ਬ੍ਰਿਟੇਨ ਦੇ ਹੈਲਥ ਸੈਕਟਰ ‘ਚ ਕੰਮ ਕਰਨ ਵਾਲੇ ਭਾਰਤੀਆਂ ਨੂੰ ਕੋਰੋਨਾ ਦਾ ਸਭ ਤੋਂ ਜ਼ਿਆਦਾ ਖਤਰਾ: ਰਿਪੋਰਟ

TeamGlobalPunjab
2 Min Read

ਲੰਦਨ: ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ( NHS ) ਵਿੱਚ ਤਾਇਨਾਤ ਵਿਦੇਸ਼ੀ ਹੈਲਥ ਵਰਕਰਾਂ ਵਿੱਚ ਹਰ 10 ‘ਚੋਂ ਇੱਕ ਭਾਰਤੀ ਹੈ ਅਤੇ ਇਸ ਲਈ ਉਨ੍ਹਾਂ ‘ਤੇ ਕੋਰੋਨਾ ਵਾਇਰਸ ਮਹਾਮਾਰੀ ਦਾ ਖ਼ਤਰਾ ਜਿਆਦਾ ਹੈ।

‘ਇੰਸਟੀਚਿਊਟ ਆਫ ਫਿਸਕਲ ਸਟਡੀਜ (IFS) ਨੇ ਆਪਣੀ ਇੱਕ ਰਿਪੋਰਟ ਵਿੱਚ ਇਹ ਵੀ ਪਾਇਆ ਕਿ ਭਾਰਤੀ ਉਨ੍ਹਾਂ ਭਾਈਚਾਰਿਆਂ ‘ਚੋਂ ਇੱਕ ਹਨ, ਜਿਨ੍ਹਾਂ ‘ਤੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਲਾਕਡਾਉਨ ਦੇ ਆਰਥਿਕ ਪ੍ਰਭਾਵ ਦਾ ਅਸਰ ਪੈਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਉਹ ਜ਼ਿਆਦਾ ਸੁਰੱਖਿਅਤ ਖੇਤਰਾਂ ਵਿੱਚ ਕੰਮ ਕਰਦੇ ਹਨ।

ਕੀ ਕੋਵਿਡ-19 ਦਾ ਕੁੱਝ ਨਸਲੀ ਸਮੂਹਾਂ ‘ਤੇ ਹੋਰਾਂ ਦੇ ਮੁਕਾਬਲੇ ਜ਼ਿਆਦਾ ਖ਼ਤਰਾ ਹੈ ? ਇਸ ਸਵਾਲ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ, ਭਾਰਤੀ ਪੁਰਸ਼ਾਂ ਦਾ ਸਿਹਤ ਸੇਵਾ ਕੰਮਾਂ ਨਾਲ ਜੁਡ਼ੇ ਹੋਣ ਕਾਰਨ ਸੰਕਰਮਣ ਹੋਣ ਦਾ ਜ਼ਿਆਦਾ ਖ਼ਤਰਾ ਹੈ।

ਇੰਗਲੈਂਡ ਅਤੇ ਵੇਲਸ ਦੀ ਕਾਮਕਾਜੀ ਜਨਸੰਖਿਆ ਵਿੱਚ ਤਿੰਨ ਫ਼ੀਸਦੀ ਲੋਕ ਭਾਰਤੀ ਭਾਈਚਾਰੇ ਦੇ ਹਨ ਅਤੇ ਚਿਕਿਤਸਕਾਂ ਵਿੱਚ 14 ਫ਼ੀਸਦੀ ਲੋਕ ਭਾਰਤੀ ਹਨ।

- Advertisement -

ਆਈਐਫਐਸ ਦੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਬ੍ਰਿਟੇਨ ਦੇ ਕਾਮਕਾਜੀ ਸਮੂਹ ਵਿੱਚ ਸਿਹਤ ਅਤੇ ਸਮਾਜਿਕ ਦੇਖਭਾਲ ਨਾਲ ਜੁਡ਼ੇ ਖੇਤਰਾਂ ਵਿੱਚ ਤਾਇਨਾਤ ਲੋਕਾਂ ਵਿੱਚ ਸੰਕਰਮਣ ਦਾ ਜ਼ਿਆਦਾ ਖ਼ਤਰਾ ਹੈ ਅਤੇ ਇਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਾਰਨ ਉਨ੍ਹਾਂ ‘ਤੇ ਖ਼ਤਰਾ ਜ਼ਿਆਦਾ ਹੈ। ਬ੍ਰਿਟੇਨ ਦੇ ਚਿਕਿਤਸਕਾਂ ਵਿੱਚ 37 ਫ਼ੀਸਦੀ ਲੋਕ ਵਿਦੇਸ਼ੀ ਹਨ ਜਿਨ੍ਹਾਂ ਵਿੱਚ ਹਰ 10 ‘ਚੋਂ ਇੱਕ ਚਿਕਿਤਸਕ ਭਾਰਤੀ ਹਨ।

Share this Article
Leave a comment