ਕਾਂਗਰਸ ਉਮੀਦਵਾਰ ਜੋਤੀ ਪਟੇਲ ‘ਤੇ ਜਾਨਲੇਵਾ ਹਮਲਾ, ਲਾਈਵ ਹੋ ਕੇ ਭਾਜਪਾ ਉਮੀਦਵਾਰ ‘ਤੇ ਕਤਲ ਦਾ ਲਗਾਇਆ ਦੋਸ਼

Rajneet Kaur
2 Min Read

ਨਿਊਜ਼ ਡੈਸਕ:  ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖ਼ਤਮ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਗਰ ਜ਼ਿਲੇ ਦੇ ਰਾਹਲੀ ਵਿਧਾਨਸਭਾ ਤੋਂ ਕਾਂਗਰਸ ਉਮੀਦਵਾਰ ਜੋਤੀ ਪਟੇਲ ‘ਤੇ ਗੜ੍ਹਕੋਟਾ ‘ਚ ਜਾਨਲੇਵਾ ਹਮਲਾ ਹੋਇਆ ਹੈ। ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਕੀਤੀ ਗਈ ਹੈ। ਇਸ  ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਲੋਕ ਹੱਥਾਂ ‘ਚ ਲਾਠੀਆਂ ਲੈ ਕੇ ਵਾਹਨਾਂ ਦੀ ਭੰਨਤੋੜ ਕਰਦੇ ਨਜ਼ਰ ਆ ਰਹੇ ਹਨ। ਹਮਲੇ ‘ਚ ਤਿੰਨ ਲੋਕ ਜ਼ਖਮੀ ਹੋਏ ਹਨ ਜਿੰਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।  ਵਿਵਾਦ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਹੈ। ਮੌਕੇ ‘ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤੀ ਗਈ ਹੈ।  ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਨੇਤਾ ਜੋਤੀ ਨੇ ਲੋਕ ਨਿਰਮਾਣ ਮੰਤਰੀ ਗੋਪਾਲ ਭਾਰਗਵ ‘ਤੇ ਹੱਤਿਆ ਦੀ ਸਾਜਿਸ਼  ਰਚਣ ਦਾ ਦੋਸ਼ ਲਗਾਇਆ ਹੈ।

ਕਾਂਗਰਸ ਨੇਤਾ ਜੋਤੀ ਪਟੇਲ ਨੇ  ਫੇਸਬੁੱਕ ਦੇ ਜ਼ਰੀਏ ਭਾਜਪਾ ਉਮੀਦਵਾਰ ਅਤੇ ਪੀ ਡਬਲਯੂ ਮੰਤਰੀ ਗੋਪਾਲ ਭਾਰਗਵ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਉਨ੍ਹਾਂ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਹੈ। ਦਸ ਦਈਏ ਕਿ ਜੋਤੀ ਪਟੇਲ ਆਪਣੇ ਸਮਰਥਕਾਂ ਨਾਲ ਗੜ੍ਹਕੋਟਾ ਪਹੁੰਚੇ ਸਨ। ਇਸ ਦੌਰਾਨ ਕੁਝ ਲੋਕ ਉਥੇ ਪਹੁੰਚ ਗਏ ਅਤੇ ਜੋਤੀ ਪਟੇਲ ਦੀਆਂ ਗੱਡੀਆਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਭੰਨਤੋੜ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਹੱਥਾਂ ਵਿੱਚ ਪਿਸਤੌਲ ਵੀ ਸਨ।

ਕਮਲਨਾਥ ਨੇ ਟਵੀਟ ਕਰਕੇ ਕੀਤੀ ਨਿੰਦਾ 

ਕਮਲਨਾਥ ਨੇ ਐਕਸ ‘ਤੇ ਲਿਖਿਆ ਕਿ  ਸਾਗਰ ਜ਼ਿਲ੍ਹੇ ਦੇ ਰਾਹਲੀ ਵਿਧਾਨ ਸਭਾ ਤੋਂ ਕਾਂਗਰਸ ਉਮੀਦਵਾਰ ਜੋਤੀ ਪਟੇਲ ‘ਤੇ  ਹਮਲਾ ਹੋਇਆ ਸੀ। ਉਨ੍ਹਾਂ ਦੇ ਵਾਹਨਾਂ ‘ਤੇ ਪਥਰਾਅ ਕੀਤਾ ਗਿਆ ਅਤੇ ਭੰਨਤੋੜ ਕੀਤੀ ਗਈ। ਹਮਲਾਵਰ ਖੁੱਲ੍ਹੇਆਮ ਹੱਥਾਂ ਵਿੱਚ ਪਿਸਤੌਲ ਲਹਿਰਾਉਂਦੇ ਨਜ਼ਰ ਆ ਰਹੇ ਹਨ।  ਜੋਤੀ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਜੇਕਰ ਉਸ ਦੀ ਹੱਤਿਆ ਹੁੰਦੀ ਹੈ ਤਾਂ ਇਸ ਦੇ ਲਈ ਭਾਜਪਾ ਉਮੀਦਵਾਰ ਗੋਪਾਲ ਭਾਰਗਵ ਜ਼ਿੰਮੇਵਾਰ ਹੋਣਗੇ।ਉਨ੍ਹਾਂ ਇਸ ਘਟਨਾ ਦੀ ਨਿੰਦਾ ਕੀਤੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment