। ਦੂਜੇ ਪਾਸੇ ਰਿਪਬਲਿਕਨ ਸੈਨੇਟਰ ਰੋਅ ਖੰਨਾ ਨੇ ਵੀ ਇਸ ਮੁਲਾਕਾਤ ਬਾਰੇ ਟਵੀਟ ਕੀਤਾ ਹੈ ਕਿ ਆਪਣੇ ਸਾਥੀ ਜੋਅ ਵਿਲਸਨ ਦੇ ਨਾਲ ਇੱਕ ਦੋ-ਪੱਖੀ ਮੀਟਿੰਗ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਜਿਸ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਹੋਈ।

ਉਨ੍ਹਾਂ ਨੇ ਟਵੀਟ ਕਰਕੇ ਭਾਰਤ ਨੂੰ ਯੂਕਰੇਨ ‘ਚ ਨਾਗਰਿਕਾਂ ‘ਤੇ ਹੋ ਰਹੇ ਹਮਲਿਆਂ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਭਾਰਤ ਦੇ ਦੋਸਤ ਹੋਣ ਦੇ ਨਾਤੇ ਅਸੀਂ ਭਾਰਤ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਦੋਵਾਂ ਪਾਸਿਆਂ ‘ਤੇ ਸ਼ਾਂਤੀ ਸਥਾਪਤ ਕਰਨ ਲਈ ਆਪਣੀ ਭੂਮਿਕਾ ਨਿਭਾਵੇ। ਇਸ ਦੌਰਾਨ ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਦੇ ਦੋ ਉੱਘੇ ਸੰਸਦ ਮੈਂਬਰਾਂ ਨੇ ਭਾਰਤ ਨੂੰ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰਾਂ ਨੇ ਕਿਹਾ ਕਿ 21ਵੀਂ ਸਦੀ ਵਿੱਚ ਅਜਿਹੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ।

ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਟੇਡ ਡਬਲਿਊ ਲਿਊ ਅਤੇ ਟੌਮ ਮਾਲੀਨੋਵਸਕੀ ਨੇ ਇਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ, ”ਭਾਵੇਂ ਅਸੀਂ ਰੂਸ ਨਾਲ ਭਾਰਤ ਦੇ ਸਬੰਧਾਂ ਤੋਂ ਜਾਣੂ ਹਾਂ ਪਰ ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ‘ਚ 2 ਮਾਰਚ ਨੂੰ ਹੋਈ ਵੋਟਿੰਗ ਵਿੱਚ ਹਿੱਸਾ ਨਾ ਲੈਣ ਦੇ ਤੁਹਾਡੀ ਸਰਕਾਰ ਦੇ ਫੈਸਲੇ ਤੋਂ ਨਿਰਾਸ਼ ਹਾਂ। ਉਨ੍ਹਾਂ ਨੇ ਕਿਹਾ ਕਿ ਰੂਸ ਵੱਲੋਂ ਬਿਨਾਂ ਭੜਕਾਹਟ ਦੇ ਕੀਤਾ ਗਿਆ ਹਮਲਾ ਨਿਯਮਾਂ ‘ਤੇ ਆਧਾਰਿਤ ਪ੍ਰਣਾਲੀ ਦੀ ਅਣਦੇਖੀ ਕਰਦਾ ਹੈ। ‘ਯੂਕਰੇਨ ‘ਤੇ ਹਮਲਾ ਕਰਕੇ ਰੂਸ ਉਨ੍ਹਾਂ ਨਿਯਮਾਂ ਨੂੰ ਵੀ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਭਾਰਤ ਦੀ ਵੀ ਰੱਖਿਆ ਕਰਦੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment